ਵਾਸ਼ਿੰਗਟਨ (ਭਾਸ਼ਾ)- ਹਿੰਦੂਆਂ, ਜੈਨੀਆਂ, ਸਿੱਖਾਂ ਅਤੇ ਬੌਧਾਂ ਨੂੰ ਦੀਵਾਲੀ ਦੀ ਵਧਾਈ ਦਿੰਦੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪੂਰੇ ਅਮਰੀਕਾ ਵਿਚ ਮਨਾਇਆ ਜਾਣ ਵਾਲਾ ਰੌਸ਼ਨੀ ਦਾ ਇਹ ਤਿਓਹਾਰ ਦੇਸ਼ ਦੇ ਮਹੱਤਵਪੂਰਨ ਸਿਧਾਂਤ ਧਾਰਮਿਕ ਸੁਤੰਤਰਤਾ ਦੇ ਮਹੱਤਵ ਦੀ ਯਾਦ ਦਿਵਾਉਂਦਾ ਹੈ। ਇਕ ਦਿਨ ਪਹਿਲਾਂ ਟਰੰਪ ਨੇ ਓਵਲ ਦਫਤਰ ਵਿਚ ਭਾਰਤੀ-ਅਮਰੀਕੀ ਲੋਕਾਂ ਦੇ ਛੋਟੇ ਜਿਹੇ ਸਮੂਹ ਨਾਲ ਦੀਵਾਲੀ ਮਨਾਈ ਸੀ। ਭਾਰਤ, ਅਮਰੀਕਾ ਅਤੇ ਪੂਰੀ ਦੁਨੀਆ ਵਿਚ ਦੀਵਾਲੀ ਦੇ ਤਿਓਹਾਰ ਦੇ ਮੱਦੇਨਜ਼ਰ ਇਕ ਬਿਆਨ ਵਿਚ ਟਰੰਪ ਨੇ ਕਿਹਾ ਕਿ ਪੂਰੇ ਅਮਰੀਕਾ ਵਿਚ ਦੀਵਾਲੀ ਮਨਾਉਣਾ ਸਾਡੇ ਦੇਸ਼ ਦੇ ਸਭ ਤੋਂ ਮਹੱਤਵਪੂਰਨ ਸਿਧਾਂਤ ਧਾਰਮਿਕ ਸੁਤੰਤਰਤਾ ਦੀ ਯਾਦ ਦਿਵਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਸਾਡੇ ਸੰਵਿਧਾਨ ਦੇ ਅਧਿਕਾਰੀਆਂ ਦੀ ਰੱਖਿਆ ਕਰਦਾ ਰਹੇਗਾ, ਜਿਸ ਵਿਚ ਸਾਰੇ ਧਰਮਾਂ ਦੇ ਲੋਕਾਂ ਨੂੰ ਆਪਣੇ ਵਿਸ਼ਵਾਸ ਅਤੇ ਵਿਵੇਕ ਮੁਤਾਬਕ ਪੂਜਾ ਕਰਨ ਦਾ ਅਧਿਕਾਰ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਦੀਵਾਲੀ ਦੀ ਸ਼ੁਰੂਆਤ ‘ਤੇ ਮੇਲਾਨੀਆ ਅਤੇ ਮੈਂ ਲੋਕਾਂ ਦੀ ਖੁਸ਼ਹਾਲੀ ਨਾਲ ਤਿਓਹਾਰ ਮਨਾਉਣ ਦੀ ਕਾਮਨਾ ਕਰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਅਤੇ ਪੂਰੀ ਦੁਨੀਆ ਵਿਚ ਕਈ ਹਿੰਦੂਆਂ, ਜੈਨੀਆਂ, ਸਿੱਖਾਂ ਅਤੇ ਬੌਧਾਂ ਲਈ ਇਹ ਪਵਿੱਤਰ ਸਮਾਂ ਹਨ੍ਹੇਰੇ ‘ਤੇ ਉਜਾਲੇ, ਬੁਰਾਈ ‘ਤੇ ਚੰਗਿਆਈ ਅਤੇ ਅਗਿਆਨਤਾ ‘ਤੇ ਗਿਆਨ ਦੀ ਜਿੱਤ ਮਨਾਉਣ ਦਾ ਮੌਕਾ ਹੈ। ਟਰੰਪ ਨੇ ਕਿਹਾ ਕਿ ਇਸ ਪਵਿੱਤਰ ਮੌਕੇ ਦੌਰਾਨ ਇਨ੍ਹਾਂ ਧਰਮਾਂ ਦੇ ਲੋਕ ਪ੍ਰਾਰਥਨਾ ਕਰਦੇ ਹਨ, ਦੀਵੇ ਅਤੇ ਲਾਲਟੈਨ ਜਗਾਉਂਦੇ ਹਨ ਅਤੇ ਦੋਸਤਾਂ ਤੇ ਪਰਿਵਾਰ ਨਾਲ ਰਸਮੀ ਮੌਕੇ ‘ਚ ਵੀ ਹਿੱਸਾ ਲੈਂਦੇ ਹਨ। ਭਾਰਤ ਵਿਚ ਇਸ ਸਾਲ 27 ਅਕਤੂਬਰ ਨੂੰ ਦੀਵਾਲੀ ਮਨਾਈ ਜਾਵੇਗੀ।
ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ
ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ


