ਬੀਜਿੰਗ, 11 ਸਤੰਬਰ : ਭਾਰਤ ਅਤੇ ਚੀਨ ਵਿਚ ਪੂਰਬੀ ਲੱਦਾਖ਼ ਸਰਹੱਦ ‘ਤੇ ਤਣਾਅ ਸਿਖਰਾਂ ‘ਤੇ ਹੈ। ਇਸ ਸਬੰਧੀ ਦੋਹਾਂ ਦੇਸ਼ਾਂ ਦੇ ਆਗੂ ਰੂਸ ਵਿਚ ਚੱਲ ਰਹੇ ਐਸ.ਸੀ.ਓ. ਸੰਮੇਲਨ ਦੌਰਾਨ ਮੁਲਾਕਾਤ ਕਰ ਰਹੇ ਹਨ। ਉਥੇ ਦੂਜੇ ਪਾਸੇ ਚੀਨ ਨੇ ਵਾਸਤਵਿਕ ਕੰਟਰੋਲ ਰੇਖਾ (ਐਲਏਸੀ) ‘ਤੇ ਯੁੱਧ ਜਿਹੀ ਤਿਆਰੀ ਸ਼ੁਰੂ ਕਰ ਦਿਤੀ ਹੈ। ਚੀਨ ਨੇ 50 ਹਜ਼ਾਰ ਸੈਨਿਕ ਇਸ ਖੇਤਰ ਵਿਚ ਤਾਇਨਾਤ ਕੀਤੇ ਹਨ। ਇੱਥੇ ਏਅਰਕ੍ਰਾਫ਼ਟ ਅਤੇ ਮਿਜ਼ਾਈਲਾਂ ਦੀ ਵੱਡੀ ਰੇਂਜ ਵੀ ਲਗਾ ਦਿਤੀ ਗਈ ਹੈ। ਉਥੇ ਭਾਰਤੀ ਫ਼ੌਜ ਅਪਣੇ ਫ਼ਾਰਵਰਡ ਪੋਸਟਾਂ ਵਲ ਉਨ੍ਹਾਂ ਦੇ ਆਉਣ ਦੀਆਂ ਕੋਸ਼ਿਸ਼ਾਂ ‘ਤੇ ਨਜ਼ਰ ਰੱਖ ਰਹੀ ਹੈ। ਹਾਲੇ ਮੰਨਿਆ ਜਾ ਰਿਹਾ ਹੈ ਕਿ ਚੀਨ ਦੀਆਂ ਹਰਕਤਾਂ ਸਿਰਫ਼ ਛੇੜਖ਼ਾਨੀ ਕਰਨ ਲਈ ਹਨ ਅਤੇ ਪੀ.ਐਲ.ਏ. ਕਿਸੇ ਰਣਨੀਤੀ ਤਹਿਤ ਕਾਰਵਾਈ ਦੀ ਤਿਆਰੀ ਨਹੀਂ ਕਰ ਰਹੀ। ਭਾਵੇਂ ਕਿ ਸਰਹੱਦ ‘ਤੇ ਹਥਿਆਰਬੰਦ ਝੜਪ ਲਈ ਇਹ ਤਿਆਰ ਹੋ ਸਕਦੇ ਹਨ। ਚੀਨ ਨੇ ਇਥੇ ਧਰਤੀ ਤੋਂ ਹਵਾ ਵਿਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ, ਰਾਕੇਟ ਫ਼ੋਰਸ ਅਤੇ 15 ਲੜਾਕੂ ਜਹਾਜ਼ ਵੀ ਤਾਇਨਾਤ ਕੀਤੇ ਹੋਏ ਹਨ। ਇਹ ਸਾਰੇ ਐਲ.ਏ.ਸੀ.’ਤੇ ਹਮਲੇ ਦੀ ਰੇਂਜ ਦੇ ਅੰਦਰ ਤਾਇਨਾਤ ਹਨ।
ਸਰੀ ਸਿਟੀ ਸੈਂਟਰ ਦੇ ਨਿਵਾਸੀਆਂ ਨੇ ਦੇਰ ਰਾਤ ਵਾਹਨਾਂ ਦੇ ਵਧਦੇ ਸ਼ੋਰ ‘ਤੇ ਚਿੰਤਾ ਪ੍ਰਗਟ ਕੀਤੀ
ਸਰੀ, ਬੀ.ਸੀ. — 23 ਅਗਸਤ, 2026 – ਸਰੀ ਸਿਟੀ ਸੈਂਟਰ ਦੇ ਨਿਵਾਸੀ ਕਿੰਗ ਜਾਰਜ ਸਟੇਸ਼ਨ, ਕਿੰਗ ਜਾਰਜ ਬੁਲੇਵਾਰਡ ਅਤੇ 100 ਐਵੇਨਿਊ ਦੇ ਆਲੇ-ਦੁਆਲੇ ਦੇਰ ਰਾਤ

