ਟੋਰਾਂਟੋ, (ਸਤਪਾਲ ਸਿੰਘ ਜੌਹਲ)-ਭਾਰਤ ਸਰਕਾਰ ਵਲੋਂ ਵਿਦੇਸ਼ਾਂ ‘ਚ ਰਹਿੰਦੇ ਸਿੱਖਾਂ ਦੀ ਬਣਾਈ ਕਾਲੀ ਸੂਚੀ ‘ਚ ਸੁਧਾਈ ਕੀਤੇ ਜਾਣ ਤੋਂ ਬਾਅਦ ਪਤਾ ਲੱਗ ਰਿਹਾ ਹੈ ਕਿ ਜਿਨ੍ਹਾਂ ਵਿਅਕਤੀਆਂ ਦੇ ਨਾਂਅ ਸੂਚੀ ‘ਚੋਂ ਹਟਾਏ ਗਏ ਹਨ, ਉਨ੍ਹਾਂ ਨੂੰ ਸੂਚਿਤ ਕੀਤਾ ਜਾਣ ਲੱਗਾ ਹੈ ਕਿ ਉਹ ਭਾਰਤ ਜਾ ਸਕਦੇ ਹਨ, ਪਰ ਦੇਸ਼ ਦੀ ਏਕਤਾ ਅਤੇ ਅਖੰਡਤਾ ‘ਚ ਵਿਸ਼ਵਾਸ਼ ਰੱਖਣਾ ਜ਼ਰੂਰੀ ਹੋਵੇਗਾ, ਤਾਂ ਕਿ ਉਨਾਂ ਨੂੰ ਪਾਸਪੋਰਟ ਅਤੇ ਵੀਜ਼ਾ ਸਰਵਿਸ ਦਿੱਤੀ ਜਾ ਸਕੇ । ਇਸ ਨਾਲ਼ ਵਿਦੇਸ਼ਾਂ ‘ਚ ਰਾਜਸੀ ਸ਼ਰਨ ਲੈ ਕੇ ਰਹਿ ਰਹੇ ਬਹੁਤ ਸਾਰੇ ਭਾਰਤੀ ਮੂਲ ਦੇ ਵਿਅਕਤੀਆਂ ਨੂੰ ਸਹੂਲਤ ਮਿਲਣ ਦੀ ਸੰਭਾਵਨਾ ਬਣਨ ਲੱਗੀ ਹੈ । ਟੋਰਾਂਟੋ ਵਿਖੇ ਬੀਤੇ ਦਿਨੀਂ ਭਾਰਤੀ ਕੌਂਸਲਖਾਨੇ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਜਦੋਂ ਇਸ ਪੱਤਰਕਾਰ ਨੇ ਪੁੱਛਿਆ ਸੀ ਕਿ ਹੁਣ ਭਾਰਤ ਸਰਕਾਰ ਦੀ ਕਾਲੀ ਸੂਚੀ ‘ਚ ਕਿੰਨੇ ਕੁ ਨਾਮ ਬਾਕੀ ਹਨ, ਤਾਂ ਉਨ੍ਹਾਂ ਦੱਸਿਆ ਕਿ ਕਾਲੀ ਸੂਚੀ ‘ਚ ਦਰਜ ਵਿਅਕਤੀਆਂ ਦੇ ਨਾਵਾਂ ਬਾਰੇ ਕਾਸਲਖਾਨੇ ਕੋਲ਼ ਜਾਣਕਾਰੀ ਨਹੀਂ ਹੁੰਦੀ । ਕੌਸਲ ਦਵਿੰਦਰਪਾਲ ਸਿੰਘ ਨੇ ਇਹ ਵੀ ਦੱਸਿਆ ਕਿ ਟੋਰਾਂਟੋ ਵਿਖੇ ਭਾਰਤ ਦੇ ਕੌਂਸਲਖਾਨੇ ਦੀ ਆਪਣੀ ਕੋਈ ਵੱਖਰੀ ਸੂਚੀ ਨਹੀਂ ਹੈ । ਜਦੋਂ ਉਨਾਂ ਨੂੰ ਪੁੱਛਿਆ ਗਿਆ ਕਿ ਕੈਨੇਡਾ ‘ਚ ਖਾਲਿਸਤਾਨ ਦੇ ਹਿਮਾਇਤੀਆਂ ਨੂੰ ਕਾਸਲਖਾਨੇ ਵਲੋਂ ਵੀਜ਼ਾ ਨਾ ਦਿੱਤੇ ਜਾਣ ਬਾਰੇ ਨਾਵਾਂ ਦੀ ਸੂਚੀ ਬਾਰੇ ਚਰਚਾ ਰਹਿੰਦੀ ਹੈ ਤਾਂ ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਦੀ ਆਪਣੀ ਸੂਚੀ ਹੋ ਸਕਦੀ ਹੈ ਪਰ ਕਾਸਲਖਾਨੇ ਦੀ ਅਜਿਹੀ ਵੱਖਰੀ ਨਹੀਂ ਹੈ । ਇਹ ਵੀ ਕਿ ਹਰੇਕ ਵਿਅਕਤੀ ਜੋ ਭਾਰਤ ਦਾ ਵੀਜ਼ਾ ਅਪਲਾਈ ਕਰਦਾ ਹੈ, ਕੰਪਿਊਟਰ ਸਿਸਟਮ ‘ਚ ਉਸ ਦੀ ਅਰਜ਼ੀ ਨਿਪਟਾਈ ਜਾਂਦੀ ਹੈ । ਜਿਸ ਵਿਅਕਤੀ ਦਾ ਨਾਂਅ ਕਾਲੀ ਸੂਚੀ ਸੂਚੀ ਹੋਵੇਗਾ, ਉਸ ਦੀ ਅਰਜ਼ੀ ਸਿਸਟਮ ‘ਚ ਅੱਗੇ ਨਹੀਂ ਚੱਲਦੀ, ਭਾਵ ਵੀਜ਼ਾ ਨਹੀਂ ਮਿਲ਼ ਸਕਦਾ । ਕੌਸਲ ਜਨਰਲ ਦਿਨੇਸ਼ ਭਾਟੀਆ ਟੋਰਾਂਟੋ ਤੋਂ ਭਾਰਤ ਦੇ ਰਾਜਦੂਤ ਵਜੋਂ ਅਰਜਨਟੀਨਾ ਚਲੇ ਗਏ ਹਨ ।ਸ੍ਰੀ ਭਾਟੀਆ ਤੋਂ ਬਾਅਦ ਟੋਰਾਂਟੋ ‘ਚ ਭਾਰਤ ਦੇ ਅਗਲੇ ਕਾਸਲ ਜਨਰਲ ਸ੍ਰੀਮਤੀ ਅਪੂਰਵਾ ਸ੍ਰੀ ਵਾਸਤਵਾ ਨੂੰ ਨਿਯੁਕਤ ਕੀਤਾ ਗਿਆ ਹੈ ।
ਸਿਟੀ ਆਫ਼ ਸਰੀ ਵੱਲੋਂ ਜਾਇਦਾਦ ਖ਼ਰੀਦ ਨਾਲ ਸੰਬੰਧਿਤ ਗ਼ਲਤ ਦਾਅਵਿਆਂ ਬਾਰੇ ਸਪੱਸ਼ਟੀਕਰਨ
ਸਰੀ, ਬੀ.ਸੀ. – ਹਾਲ ਹੀ ਵਿੱਚ ਕੁਝ ਸਥਾਨਕ ਮੀਡੀਆ ਵਿੱਚ ਸਿਟੀ ਆਫ਼ ਸਰੀ ਦੀ ਜਾਇਦਾਦ ਖ਼ਰੀਦਣ ਦੀ ਪ੍ਰਕਿਰਿਆ ਬਾਰੇ ਕੁੱਝ ਗ਼ਲਤ ਜਾਣਕਾਰੀ ਪ੍ਰਕਾਸ਼ਿਤ ਕੀਤੀ ਗਈ ਹੈ, ਜਿਸ ਬਾਰੇ


