ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ : ਯੁੱਗ ਕਵੀ ਪ੍ਰੋ. ਮੋਹਨ ਸਿੰਘ ਦੀ ਬੇਟੀ ਪ੍ਰੋ. ਜ਼ਿੰਦਾ ਪੁਰੀ ਦਾ ਮੋਹਾਲੀ ਵਿਖੇ ਦੇਹਾਂਤ ਹੋ ਗਿਆ। 80 ਸਾਲਾ ਪ੍ਰੋ. ਜ਼ਿੰਦਾ ਕੁਝ ਸਮੇਂ ਤੋਂ ਬਿਮਾਰ ਸਨ ਤੇ ਮੋਹਾਲੀ ’ਚ ਆਪਣੇ ਭਤੀਜੇ ਮਨੂ ਪੁਰੀ ਕੋਲ ਰਹਿ ਰਹੇ ਸਨ। ਉਨ੍ਹਾਂ ਦੀ ਦੇਹ ਐਤਵਾਰ ਨੂੰ ਲੁਧਿਆਣਾ ਲਿਆਂਦੀ ਗਈ। ਇੱਥੇ ਹੀ ਉਨ੍ਹਾਂ ਦਾ ਸਸਕਾਰ ਕੀਤਾ ਗਿਆ। ਉਨ੍ਹਾਂ ਦੇ ਦੇਹਾਂਤ ’ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਅਫ਼ਸੋਸ ਪ੍ਰਗਟ ਕਰਦਿਆਂ ਦੱਸਿਆ ਕਿ ਪ੍ਰੋ. ਜ਼ਿੰਦਾਂ ਪੁਰੀ ਖ਼ਾਲਸਾ ਕਾਲਜ ਫਾਰ ਵੁਮੈੱਨ ਲੁਧਿਆਣਾ ਤੋਂ ਸੰਸਕ੍ਰਿਤ ਦੇ ਪ੍ਰੋਫੈਸਰ ਵਜੋਂ ਸੇਵਾ ਮੁਕਤ ਹੋਏ ਸਨ। ਉਹ ਹਰ ਸਾਲ ਪ੍ਰੋ. ਮੋਹਨ ਸਿੰਘ ਯਾਦਗਾਰੀ ਸਮਾਗਮ ਕਰਵਾਉਂਦੇ ਸਨ।
10,000 ਸੀਟਾਂ ਵਾਲੇ ਸਿਟੀ ਸੈਂਟਰ ਐਰੀਨਾ ਦੀ ਉਸਾਰੀ ਵੱਲ ਵੱਡਾ ਕਦਮ:
ਸਾਈਟ ‘ਤੇ ਮੌਜੂਦ ਪੁਰਾਣੀ ਇਮਾਰਤ ਨੂੰ ਢਾਹੁਣ ਦਾ ਕੰਮ ਸ਼ੁਰੂ ਸਰੀ, ਬੀ.ਸੀ. – 10,000 ਸੀਟਾਂ ਵਾਲੇ ਪ੍ਰਸਤਾਵਿਤ ਸਿਟੀ ਸੈਂਟਰ ਐਰੀਨਾ ਵਾਲੀ ਜਗ੍ਹਾ ’ਤੇ ਢੋਆ-ਢੁਆਈ ਦਾ ਕੰਮ ਸ਼ੁਰੂ ਹੋ ਗਿਆ ਹੈ।

