ਨਵਜੋਤ ਧਾਮੀ, ਮੁਕੇਰੀਆਂ : ਪਿੰਡ ਮਹਿੰਦੀਪੁਰ ਦੇ ਕਰੀਬ 35 ਪਰਿਵਾਰ ਆਮ ਆਦਮੀ ਪਾਰਟੀ ਵਿਚ ਸ਼ਾਮਲ ਕਰਨ ਸਮੇਂ ਸਮਾਗਮ ਕਰਵਾਇਆ ਗਿਆ। ਇਸ ਸਮੇਂ ਆਪ ਦੇ ਹਲਕਾ ਇੰਚਾਰਜ ਪੋ੍. ਜੀਐੱਸ ਮੁਲਤਾਨੀ ਨੇ ਸੂਬੇਦਾਰ ਜਗੀਰ ਸਿੰਘ, ਸੂਬੇਦਾਰ ਲੱਖਾ ਸਿੰਘ, ਬਲਬੀਰ ਸਿੰਘ ਫੌਜੀ, ਗੁਰਮੀਤ ਮਸੀਹ, ਜੋਗਿੰਦਰ ਪਾਲ, ਜਥੇਦਾਰ ਜਗੀਰ ਸਿੰਘ, ਜੋਗਿੰਦਰ ਮਸੀਹ, ਗਰੀਬ ਸਿੰਘ ਨੂੰ ਪਰਿਵਾਰਾਂ ਸਮੇਤ ਆਪ ਪਾਰਟੀ ‘ਚ ਸ਼ਾਮਲ ਹੋਣ ‘ਤੇ ਸਵਾਗਤ ਕੀਤਾ। ਇਸ ਮੌਕੇ ਪੋ੍. ਮੁਲਤਾਨੀ ਨੇ ਕਿਹਾ ਕਿ ਪੰਜਾਬ ਵਿਚ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕੰਮਾਂ ਨੂੰ ਦੇਖਦਿਆਂ ਅੱਜ ਲੋਕ ਆਪਣੀ ਮਰਜ਼ੀ ਨਾਲ ‘ਆਪ’ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ, ਪਿੰਡ ਮਹਿੰਦੀਪੁਰ ਦੇ ਕਰੀਬ 35 ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ। ਮੁਲਤਾਨੀ ਨੇ ਕਿਹਾ ਕਿ ਸ਼ਾਮਲ ਹੋਣ ਵਾਲੇ ਸਾਰੇ ਲੋਕਾਂ ਨੂੰ ਪਾਰਟੀ ਵਿਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਇਸ ਸਮੇਂ ਸੂਬੇਦਾਰ ਜਗੀਰ ਸਿੰਘ, ਸੂਬੇਦਾਰ ਲੱਖਾ ਸਿੰਘ ਆਦਿ ਨੇ ਕਿਹਾ ਕਿ ਪੰਜਾਬ ਵਿਚ ਕਈ ਸਰਕਾਰਾਂ ਆਈਆਂ ਤੇ ਹਨ ਪਰ ਇੰਨੇ ਥੋੜ੍ਹੇ ਸਮੇਂ ਵਿਚ ਆਮ ਆਦਮੀ ਦੀ ਸਰਕਾਰ ਨੇ ਜੋ ਕੀਤਾ, ਅਜਿਹਾ ਕੋਈ ਨਹੀਂ ਕਰ ਸਕਿਆ।ਇਸ ਮੌਕੇ ਬਲਾਕ ਪ੍ਰਧਾਨ ਠਾਕੁਰ ਉਪਦੇਸ਼ ਸਿੰਘ, ਬਲਾਕ ਪ੍ਰਧਾਨ ਅਮਿਤ ਕੁਮਾਰ, ਮੰਡਲ ਪ੍ਰਧਾਨ ਜਤਿੰਦਰ ਸਿੰਘ, ਦਰਸ਼ਨ ਸਿੰਘ, ਕੌਂਸਲਰ ਮਾਸਟਰ ਸੇਵਾ ਸਿੰਘ, ਵਰਿੰਦਰ ਸਿੰਘ, ਕੈਪਟਨ ਸਤਪਾਲ ਸਿੰਘ, ਕਸ਼ਮੀਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।
ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ
ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।



