ਏਜੰਸੀ, ਨਵੀਂ ਦਿੱਲੀ : ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਵੱਡੀ ਮੁਸੀਬਤ ‘ਚ ਫਸਦੀ ਨਜ਼ਰ ਆ ਰਹੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਆਪਣੀ ਚਾਰਜਸ਼ੀਟ ਵਿੱਚ ਪ੍ਰਿਅੰਕਾ ਵਾਡਰਾ ਦਾ ਨਾਮ ਲਿਆ ਹੈ। ਈਡੀ ਨੇ ਇਸੇ ਮਾਮਲੇ ਵਿੱਚ ਰਾਬਰਟ ਵਾਡਰਾ ਨੂੰ ਵੀ ਚਾਰਜ ਕੀਤਾ ਹੈ।
ਇਹ ਹੈ ਇਲਜ਼ਾਮ
ਈਡੀ ਦਾ ਕਹਿਣਾ ਹੈ ਕਿ 2006 ਵਿੱਚ, ਪ੍ਰਿਅੰਕਾ ਅਤੇ ਰਾਬਰਟ ਵਾਡਰਾ ਨੇ ਦਿੱਲੀ ਸਥਿਤ ਰੀਅਲ ਅਸਟੇਟ ਏਜੰਟ ਐਚ ਐਲ ਪਾਹਵਾ ਤੋਂ ਹਰਿਆਣਾ ਦੇ ਫਰੀਦਾਬਾਦ ਵਿੱਚ 40 ਕਨਾਲ (ਪੰਜ ਏਕੜ) ਖੇਤੀਬਾੜੀ ਜ਼ਮੀਨ ਖਰੀਦੀ ਸੀ ਅਤੇ ਫਰਵਰੀ 2010 ਵਿੱਚ ਉਹੀ ਜ਼ਮੀਨ ਵੇਚ ਦਿੱਤੀ ਸੀ।


