Parineeti Chopra Raghav Chadha Wedding Photos: ਲੰਬੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਹਿੰਦੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਪਰਿਣੀਤੀ ਚੋਪੜਾ ਤੇ ਰਾਜਨੀਤੀ ਦਾ ਜਾਣਿਆ-ਪਛਾਣਿਆ ਨਾਂ ਰਾਘਵ ਚੱਢਾ ਹਮੇਸ਼ਾ ਲਈ ਇਕ ਦੂਜੇ ਦੇ ਹੋ ਗਏ। ਵਿਆਹ ਤੋਂ ਬਾਅਦ ਦੋਵਾਂ ਦੀ ਤਸਵੀਰ ਸਾਹਮਣੇ ਆ ਗਈ ਹੈ।

ਇਕ-ਦੂਜੇ ਦੇ ਹੋਏ ਪਰਿਣੀਤੀ ਤੇ ਰਾਘਵ

‘ਮਿਸ਼ਨ ਰਾਣੀਗੰਜ’ (Mission Raniganj) ਦੀ ਹੀਰੋਇਨ ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਦਾ ਵਿਆਹ 24 ਸਤੰਬਰ ਨੂੰ ਉਦੈਪੁਰ ਦੇ ਲੀਲਾ ਪੈਲੇਸ ‘ਚ ਹੋਇਆ। ਦੋਵਾਂ ਨੇ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਚਾਰ ਵਜੇ ਸੱਤ ਫੇਰੇ ਲਏ। ਰਾਘਵ ‘ਤਾਜ ਲੇਕ ਪੈਲੇਸ’ ਤੋਂ ‘ਦਿ ਲੀਲਾ ਪੈਲੇਸ’ ਤਕ ਕਿਸ਼ਤੀ ਰਾਹੀਂ ਬਰਾਤ ਲੈ ਕੇ ਗਏ।

ਵਿਆਹ ਦਾ ਥੀਮ ਪਰਲ ਵ੍ਹਾਈਟ ਸੀ ਜਿਸ ਕਾਰਨ ਜ਼ਿਆਦਾਤਰ ਮਹਿਮਾਨ ਕਰੀਮ ਰੰਗ ਦੇ ਕੱਪੜਿਆਂ ‘ਚ ਨਜ਼ਰ ਆਏ। ਨਾਲ ਹੀ ਲੀਲਾ ਪੈਲੇਸ ਨੂੰ ਵੀ ਇਸੇ ਰੰਗ ਦੇ ਫੁੱਲਾਂ ਨਾਲ ਸਜਾਇਆ ਗਿਆ ਸੀ। ਵਿਆਹ ਤੋਂ ਬਾਅਦ ਜੋੜੇ ਨੇ ਰਿਸੈਪਸ਼ਨ ਪਾਰਟੀ ਰੱਖੀ।

ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਦੇ ਵਿਆਹ ਦੀਆਂ ਤਸਵੀਰਾਂ

ਵਿਆਹ ਤੋਂ ਬਾਅਦ ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਨੇ ਇਕ ਗ੍ਰੈਂਡ ਵੈਡਿੰਗ ਫੰਕਸ਼ਨ । ਰਿਸੈਪਸ਼ਨ ਪਾਰਟੀ ਦੇ ਨਵੇਂ ਜੋੜੇ ਦੀ ਫੋਟੋ ਸਾਹਮਣੇ ਆਈ ਹੈ। ਤਸਵੀਰ ‘ਚ ਪਰਿਣੀਤੀ ਪਿੰਕ ਕਲਰ ਦੀ ਸਾੜੀ ‘ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਸ ਦੌਰਾਨ ਰਾਘਵ ਵੀ ਬਲੈਕ ਟਕਸੀਡੋ ‘ਚ ਡੈਸ਼ਿੰਗ ਲੱਗ ਰਹੇ ਹਨ।

ਪਰਿਣੀਤੀ ਨੇ ਆਪਣੀ ਰਿਸੈਪਸ਼ਨ ਲੁੱਕ ਨੂੰ ਟ੍ਰਾਂਸਪੇਰੰਟਿਡ ਸਾੜ੍ਹੀ ਨਾਲ ਕੈਪਸਟਾਈਲ ਬਲਾਊਜ਼ ‘ਚ ਸਟਾਈਲ ਕੀਤਾ। ਗ੍ਰੀਨ ਪਰਲਸ ਦੀ ਹੈਵੀ ਜਿਊਲਰੀ ਨਾਲ ਇਅਰਿੰਗਜ਼ ਤੇ ਪਿੰਕ ਚੂੜੀਆਂ ਨੇ ਉਸ ਦੀ ਓਵਰਆਲ ਲੁੱਕ ਨੂੰ ਗ੍ਰੇਸਫੁੱਲ ਬਣਾ ਦਿੱਤਾ ਹੈ। ਮਿਨੀਮਲ ਮੇਕਅਪ ਤੇ ਨਾਲ ਖੁੱਲ੍ਹੇ ਵਾਲਾਂ ‘ਚ ਉਹ ਕਾਫੀ ਖੂਬਸੂਰਤ ਲੱਘ ਰਹੀ ਹੈ। ਪਰਿਣੀਤੀ ਦੇ ਸੰਧੂਰ ਨੇ ਉਸ ਦੇ ਚਿਹਰੇ ‘ਤੇ ਨੂਰ ਲਿਆ ਦਿੱਤਾ। ਸਜਵਿਅਹੀ ਲਾੜੀ ਆਪਣੀ ਰਿਸੈਪਸ਼ਨ ਪਾਰਟੀ ‘ਚ ਸੋਹਣੀ ਲੱਗ ਰਹੀ ਹੈ।

ਇਨ੍ਹਾਂ ਮਹਿਮਾਨਾਂ ਨੇ ਵਿਆਹ ‘ਚ ਕੀਤੀ ਸ਼ਿਰਕਤ

ਪਰਿਣੀਤੀ ਤੇ ਰਾਘਵ ਦੇ ਵਿਆਹ ‘ਚ ਸਾਨੀਆ ਮਿਰਜ਼ਾ, ਅਨਮ ਮਿਰਜ਼ਾ, ਮਨੀਸ਼ ਮਲਹੋਤਰਾ, ਹਰਭਜਨ ਸਿੰਘ, ਗੀਤਾ ਬਸਰਾ, ਆਦਿਤਿਆ ਠਾਕਰੇ, ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ, ਪੰਜਾਬ ਦੇ ਸੀਐੱਮ ਭਗਵੰਤ ਮਾਨ ਅਤੇ ‘ਆਪ’ ਸੰਸਦ ਸੰਜੇ ਸਿੰਘ ਸਮੇਤ ਕਈ ਮਸ਼ਹੂਰ ਬਾਲੀਵੁੱਡ ਅਤੇ ਸਿਆਸੀ ਹਸਤੀਆਂ ਨੇ ਸ਼ਿਰਕਤ ਕੀਤੀ ਸੀ।

ਪਰਿਣੀਤੀ ਤੇ ਰਾਘਵ ਦੇ ਵਿਆਹ ‘ਚ ਪਰੋਸੇ ਗਏ ਇਹ ਪਕਵਾਨ

ਪਰਿਣੀਤੀ ਤੇ ਰਾਘਵ ਦੇ ਵਿਆਹ ਦੀ ਮੇਨੂ ਸੂਚੀ ‘ਚ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਦੇ ਮਸ਼ਹੂਰ ਪਕਵਾਨ ਸ਼ਾਮਲ ਸਨ। ਮੇਨੂ ‘ਚ ਰਾਜਸਥਾਨੀ ਅਤੇ ਪੰਜਾਬੀ ਤੋਂ ਇਲਾਵਾ ਹੋਰਨਾਂ ਸੂਬਿਆਂ ਦੇ ਪਕਵਾਨ ਮਹਿਮਾਨਾਂ ਨੂੰ ਪਰੋਸੇ ਗਏ। ਇੰਨਾ ਹੀ ਨਹੀਂ ਇਟਾਲੀਅਨ ਤੇ ਫਰੈਂਚ ਪਕਵਾਨ ਵੀ ਰੱਖੇ ਗਏ ਸਨ।

ਪਰਿਣੀਤੀ ਚੋਪੜਾ ਦੀ ਮਹਿੰਦੀ ਸੈਰੇਮਨੀ

ਹਾਲ ਹੀ ‘ਚ ਡੌਲੀ ਸਿੱਧੂ ਨੇ ਪਰਿਣੀਤੀ ਚੋਪੜਾ ਦੀ ਮਹਿੰਦੀ ਸੈਰੇਮਨੀ ਦੀ ਇਕ ਫੋਟੋ ਸ਼ੇਅਰ ਕੀਤੀ ਸੀ, ਜਿਸ ‘ਚ ਲਾੜੀ ਬੇਹੱਦ ਖੂਬਸੂਰਤ ਲੱਗ ਰਹੀ ਸੀ। ਕੈਮਰੇ ਦੇ ਸਾਹਮਣੇ ਪੋਜ਼ ਦਿੰਦੇ ਸਮੇਂ ਪਰਿਣੀਤੀ ਦੇ ਚਿਹਰੇ ‘ਤੇ ਦੁਲਹਨ ਦੀ ਚਮਕ ਸਾਫ ਦਿਖਾਈ ਦੇ ਰਹੀ ਸੀ।