ਸਿਮਰਨਜੀਤ ਸਿੰਘ ਮਾਨ ਮੁਤਾਬਕ ਪੰਜਾਂ ਸਿੰਘਾਂ ਨੂੰ ਹਮਾਇਤ ਦੇਣ ਵਾਲਿਆਂ ਦਾ ‘ਆਪ’ ਨਾਲ ਹੋਇਆ ਸਮਝੌਤਾ

ਮਲੋਟ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਸਾਬਕਾ ਸੰਸਦ ਸਿਮਰਨਜੀਤ ਸਿੰਘ ਮਾਨ ਨੇ ਦੋਸ਼ ਲਾਇਆ ਕਿ ਜਿਹੜੀਆਂ ਸਿੱਖ ਜਥੇਬੰਦੀਆਂ ਭਾਈ ਸਤਨਾਮ ਸਿੰਘ ਖੰਡੇਵਾਲਾ ਅਤੇ ਉਨ੍ਹਾਂ ਦੇ ਸਾਥੀ ਸਿੰਘਾਂ ਨੂੰ ਹਮਾਇਤ ਦੇ ਰਹੇ ਹਨ, ਉਨ੍ਹਾਂ ਦੀ ਆਮ ਆਦਮੀ ਪਾਰਟੀ ਨਾਲ ਡੀਲ (ਸਮਝੌਤਾ) ਹੋ ਗਈ ਹੈ। ਸ. ਮਾਨ ਨੇ ਕਿਹਾ ਕਿ ਜਿਹੜੇ ਪੰਜਾਂ ਸਿੰਘਾਂ ਨੂੰ ਹਮਾਇਤ ਕਰ ਰਹੇ ਹਨ ਉਹ 10 ਨਵੰਬਰ, 2016 ਦੇ ਤਲਵੰਡੀ ਸਾਬੋ ਦੇ ਇਕੱਠ ਬਾਰੇ ਸਿੱਖਾਂ ‘ਚ ਭੁਲੇਖਾ ਪੈਦਾ ਕਰ ਰਹੇ ਹਨ। ਸ. ਮਾਨ ਮਲੋਟ ਵਿਖੇ ਸ਼ਨੀਵਾਰ ਨੂੰ ਮੀਡੀਆ ਨਾਲ ਗੱਲ ਕਰ ਰਹੇ ਸਨ।ਸ. ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਮਾਨ ਦਲ, ਯੁਨਾਇਟਿਡ ਅਕਾਲੀ ਦਲ ਅਤੇ ਹੋਰ ਸਿੱਖ ਧੜੇ ਜਿਹੜੇ 10 ਨਵੰਬਰ ਦੇ ਤਲਵੰਡੀ ਸਾਬੋ ਦੇ ਇਕੱਠ ਨੂੰ ਸਮਰਥਨ ਦੇ ਰਹੇ ਹਨ, ਉਹ ਇਕੱਠੇ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲੜਨਗੇ। ਉਨ੍ਹਾਂ ਕਿਹਾ ਕਿ ਪੰਜਾਂ ਸਿੰਘਾਂ ਨੂੰ ਹਮਾਇਤ ਦੇਣ ਵਾਲੇ ਬਹੁਗਿਣਤੀ ਧੜੇ ਉਹ ਹਨ ਜਿਨ੍ਹਾਂ ਨੇ ਵਿਧਾਨ ਸਭਾ ਚੋਣਾਂ ‘ਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਹੈ।

Be the first to comment

Leave a Reply