ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : Pippa Controversy: ਈਸ਼ਾਨ ਖੱਟਰ ਤੇ ਮ੍ਰਿਣਾਲ ਠਾਕੁਰ ਦੀ ਫਿਲਮ ‘ਪਿੱਪਾ’ ਦਾ ਗੀਤ ‘ਕਰਾਰ ਓਇ ਲੌਹੋ ਕੋਪਟ’ (Karar Oi Louho Kopat) ਵਿਵਾਦਾਂ ‘ਚ ਘਿਰ ਗਿਆ ਹੈ। ਏਆਰ ਰਹਿਮਾਨ ਵੱਲੋਂ ਗਾਏ ਗਏ ਇਸ ਗੀਤ ਨੂੰ ਲੈ ਕੇ ਹੋਏ ਹੰਗਾਮੇ ਦੇ ਵਿਚਕਾਰ ‘ਪਿੱਪਾ’ ਮੇਕਰਜ਼ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਰਾਹੀਂ ਮਾਫ਼ੀ ਮੰਗੀ ਹੈ।

ਪਿੱਪਾ ਵਿਵਾਦ ‘ਤੇ ਮੇਕਰਜ਼ ਨੇ ਤੋੜੀ ਚੁੱਪ

‘ਪਿੱਪਾ’ ਦੇ ਮੇਕਰਜ਼ ‘ਰਾਏ ਕਪੂਰ ਫਿਲਮਜ਼’ ਨੇ ਟਵਿੱਟਰ ‘ਤੇ ਬਿਆਨ ਜਾਰੀ ਕਰ ਕੇ ਮਾਫ਼ੀ ਮੰਗੀ ਹੈ ਅਤੇ ਸਪੱਸ਼ਟੀਕਰਨ ਦਿੱਤਾ ਹੈ। ਬਿਆਨ ਵਿੱਚ ਕਿਹਾ ਗਿਆ ਹੈ- ”ਕਰਾਰ ਓਏ ਲੌਹੋ ਕੋਪਟ’ ਗੀਤ ਸਬੰਧੀ ਚੱਲ ਰਹੀ ਬਹਿਸ ‘ਤੇ ਫਿਲਮ ‘ਪਿੱਪਾ’ ਦੇ ਨਿਰਮਾਤਾ, ਨਿਰਦੇਸ਼ਕ ਤੇ ਸੰਗੀਤਕਾਰ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਗੀਤ ਦੀ ਸਾਡੀ ਪੇਸ਼ਕਾਰੀ ਇਕ ਇਮਾਨਦਾਰ ਕਲਾਤਮਕ ਵਿਆਖਿਆ ਹੈ, ਜੋ ਕਿ ਮਰਹੂਮ ਕਾਜ਼ੀ ਨਜ਼ਰੁਲ ਇਸਲਾਮ ਦੇ ਸਟੇਟ ਤੋਂ ਅਡਾਪਟੇਸ਼ਨ ਰਾਈਟਸ ਲੈ ਕੇ ਬਣਾਇਆ ਗਿਆ ਹੈ। ਮੂਲ ਰਚਨਾ ਤੇ ਮਰਹੂਮ ਸ਼੍ਰੀ ਕਾਜ਼ੀ ਨਜ਼ਰੁਲ ਇਸਲਾਮ ਲਈ ਸਾਡੇ ਦਿਲ ਵਿਚ ਬਹੁਤ ਸਤਿਕਾਰ ਹੈ, ਜਿਨ੍ਹਾਂ ਦਾ ਭਾਰਤੀ ਉਪ ਮਹਾਂਦੀਪ ਦੇ ਸੰਗੀਤਕ, ਰਾਜਨੀਤਿਕ ਤੇ ਸਮਾਜਿਕ ਦ੍ਰਿਸ਼ਟੀਕੋਣ ‘ਚ ਯੋਗਦਾਨ ਬੇਮਿਸਾਲ ਹੈ। ਇਹ ਐਲਬਮ ਉਨ੍ਹਾਂ ਪੁਰਸ਼ਾਂ ਤੇ ਔਰਤਾਂ ਲਈ ਸ਼ਰਧਾਂਜਲੀ ਵਜੋਂ ਬਣਾਈ ਗਈ ਸੀ ਜਿਨ੍ਹਾਂ ਨੇ ਬੰਗਲਾਦੇਸ਼ ਦੀ ਆਜ਼ਾਦੀ ਲਈ ਆਪਣਾ ਜੀਵਨ ਸਮਰਪਿਤ ਕੀਤਾ ਸੀ।’

ਮੇਕਰਜ਼ ਨੇ ਗਾਣੇ ਦੀ ਧੁੰਨ ਬਦਲਣ ‘ਤੇ ਦਿੱਤੀ ਸਫ਼ਾਈ

ਸਪੱਸ਼ਟੀਕਰਨ ਦਿੰਦੇ ਹੋਏ ਅੱਗੇ ਕਿਹਾ ਗਿਆ, “ਅਸੀਂ ਗੀਤ ਲਈ ਲਾਇਸੈਂਸ ਸਮਝੌਤੇ ਦੇ ਲੈਟਰ ਤੇ ਭਾਵਨਾ ਦੋਵਾਂ ਦਾ ਇਮਾਨਦਾਰੀ ਨਾਲ ਪਾਲਣ ਕਰਦੇ ਹੋਏ ਇਸ ਗੀਤ ਦੇ ਨਿਰਮਾਣ ਲਈ ਕਦਮ ਚੁੱਕਿਆ, ਜਿਵੇਂ ਕਿ ਮਰਹੂਮ ਕਲਿਆਣੀ ਕਾਜ਼ੀ ਨਾਲ ਵਿਧੀਵਤ ਸਾਈਨ ਕੀਤਾ ਗਿਆ ਸੀ ਤੇ ਸ਼੍ਰੀ ਅਨਿਰਬਾਨ ਕਾਜ਼ੀ ਇਸ ਦੇ ਗਵਾਹ ਸਨ। ਸਾਡਾ ਇਰਾਦਾ ਗੀਤ ਦੇ ਸੰਸਕ੍ਰਿਤਕ ਮਹੱਤਵ ਨੂੰ ਸ਼ਰਧਾਂਜਲੀ ਦੇਣਾ ਸੀ ਤੇ ਅਸੀਂ ਸਮਝੌਤੇ ‘ਚ ਨਿਰਧਾਰਤ ਸ਼ਰਤਾਂ ਦਾ ਪਾਲਣ ਕੀਤਾ ਹੈ, ਜਿਸ ਵਿਚ ਸਾਨੂੰ ਇਕ ਨਵੀਂ ਰਚਨਾ ਦੇ ਨਾਲ ਗੀਤ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਸੀ।’