ਇੰਗਲੈਂਡ ਦੇ ਚੋਟੀ ਦੇ ਪੁਰਸਕਾਰ ਲਈ ਦੋ ਪੰਜਾਬੀ ਡਰਾਇਵਰ ਵੀ ਦੌੜ ’ਚ

ਇੰਗਲੈਂਡ ’ਚ ਅਗਲੇ ਹਫ਼ਤੇ ਮੰਗਲਵਾਰ ਨੂੰ ਦੇਸ਼ ਦੇ ਸਭ ਤੋਂ ਵਧੀਆ ਡਰਾਇਵਰਾਂ ਦੀ ਚੋਣ ਹੋਣੀ ਹੈ ਤੇ ਇਸ ‘ਟੌਪ ਨੈਸ਼ਨਲ ਬੱਸ ਡਰਾਇਵਰ’ ਐਵਾਰਡ ਲਈ ਜਿਹੜੇ ਡਰਾਇਵਰਾਂ ਦੀ ਸੂਚੀ ਨੂੰ ਅੰਤਿਮ ਰੁਪ ਦਿੱਤਾ ਗਿਆ ਹੈ; ਉਨ੍ਹਾਂ ਵਿੱਚ ਭਾਰਤੀ ਮੂਲ ਦੇ ਦੋ ਡਰਾਇਵਰ ਗੁਰਨਾਮ ਸਿੰਘ ਤੇ ਜਤਿੰਦਰ ਕੁਮਾਰ ਵੀ ਸ਼ਾਮਲ ਹਨ। ਸ੍ਰੀ ਗੁਰਨਾਮ ਸਿੰਘ ਸਾਊਥ–ਵੈਸਟ ਇੰਗਲੈਂਡ ਦੇ ਸਵਿੰਡਨ ਕਸਬੇ ’ਚ ਬੱਸ ਚਲਾਉਂਦੇ ਹਨ; ਜਦ ਕਿ ਸ੍ਰੀ ਜਤਿੰਦਰ ਕੁਮਾਰ ਮਿਡਲੈਂਡਜ਼ ਇਲਾਕੇ ਦੇ ਨੌਟਿੰਘਮ ਵਿਖੇ ਯਾਤਰੀ–ਬੱਸ ਦੇ ਡਰਾਇਵਰ ਹਨ। ਭਾਰਤੀ ਪੰਜਾਬ ਦੇ ਹੁਸ਼ਿਆਰਪੁਰ ਲਾਗਲੇ ਪਿੰਡ ਨੰਦ ਚੌਰ ਦੇ ਜੰਮਪਲ਼ 37 ਸਾਲਾ ਸ੍ਰੀ ਜਤਿੰਦਰ ਕੁਮਾਰ ਪਿਛਲੇ 11 ਸਾਲਾਂ ਤੋਂ ਨੌਟਿੰਘਮ ਸਿਟੀ ਟ੍ਰਾਂਸਪੋਰਟ ਲਈ ਕੰਮ ਕਰ ਰਹੇ ਹਨ। ਉਨ੍ਹਾਂ ਦੀਆਂ ਦੋ ਭੈਣਾਂ ਪੰਜਾਬ ’ਚ ਹੀ ਰਹਿੰਦੀਆਂ ਹਨ। ਸ੍ਰੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀਆਂ ਭੈਣਾਂ ਪੜ੍ਹਦੀਆਂ ਹਨ। ਉਨ੍ਹਾਂ ਦੱਸਿਆ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀਆਂ ਭੈਣਾਂ ਯੂਨੀਵਰਸਿਟੀ ਤੱਕ ਦੀ ਪੜ੍ਹਾਈ ਮੁਕੰਮਲ ਕਰਨ। ਉਨ੍ਹਾਂ ਦੀ ਇਕ ਭੈਣ ਹੁਣ ਅਧਿਆਪਕਾ ਬਣ ਚੁੱਕੀ ਹੈ ਤੇ ਦੂਜੀ ਆਪਣਾ ਬਿਊਟੀ ਪਾਰਲਰ ਚਲਾਉਂਦੀ ਹੈ। ਉੱਧਰ ਸ੍ਰੀ ਗੁਰਨਾਮ ਸਿੰਘ ਸਵਿੰਡਨ ਦੀ ਸਟੇਜਕੋਚ ਬੱਸ ਕੰਪਨੀ ਲਈ ਕੰਮ ਕਰਦੇ ਹਨ ਤੇ ਉਨ੍ਹਾਂ ਦੀ ਫ਼ਰਮ ਨੇ ਉਨ੍ਹਾਂ ਨੂੰ ਸਾਲ ਦਾ ‘ਕਸਟਮਰ ਸਰਵਿਸ ਡਰਾਇਵਰ’ ਪੁਰਸਕਾਰ ਵੀ ਬੀਤੇ ਦਿਨੀਂ ਦਿੱਤਾ ਸੀ।

Share:

Facebook
Twitter
Pinterest
LinkedIn
matrimonail-ads
On Key

Related Posts

ਮੇਅਰ ਬਰੈਂਡਾ ਲੌਕ ਦਾ ਫਲੀਟਵੁੱਡ ਇਸਲਾਮਿਕ ਸੈਂਟਰ ਦੀ ਭੰਨਤੋੜ ਬਾਰੇ ਬਿਆਨ

ਫਲੀਟਵੁੱਡ ਇਸਲਾਮਿਕ ਸੈਂਟਰ ਵਿੱਚ ਰਿਪੋਰਟ ਕੀਤੇ ਗਏ ਨਫ਼ਰਤ ਭਰੇ ਸੁਨੇਹੇ ਅਤੇ ਧਮਕੀਆਂ ਬਹੁਤ ਹੀ ਅਪਮਾਨਜਨਕ ਅਤੇ ਦਿਲ ਦੁਖਾਉਣ ਵਾਲੀਆਂ ਹਨ। ਕਿਸੇ ਵਿਅਕਤੀ ਨੂੰ ਉਸਦੇ ਧਰਮ

ਮੇਅਰ ਬਰੈਂਡਾ ਲੌਕ ਦਾ ਸਰੀ ਪੁਲਿਸ ਬੋਰਡ ਅਤੇ ਸਰੀ ਪੁਲਿਸ ਯੂਨੀਅਨ ਵਿਚਕਾਰ ਹੋਏ ਸਮਝੌਤੇ ਬਾਰੇ ਬਿਆਨ

ਮੈਨੂੰ ਖ਼ੁਸ਼ੀ ਹੈ ਕਿ ਸਰੀ ਪੁਲਿਸ ਬੋਰਡ ਅਤੇ ਸਰੀ ਪੁਲਿਸ ਯੂਨੀਅਨ ਇੱਕ ਨਵੇਂ ਚਾਰ ਸਾਲਾਂ ਦੇ ਸਮਝੌਤੇ ‘ਤੇ ਪਹੁੰਚ ਗਏ ਹਨ। ਇਹ ਸਮਝੌਤਾ ਸਰੀ ਨੂੰ

ਸਰੀ ਸਿਟੀ ਵੱਲੋਂ ਤਿੰਨ ਨਵੇਂ ਨੇਬਰਹੁੱਡ ਪਾਰਕਾਂ ਲਈ 7.9 ਮਿਲੀਅਨ ਡਾਲਰ ਦਾ ਨਿਵੇਸ਼ – ਪਹਿਲੇ ਪਾਰਕ ਦੀ ਉਸਾਰੀ ਦਾ ਕੰਮ ਸ਼ੁਰੂ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਸਾਊਥ ਨਿਊਟਨ ਵਿੱਚ ਐਕੋਰਨ ਪਾਰਕ (Acorn Park) ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਤਿੰਨ ਨਵੇਂ ਨੇਬਰਹੁੱਡ ਪਾਰਕਾਂ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.