ਲੱਖਾ ਸਿਧਾਣਾ ਦਾ CM ਨੂੰ ਚੈਲਿੰਜ,ਪੰਜਾਬ ‘ਚ ਬਾਹਰੀ ਲੋਕਾਂ ਦੇ ਜ਼ਮੀਨ ਖ਼ਰੀਦਣ ਤੇ ਨੌਕਰੀ ‘ਤੇ ਲੱਗੇ ਰੋਕ

Lakha Sidhanaਸ੍ਰੀ ਮੁਕਤਸਰ ਸਾਹਿਬ:-ਲੱਖਾ ਸਿਧਾਣਾ ਨੇ ਮੁੱਖ ਮੰਤਰੀ ਨੂੰ ਮੁਖ਼ਾਤਿਬ ਹੁੰਦਿਆਂ ਕਿਹਾ ਕਿ ਜੇਕਰ ਉਹ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਵਾਕਈ ਹੀ ਸੁਹਿਰਦ ਹਨ ਤਾਂ ਖੇਤੀ ਕਾਨੂੰਨਾਂ ਖਿਲਾਫ਼ ਵਿਧਾਨ ਸਭਾ ‘ਚ ਬਿੱਲ ਲਿਆਉਣ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਦੀ ਤਰਜ ‘ਤੇ ਪੰਜਾਬ ‘ਚ ਕਿਸੇ ਵੀ ਬਾਹਰੀ ਵਿਅਕਤੀ ਦੇ ਜ਼ਮੀਨ ਖ਼ਰੀਦਣ ‘ਤੇ ਪਾਬੰਦੀ ਤੋਂ ਇਲਾਵਾ ਨੌਕਰੀਆਂ ‘ਚ ਸਥਾਨਕ ਲੋਕਾਂ ਨੂੰ ਪਹਿਲ ਦੇਣ ਲਈ ਕਾਨੂੰਨ ਪਾਸ ਕੀਤੇ ਜਾਣ। ਲੱਖਾ ਸਿਧਾਣਾ ਨੇ ਕਿਹਾ ਕਿ ਇਕ ਪਾਸੇ ਸਿਆਸਤਦਾਨ ਖੁਦ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਹਿਤੈਸ਼ੀ ਸਾਬਤ ਕਰਨ ਲਈ ਲੋਕਾਂ ਨਾਲ ਝੂਠੇ ਵਾਅਦੇ ਕਰ ਕੇ ਭਰਮਾਉਣ ਦੇ ਰਾਹ ਤੁਰੇ ਹੋਏ ਹਨ ਜਦਕਿ ਦੂਜੇ ਪਾਸੇ ਪੰਜਾਬ ਵਿਚ ਅਡਾਨੀਆਂ, ਅੰਬਾਨੀਆਂ ਸਮੇਤ ਦੂਜੀਆਂ ਧਿਰਾਂ ਨੂੰ ਪੰਜਾਬ ਦੇ ਹਵਾਂ ਪਾਣੀ ਅਤੇ ਜ਼ਮੀਨ ‘ਤੇ ਕਬਜ਼ਾ ਕਰਨ ਦੀਆਂ ਛੋਟਾਂ ਦਿਤੀਆਂ ਜਾ ਰਹੀਆਂ ਹਨ।

 

Be the first to comment

Leave a Reply