ਨਿਊਯਾਰਕ ਮੇਅਰ ਨੇ 19 ਅਕਤੂਬਰ ਨੂੰ ਵਾਰਿਸ ਆਹਲੂਵਾਲੀਆ ਦਿਵਸ ਵਜੋਂ ਮਨਾਉਣ ਦਾ ਕੀਤਾ ਐਲਾਨ

ਨਿਊਯਾਰਕ,: ਅਮਰੀਕਾ ਦੇ ਨਿਊਯਾਰਕ ਦੇ ਮੇਅਰ ਨੇ ਅੱਜ ਆਪਣੇ ਇਕ ਵਿਲੱਖਣ ਫੈਸਲੇ ਵਿਚ ਸਿੱਖ ਅਦਾਕਾਰਾ ਵਾਰਿਸ ਆਹਲੂਵਾਲੀਆ ਦੇ ਸਨਮਾਨ ਵਿੱਚ 19 ਅਕਤੂਬਰ ਨੂੰ ਵਾਰਿਸ ਆਹਲੂਵਾਲੀਆ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਇਹ ਫੈਸਲਾ ਵਾਰਿਸ਼ ਆਹਲੂਵਾਲੀਆ ਦੇ ਸਹਿਣਸ਼ੀਲਤਾ, ਧਾਰਮਿਕ ਸਮਝ ਦੀ ਵਕਾਲਤ ਅਤੇ ਅਗਿਆਨਤਾ ਨਾਲ ਨਜਿੱਠਣ ਸਬੰਧੀ ਸ਼ਕਤੀਸ਼ਾਲੀ ਸੰਦੇਸ਼ ਦੇਣ ਦੇ ਮੱਦੇਨਜ਼ਰ ਲਿਆ ਹੈ। ਨਿਊਯਾਰਕ ਦੇ ਮੇਅਰ ਬਿੱਲ ਦੇ ਬਲਾਸੀਓ ਨੇ ਆਪਣੇ ਇੱਥੇ ਸਥਿਤਾ ਦਫਤਰ ਗਰੇਸੀ ਮੈਨਸ਼ਨ ਵਿਚ ਦੀਵਾਲੀ ਦੇ ਸ਼ੁੱਭ ਤਿਓਹਾਰ ਮੌਕੇ ਕਰਵਾਏ ਗਏ ਇਕ ਵਿਸ਼ੇਸ਼ ਸਮਾਗਮ ਵਿੱਚ ਵਾਰਿਸ ਨੂੰ ਇਹ ਸਨਮਾਨ ਦਿੱਤਾ। ਪੰਜਾਬੀਆਂ ਸਮੇਤ ਭਾਰਤੀ ਭਾਈਚਾਰੇ ਦੇ 400 ਤੋਂ ਵੱਧ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਬਲਾਸੀਓ ਨੇ ਨਿਊਯਾਰਕ ਵਿਚ 19 ਅਕਤੂਬਰ ਨੂੰ ਵਾਰਿਸ਼ ਆਹਲੂਵਾਲੀਆ ਦਿਵਸ ਮਨਾਉਣ ਦਾ ਐਲਾਨ ਕੀਤਾ।

Be the first to comment

Leave a Reply