ਸਪੋਰਟਸ ਡੈਸਕ, ਨਵੀਂ ਦਿੱਲੀ : Sunil Gavaskar on Rohit Sharma captaincy: ਵਿਸ਼ਵ ਕੱਪ ਫਾਈਨਲ ‘ਚ ਟੀਮ ਇੰਡੀਆ ਦੇ ਨਿਰਾਸ਼ਾਜਨਕ ਸਫਰ ਤੋਂ ਬਾਅਦ ਰੋਹਿਤ ਸ਼ਰਮਾ ਪਹਿਲੀ ਵਾਰ ਕਿਸੇ ਸੀਰੀਜ਼ ‘ਚ ਟੀਮ ਇੰਡੀਆ ਦੀ ਕਪਤਾਨੀ ਕਰਨ ਜਾ ਰਹੇ ਹਨ।

ਗਾਵਸਕਰ ਨੇ ਰੋਹਿਤ ਸ਼ਰਮਾ ਨੂੰ ਦਿੱਤੀ ਅਹਿਮ ਸਲਾਹ-

ਦੋ ਮੈਚਾਂ ਦੀ ਟੈਸਟ ਸੀਰੀਜ਼ ਤੋਂ ਪਹਿਲਾਂ ਕਪਤਾਨ ਰੋਹਿਤ ਸ਼ਰਮਾ ਨੂੰ ਅਹਿਮ ਸਲਾਹ ਦਿੱਤੀ ਗਈ ਹੈ। ਵਿਸ਼ਵ ਕੱਪ ‘ਚ ਸਲਾਮੀ ਬੱਲੇਬਾਜ਼ ਦੇ ਤੌਰ ‘ਤੇ ਰੋਹਿਤ ਸ਼ਰਮਾ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਉਜਾਗਰ ਕਰਦੇ ਹੋਏ ਗਾਵਸਕਰ ਨੇ ਕਿਹਾ ਕਿ ਉਨ੍ਹਾਂ ਨੇ ਰੋਹਿਤ ਨੂੰ ਇਸ ਸੀਰੀਜ਼ ਤੋਂ ਪਹਿਲਾਂ ਆਪਣੀ ਮਾਨਸਿਕਤਾ ਅਤੇ ਪਹੁੰਚ ਨੂੰ ਜਲਦੀ ਬਦਲਣ ਦੀ ਸਲਾਹ ਦਿੱਤੀ।

ਗਾਵਸਕਰ ਨੇ ਮਾਨਸਿਕ ਸਥਿਤੀ ਨੂੰ ਬਦਲਣ ਲਈ ਕਿਹਾ-

ਸਟਾਰ ਸਪੋਰਟਸ ‘ਤੇ ਗੱਲਬਾਤ ਕਰਦੇ ਹੋਏ ਗਾਵਸਕਰ ਨੇ ਕਿਹਾ ਕਿ ਇਸ ਸੀਰੀਜ਼ ਨੂੰ ਜਿੱਤਣ ਲਈ ਰੋਹਿਤ ਸ਼ਰਮਾ ਲਈ ਪਹਿਲਾਂ ਆਪਣੀ ਮਾਨਸਿਕ ਸਥਿਤੀ ਨੂੰ ਟੈਸਟ ਮੈਚ ਦੀ ਸਥਿਤੀ ‘ਚ ਬਦਲਣਾ ਬਹੁਤ ਜ਼ਰੂਰੀ ਹੈ। ਗਾਵਸਕਰ ਨੇ ਅੱਗੇ ਕਿਹਾ ਕਿ ਪਹਿਲਾਂ ਰੋਹਿਤ ਵਨਡੇ ‘ਚ ਬੱਲੇਬਾਜ਼ੀ ਕਰ ਰਿਹਾ ਸੀ, ਜਿੱਥੇ ਉਸ ਨੇ ਸੋਚਿਆ ਕਿ ਉਹ ਹਮਲਾਵਰ ਭੂਮਿਕਾ ਨਿਭਾਏਗਾ ਅਤੇ ਪਹਿਲੇ ਦਸ ਓਵਰਾਂ ‘ਚ ਵੱਧ ਤੋਂ ਵੱਧ ਸਕੋਰ ਬਣਾਏਗਾ।

ਦੱਸ ਦੇਈਏ ਕਿ ਰੋਹਿਤ ਦਾ ਸਕੋਰ 150 ਤੋਂ ਵੱਧ-

ਵਿਸ਼ਵ ਕੱਪ ਲਈ ਰੋਹਿਤ ਦੀ ਇਹੀ ਸੋਚ ਸੀ ਅਤੇ ਅਸੀਂ ਮੈਦਾਨ ‘ਤੇ ਵੀ ਇਸ ਨੂੰ ਦੇਖਿਆ। ਹੁਣ ਟੈਸਟ ਕ੍ਰਿਕਟ ‘ਚ ਰੋਹਿਤ ਨੂੰ ਆਪਣੀ ਸੋਚ ਬਦਲਨੀ ਹੋਵੇਗੀ ਅਤੇ ਪੂਰਾ ਦਿਨ ਬੱਲੇਬਾਜ਼ੀ ਕਰਨ ਬਾਰੇ ਸੋਚਣਾ ਹੋਵੇਗਾ। ਜੇਕਰ ਰੋਹਿਤ ਪੂਰਾ ਦਿਨ ਬੱਲੇਬਾਜ਼ੀ ਕਰਦਾ ਹੈ ਤਾਂ ਉਹ ਸਪੱਸ਼ਟ ਤੌਰ ‘ਤੇ ਆਪਣੇ ਬੱਲੇ ਨਾਲ ਵੱਡੇ ਸ਼ਾਟ ਖੇਡ ਸਕਦਾ ਹੈ ਅਤੇ ਆਪਣੀ ਪਾਰੀ 150 ਤੋਂ ਜ਼ਿਆਦਾ ‘ਤੇ ਖਤਮ ਕਰ ਸਕਦਾ ਹੈ।

ਰੋਹਿਤ ਸ਼ਰਮਾ ਲਈ ਦੌੜਾਂ ਬਣਾਉਣੀਆਂ ਜ਼ਰੂਰੀ-

ਅਜਿਹੇ ‘ਚ ਭਾਰਤ ਦਾ ਸਕੋਰ 300 ਜਾਂ 350 ਤੋਂ ਜ਼ਿਆਦਾ ਹੋਵੇਗਾ। ਇਸ ਦੌਰਾਨ ਭਾਰਤ ਨੇ ਰੋਹਿਤ ਸ਼ਰਮਾ ਦੀ ਅਗਵਾਈ ‘ਚ ਪ੍ਰੀਟੋਰੀਆ ‘ਚ ਇਕ ਇੰਟਰਾ-ਸਕੁਐਡ ਮੈਚ ਖੇਡਿਆ, ਜਿਸ ‘ਚ ਰੋਹਿਤ ਖੂਬ ਮੁਸਕਰਾ ਰਹੇ ਸਨ। ਗਾਵਸਕਰ ਨੇ ਕਿਹਾ ਕਿ ਰੋਹਿਤ ਨੂੰ ਬੱਲੇਬਾਜ਼-ਕਪਤਾਨ ਵਾਂਗ ਹੀ ਬਦਲਾਅ ਕਰਨਾ ਹੋਵੇਗਾ ਜਦੋਂ ਤੁਸੀਂ ਦੌੜਾਂ ਬਣਾਉਂਦੇ ਹੋ ਤਾਂ ਤੁਹਾਡਾ ਆਤਮਵਿਸ਼ਵਾਸ ਵਧਦਾ ਹੈ ਅਤੇ ਰੋਹਿਤ ਸ਼ਰਮਾ ਲਈ ਇਹ ਸਭ ਤੋਂ ਵੱਡੀ ਚੁਣੌਤੀ ਹੋਵੇਗੀ।