Skip to content
Friday, November 13, 2026 12°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਟਰੰਪ ਦੀ ਯੋਜਨਾ ਨੂੰ ਵੱਡਾ ਝਟਕਾ: ਪਾਕਿਸਤਾਨ ਨੇ ਅਮਰੀਕੀ ਜਹਾਜ਼ ਨੂੰ ਐਂਟਰੀ ਦੇਣ ਤੋਂ ਕੀਤੀ ਨਾਂਹ, ਅੱਧਵਾਟੇ ਤੋਂ ਪਰਤੀ ਫਲਾਈਟ

By Admin Published 2 min read
ਟਰੰਪ ਦੀ ਯੋਜਨਾ ਨੂੰ ਵੱਡਾ ਝਟਕਾ: ਪਾਕਿਸਤਾਨ ਨੇ ਅਮਰੀਕੀ ਜਹਾਜ਼ ਨੂੰ ਐਂਟਰੀ ਦੇਣ ਤੋਂ ਕੀਤੀ ਨਾਂਹ, ਅੱਧਵਾਟੇ ਤੋਂ ਪਰਤੀ ਫਲਾਈਟ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਦੀ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਯੋਜਨਾ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ, ਜਦੋਂ 9 ਇਰਾਨੀ ਨਾਗਰਿਕਾਂ ਨੂੰ ਪਾਕਿਸਤਾਨ ਦੇ ਰਸਤੇ ਇਰਾਨ ਭੇਜਣ ਵਾਲਾ ਇੱਕ ਵਿਸ਼ੇਸ਼ ਅਮਰੀਕੀ ਚਾਰਟਰਡ ਜਹਾਜ਼ ਅੱਧਵਾਟੇ ਤੋਂ ਹੀ ਵਾਪਸ ਐਰੀਜ਼ੋਨਾ ਪਰਤ ਆਇਆ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ, ਪਾਕਿਸਤਾਨ ਨੇ ਇਨ੍ਹਾਂ ਇਰਾਨੀ ਨਾਗਰਿਕਾਂ ਨੂੰ ਆਪਣੇ ਦੇਸ਼ ਵਿੱਚ ਦਾਖਲ ਹੋਣ ਦੀ ਇਜਾਜ਼ਤ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ, ਜਿਸ ਕਾਰਨ ਜਹਾਜ਼ ਨੂੰ ਉਡਾਣ ਭਰਨ ਦੇ ਮਹਿਜ਼ ਅੱਧੇ ਘੰਟੇ ਬਾਅਦ ਹੀ ਵਾਪਸ ਮੁੜਨਾ ਪਿਆ।

ਯੋਜਨਾ ਮੁਤਾਬਕ, ਇਨ੍ਹਾਂ ਪ੍ਰਵਾਸੀਆਂ ਨੂੰ ਪਹਿਲਾਂ ਪਾਕਿਸਤਾਨ ਅਤੇ ਫਿਰ ਉੱਥੋਂ ਇਰਾਨ ਭੇਜਿਆ ਜਾਣਾ ਸੀ। ਹੁਣ ਇਨ੍ਹਾਂ ਸਾਰੇ ਨਾਗਰਿਕਾਂ ਨੂੰ ਮੁੜ ਐਰੀਜ਼ੋਨਾ ਦੇ ਹਿਰਾਸਤ ਕੇਂਦਰ ਵਿੱਚ ਭੇਜ ਦਿੱਤਾ ਗਿਆ ਹੈ। ਟਰੰਪ ਪ੍ਰਸ਼ਾਸਨ ਉਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਵਾਪਸ ਭੇਜਣ ਲਈ ਬਦਲਵੇਂ ਰਸਤੇ ਤਲਾਸ਼ ਰਿਹਾ ਹੈ ਜਿਨ੍ਹਾਂ ਨਾਲ ਅਮਰੀਕਾ ਦੇ ਸਿੱਧੇ ਕੂਟਨੀਤਕ ਸਬੰਧ ਨਹੀਂ ਹਨ, ਜਿਵੇਂ ਕਿ ਇਰਾਨ ਅਤੇ ਅਫ਼ਗਾਨਿਸਤਾਨ।

ਇਹ ਕੋਈ ਪਹਿਲੀ ਨਾਕਾਮ ਕੋਸ਼ਿਸ਼ ਨਹੀਂ ਹੈ; ਇਸ ਤੋਂ ਪਹਿਲਾਂ ਐਤਵਾਰ ਨੂੰ ਵੀ 8 ਇਰਾਨੀਆਂ ਨੂੰ ਜਾਰਜੀਆ ਅਤੇ ਪਾਕਿਸਤਾਨ ਦੇ ਰਸਤੇ ਭੇਜਣ ਦੀ ਯੋਜਨਾ ਬਿਨਾਂ ਕੋਈ ਕਾਰਨ ਦੱਸੇ ਰੱਦ ਕਰ ਦਿੱਤੀ ਗਈ ਸੀ। ਮਨੁੱਖੀ ਅਧਿਕਾਰ ਸੰਗਠਨਾਂ ਨੇ ਇਸ ਯੋਜਨਾ ਦਾ ਸਖ਼ਤ ਵਿਰੋਧ ਕਰਦਿਆਂ ਖ਼ਦਸ਼ਾ ਜਤਾਇਆ ਹੈ ਕਿ ਵਾਪਸ ਪਰਤਣ 'ਤੇ ਇਨ੍ਹਾਂ ਲੋਕਾਂ 'ਤੇ ਤਸ਼ੱਦਦ ਹੋ ਸਕਦਾ ਹੈ। ਅਮਰੀਕਾ ਨੇ ਸਤੰਬਰ 2025 ਤੋਂ ਜਨਵਰੀ 2026 ਦਰਮਿਆਨ ਇਰਾਨ ਲਈ ਤਿੰਨ ਉਡਾਣਾਂ ਰਾਹੀਂ 100 ਤੋਂ ਵੱਧ ਨਾਗਰਿਕਾਂ ਨੂੰ ਵਾਪਸ ਭੇਜਣ ਦਾ ਦਾਅਵਾ ਕੀਤਾ ਸੀ, ਪਰ ਪਾਕਿਸਤਾਨ ਦੇ ਤਾਜ਼ਾ ਇਨਕਾਰ ਨੇ ਇਸ ਮੁਹਿੰਮ 'ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp