ਜੇਐਨਐਨ, ਰਾਏਪੁਰ : ਛੱਤੀਸਗੜ੍ਹ ਦੌਰੇ ‘ਤੇ ਆਏ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਦੂਜੇ ਦਿਨ ਵੀ ਚੋਣ ਰੈਲੀ ‘ਚ ਭਾਜਪਾ ‘ਤੇ ਤਿੱਖਾ ਹਮਲਾ ਕੀਤਾ। ਇਸ ਦੌਰਾਨ ਰਾਜਨੰਦਗਾਓਂ ਅਤੇ ਕਵਰਧਾ ਵਿੱਚ ਚੋਣ ਰੈਲੀਆਂ ਤੋਂ ਪਹਿਲਾਂ ਰਾਹੁਲ ਅੱਜ ਨਵਾਂ ਰਾਏਪੁਰ ਦੇ ਕੋਲ ਕਾਟੀਆ ਪਿੰਡ ਵਿੱਚ ਖੇਤਾਂ ਵਿੱਚ ਪਹੁੰਚੇ।
ਰਾਹੁਲ ਨੇ ਖੇਤਾਂ ‘ਚ ਜਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਜਦੋਂ ਉਨ੍ਹਾਂ ਨੇ ਮਜ਼ਦੂਰਾਂ ਨਾਲ ਰਲ ਕੇ ਝੋਨਾ ਵਢਣਾ ਸ਼ੁਰੂ ਕਰ ਦਿੱਤਾ।
ਰਾਹੁਲ ਗਾਂਧੀ ਜਿਵੇਂ ਹੀ ਖੇਤਾਂ ‘ਚ ਗਏ ਤਾਂ ਉਨ੍ਹਾਂ ਨੇ ਆਪਣਾ ਪਰਨਾ ਸਿਰ ‘ਤੇ ਬੰਨ੍ਹ ਕੇ ਝੋਨੇ ਦੀ ਕਟਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਸਾਨਾਂ ਨਾਲ ਝੋਨੇ ਅਤੇ ਹੋਰ ਮੁੱਦਿਆਂ ‘ਤੇ ਚਰਚਾ ਕੀਤੀ। ਰਾਸ਼ਟਰੀ ਨੇਤਾ ਦੇ ਨਾਲ-ਨਾਲ ਮੁੱਖ ਮੰਤਰੀ ਭੁਪੇਸ਼ ਬਘੇਲ, ਉਪ ਮੁੱਖ ਮੰਤਰੀ ਟੀ.ਐੱਸ.ਸਿੰਘਦੇਵ, ਵਿਧਾਨ ਸਭਾ ਸਪੀਕਰ ਚਰਨਦਾਸ ਮਹੰਤ, ਗ੍ਰਹਿ ਮੰਤਰੀ ਤਾਮਰਧਵਾਜ ਸਾਹੂ ਨੇ ਵੀ ਵਰਕਰਾਂ ਦੇ ਕੰਮ ਨੂੰ ਸਮਰਥਨ ਦਿੱਤਾ।
किसान खुशहाल तो भारत खुशहाल!
छत्तीसगढ़ के किसानों के लिए कांग्रेस सरकार के 5 सबसे बेहतरीन काम, जिन्होंने उन्हें भारत में सबसे खुशहाल बनाया:
1️⃣ धान पर MSP ₹2,640/क्विंटल
2️⃣ 26 लाख किसानों को ₹23,000 करोड़ की इनपुट सब्सिडी
3️⃣ 19 लाख किसानों का ₹10,000 करोड़ का कर्ज़ा माफ
4️⃣… pic.twitter.com/pjiTkOIBKJ
— Rahul Gandhi (@RahulGandhi) October 29, 2023
ਰਾਹੁਲ ਗਾਂਧੀ ਸੂਬੇ ‘ਚ ਵੱਖ-ਵੱਖ ਚੋਣ ਸਭਾਵਾਂ ਨੂੰ ਸੰਬੋਧਨ ਕਰਨਗੇ। ਗਾਰੰਟੀ ਵਜੋਂ ਇੱਥੋਂ ਕੁਝ ਨਵਾਂ ਐਲਾਨ ਹੋਣ ਦੀ ਸੰਭਾਵਨਾ ਹੈ।
ਜਨਤਾ ਨਾਲ ਕੀਤਾ ਹਰ ਵਾਅਦਾ ਨਿਭਾਇਆ
ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਚੋਣ ਰੈਲੀ ਨੂੰ ਸੰਬੋਧਨ ਕੀਤਾ। ਰਾਹੁਲ ਨੇ ਕਿਹਾ ਕਿ ਪੰਜ ਸਾਲ ਪਹਿਲਾਂ ਮੈਂ, ਸੀਐੱਮ ਭੁਪੇਸ਼ ਅਤੇ ਕਾਂਗਰਸ ਦੇ ਕਈ ਸੀਨੀਅਰ ਨੇਤਾਵਾਂ ਨੇ ਛੱਤੀਸਗੜ੍ਹ ਦੇ ਲੋਕਾਂ ਨਾਲ ਤਿੰਨ-ਚਾਰ ਵੱਡੇ ਵਾਅਦੇ ਕੀਤੇ ਸਨ, ਜਿਨ੍ਹਾਂ ਨੂੰ ਅਸੀਂ ਪੂਰਾ ਕੀਤਾ ਹੈ। ਰਾਹੁਲ ਨੇ ਕਿਹਾ ਕਿ ਸਭ ਤੋਂ ਵੱਡਾ ਵਾਅਦਾ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦਾ ਸੀ ਅਤੇ ਉਹ ਵੀ ਪੂਰਾ ਹੋ ਗਿਆ ਹੈ।
ਕਾਂਗਰਸੀ ਆਗੂ ਨੇ ਕਿਹਾ ਕਿ ਛੱਤੀਸਗੜ੍ਹ ਦੇ ਕਿਸਾਨਾਂ ਨੂੰ ਝੋਨੇ ਦਾ ਭਾਅ 2500 ਰੁਪਏ ਪ੍ਰਤੀ ਕੁਇੰਟਲ ਦਿੱਤਾ ਜਾਂਦਾ ਸੀ ਪਰ ਅੱਜ ਅਸੀਂ ਸੂਬੇ ਦੇ ਕਿਸਾਨਾਂ ਨੂੰ 2640 ਰੁਪਏ ਪ੍ਰਤੀ ਕੁਇੰਟਲ ਦੇ ਰਹੇ ਹਾਂ। ਅਸੀਂ ਆਉਣ ਵਾਲੇ ਸਮੇਂ ਵਿੱਚ ਇਸ ਨੂੰ 3000 ਰੁਪਏ ਪ੍ਰਤੀ ਕੁਇੰਟਲ ਤੱਕ ਲੈ ਜਾਵਾਂਗੇ।


