ਪੱਤਰਕਾਰਾਂ ਦਾ ਵੀਜ਼ਾ ਖਾਰਜ ਕਰਨ ‘ਤੇ ਚੀਨ ਵਲੋਂ ਭਾਰਤ ਨੂੰ ਧਮਕੀ

ਪੇਈਚਿੰਗ,: ਭਾਰਤ ਵਲੋਂ ਚੀਨ ਦੇ ਤਿੰਨ ਪੱਤਰਕਾਰਾਂ ਦੇ ਵੀਜ਼ਾ ਦੀ ਮਿਆਦ ਵਧਾਉਣ ਤੋਂ ਇਨਕਾਰ ਕੀਤੇ ਜਾਣ ‘ਤੇ ਚੀਨ ਦੇ ਇਕ ਸਰਕਾਰੀ ਅਖ਼ਬਾਰ ਨੇ ਐਤਵਾਰ ਨੂੰ ਚਿਤਾਵਨੀ ਦਿੱਤੀ ਹੈ। ਜੇਕਰ ਇਹ ਕਦਮ ਐਨਐਸਜੀ ਵਿਚ ਭਾਰਤ ਦੀ ਮੈਂਬਰਸ਼ਿਪ ਹਾਸਲ ਕਰਨ ਦੀ ਕੋਸ਼ਿਸ਼ ਵਿਚ ਚੀਨ ਦੁਆਰਾ ਉਸ ਦਾ ਸਾਥ ਨਾ ਦਿੱਤੇ ਜਾਣ ਦੀ ਪ੍ਰਤੀਕ੍ਰਿਆ ਹੈ ਤਾਂ ਇਸ ਗੱਲ ਦੇ ਗੰਭੀਰ ਨਤੀਜੇ ਹੋਣਗੇ।’ਦ ਗਲੋਬਲ ਟਾਈਮਸ’ ਦੀ ਸੰਪਾਦਕੀ ਵਿਚ ਕਿਹਾ ਗਿਆ ਹੈ ਕਿ ਅਜਿਹੇ ਕਿਆਸ ਲਾਏ ਜਾ ਰਹੇ ਹਨ ਕਿ ਚੀਨ ਨੇ ਐਨਐਸਜੀ ਵਿਚ ਭਾਰਤ ਦੇ ਸ਼ਾਮਲ ਹੋਣ ਦਾ ਵਿਰੋਧ ਕੀਤਾ, ਇਸ ਲਈ ਭਾਰਤ ਹੁਣ ਬਦਲਾ ਲੈ ਰਿਹਾ ਹੈ। ਜੇਕਰ ਨਵੀਂ ਦਿੱਲੀ ਵਾਕਈ ਐਨਐਸਜੀ ਮੈਂਬਰਸ਼ਿਪ ਦੇ ਮੁੱਦੇ ਦੇ ਚਲਦੇ ਬਦਲਾ ਲੈ ਰਹੀ ਹੈ ਤਾਂ ਇਸ ਦੇ ਗੰਭੀਰ ਨਤੀਜੇ ਹੋਣਗੇ। ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਸ਼ਿੰਹੁਆ ਦੇ ਤਿੰਨ ਚੀਨੀ ਪੱਤਰਕਾਰਾਂ ਦੀ ਭਾਰਤ ਵਿਚ ਰਹਿਣ ਦੀ ਮਿਆਦ ਵਧਾਉਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਇਨ•ਾਂ ਤਿੰਨ ਪੱਤਰਕਾਰਾਂ ਵਿਚ ਤਿੰਨ ਸਥਿਤ ਬਿਊਰੋ ਦੇ ਮੁਖੀ ਵੂ ਕਿਆਂਗ ਅਤੇ ਮੁੰਬਈ ਸਥਿਤ ਦੋ ਰਿਪੋਰਟਰ ਤਾਂਗ ਲੂ ਅਤੇ ਮਾ ਕਿਆਂਗ ਸ਼ਾਮਲ ਹਨ। ਇਨ•ਾਂ ਤਿੰਨ ਪੱਤਰਕਾਰਾਂ ਦੇ ਵੀਜ਼ੇ ਦੀ ਮਿਆਦ ਇਸ ਮਹੀਨੇ ਦੇ ਅੰਤ ਵਿਚ ਪੂਰੀ ਹੋ ਰਹੀ ਹੈ। ਇਨ•ਾਂ ਤਿੰਨਾਂ ਨੇ ਹੀ ਉਨ•ਾਂ ਦੇ ਇਨ•ਾਂ ਅਹੁਦਿਆਂ ਨੂੰ ਸੰਭਾਲਣ ਵਾਲੇ ਪੱਤਰਕਾਰਾਂ ਦੇ ਇੱਥੇ ਪੁੱਜਣ ਤੱਕ ਦੇ ਲਈ ਵੀਜ਼ਾ ਮਿਆਦ ਵਿਚ ਵਿਸਤਾਰ ਦੀ ਮੰਗ ਕੀਤੀ ਸੀ। ਸੰਪਾਦਕੀ ਵਿਚ ਕਿਹਾ ਗਿਆ ਹੈ ਕਿ ਭਾਰਤ ਦੇ ਇਸਕਦਮ ਨੂੰ ਕੁਝ ਵਿਦੇਸ਼ ਮੀਡੀਆ ਸੰਸਥਾਨਾਂ ਨੇ ਇਕ ‘ਦੇਸ਼ ਨਿਕਾਲਾ’ ਕਰਾਰ ਦਿੱਤਾ ਹੈ।

Be the first to comment

Leave a Reply