ਬਰਖਾ ਦੱਤ ਦਾ ਟਾਈਮਜ਼ ਨਾਊ ਦੇ ਅਡੀਟਰ ‘ਤੇ ਹਮਲਾ

ਨਵੀਂ ਦਿੱਲੀ: ਕਸ਼ਮੀਰ ਵਿੱਚ ਜਾਰੀ ਹਿੰਸਾ ‘ਤੇ ਖੁੱਲ੍ਹ ਕੇ ਚਰਚਾ ਹੋ ਰਹੀ ਹੈ। ਇਸ ਵਿੱਚ ਮੀਡੀਆ ਦੇ ਵੱਡੇ ਪੱਤਰਕਾਰ ਵੀ ਵੰਡੇ ਹੋਏ ਨਜ਼ਰ ਆ ਰਹੇ ਹਨ। ਇੱਕ ਪਾਸੇ ਜਿੱਥੇ ਕੁਝ ਪੱਤਰਕਾਰ ਕਸ਼ਮੀਰ ਵਿੱਚ ਸੈਨਾ ਵੱਲੋਂ ਬਲ ਦੀ ਵਰਤੋਂ ‘ਤੇ ਸਵਾਲ ਚੁੱਕ ਰਹੇ ਹਨ, ਉੱਥੇ ਹੀ ਦੂਜੇ ਪਾਸੇ ਕੁਝ ਪੱਤਰਕਾਰ ਅਜਿਹੇ ਵੀ ਹਨ ਜੋ ਸਵਾਲ ਚੁੱਕਣ ਵਾਲੇ ਪੱਤਰਕਾਰਾਂ ਨੂੰ ਅੱਤਵਾਦ ਦਾ ਹਮਦਰਦ ਕਹਿ ਰਹੇ ਹਨ।

ਐਨ.ਡੀ.ਟੀ.ਵੀ. ਦੀ ਮਸ਼ਹੂਰ ਪੱਤਰਕਾਰ ਬਰਖਾ ਦੱਤ ਨੇ ਇਸ ਮਾਮਲੇ ‘ਤੇ ਫੇਸਬੁੱਕ ‘ਤੇ ਇੱਕ ਪੋਸਟ ਲਿਖਿਆ ਹੈ। ਬਰਖਾ ਨੇ ਪੋਸਟ ਵਿੱਚ ਟਾਈਮਜ਼ ਨਾਉ ਦੇ ਐਡੀਟਰ-ਇਨ-ਚੀਫ ਅਰਨਬ ਗੋਸਵਾਮੀ ‘ਤੇ ਹਮਲਾ ਬੋਲਿਆ ਹੈ। ਬਰਖਾ ਨੇ ਅਰਨਬ ਦੇ ਉਸ ਬਿਆਨ ਦੀ ਨਿੰਦਾ ਕੀਤੀ ਹੈ ਜਿਸ ਵਿੱਚ ਉਨ੍ਹਾਂ (ਬਰਖਾ) ਜਿਹੇ ਪੱਤਰਕਾਰਾਂ ਨੂੰ ਅੱਤਵਾਦ ਦਾ ਹਮਦਰਦ ਕਿਹਾ ਗਿਆ ਹੈ। ਬਰਖਾ ਨੇ ਫੇਸਬੁੱਕ ਪੋਸਟ ‘ਤੇ ਲਿਖਿਆ, ਟਾਈਮਜ਼ ਨਾਉ ਟੀਵੀ ਚੈਨਲ ਮੀਡੀਆ ਨੂੰ ਬੰਨ੍ਹਣ ਤੇ ਖਤਮ ਕਰਨ ਦਾ ਕੰਮ ਕਰ ਰਿਹਾ ਹੈ। ਇਹ ਪੱਤਰਕਾਰਾਂ ‘ਤੇ ਮਾਮਲਾ ਚਲਾਉਣ ਤੇ ਸਜ਼ਾ ਦਿਵਾਉ ਦੇ ਪੱਖ ਵਿੱਚ ਹੈ। ਕੀ ਇਹ ਵਿਅਕਤੀ ਪੱਤਰਕਾਰ ਹੈ। ਮੈਂ ਇਸ ਇੰਡੀਸਟਰੀ ਵਿੱਚ ਕੰਮ ਕਰਕੇ ਸ਼ਰਮਿੰਦਾ ਹਾਂ ਜਿਸ ਵਿੱਚ ਅਜਿਹੇ ਪੱਤਰਕਾਰ ਕੰਮ ਕਰਦੇ ਹਨ।

ਬਰਖਾ ਨੇ ਲਿਖਿਆ, ਜ਼ਰਾ ਗੌਰ ਕਰੋ ਕਿ ਕਿਵੇਂ ਇੱਕ ਪੱਤਰਕਾਰ ਕਿਸੇ ਨੂੰ ਆਈ.ਐਸ.ਆਈ. ਦਾ ਏਜੰਟ ਜਾਂ ਫਿਰ ਅੱਤਵਾਦ ਦਾ ਹਮਦਰਦ ਕਹਿੰਦਾ ਹੈ। ਮੇਰਾ ਮੰਨਣਾ ਹੈ ਕਿ ਅਜਿਹੇ ਲੋਕਾਂ ਖਿਲਾਫ ਆਵਾਜ਼ ਚੁੱਕੀ ਜਾਣੀ ਚਾਹੀਦੀ ਹੈ। ਮੀਡੀਆ ਬਰਾਦਰੀ ਇਸ ਮੁੱਦੇ ‘ਤੇ ਚੁੱਪ ਹੈ। ਅਰਨਬ ਗੋਸਵਾਨੀ ਦਾ ਨਾਮ ਲਿਖਦਿਆਂ ਬਰਖਾ ਨੇ ਲਿਖਿਆ, ਮੈਨੂੰ ਇਸ ਗੱਲ ਦਾ ਫਰਕ ਨਹੀਂ ਪੈਂਦਾ ਕਿ ਮਿਸਟਰ ਗੋਸਵਾਮੀ ਨੇ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿੱਚ ਮੇਰਾ ਨਾਮ ਕਈ ਵਾਰ ਘਸੀਟਿਆ ਹੈ। ਉਹ ਜਿਹੋ ਜੀ ਪੱਤਰਕਾਰੀ ਕਰ ਰਹੇ ਹਨ, ਮੈਂ ਬਿਲਕੁਲ ਸਹਿਮਤ ਨਹੀਂ ਹਾਂ। ਨਾ ਹੀ ਮੈਂ ਤੁਹਾਡੇ ਵਿਚਾਰਾਂ ਤੋਂ ਸਹਿਮਤ ਹਾਂ। ਬਰਖਾ ਨੇ ਅਰਨਬ ਨੂੰ ਸਵਾਲ ਪੁੱਛਿਆ ਕਿ ਕਿਉਂ ਉਹ ਪੀ.ਡੀ.ਪੀ. ਤੇ ਬੀ.ਜੇ.ਪੀ. ਦੇ ਗਠਬੰਧਨ ਦੇ ਮੈਨੀਫੈਸਟੋ ਦੇ ਵਾਅਦਿਆਂ ਤੇ ਚੁੱਪ ਹੈ। ਬਰਖਾ ਨੇ ਪੋਸਟ ਵਿੱਚ ਅਰਨਬ ਤੇ ਚਮਚਾਗਿਰੀ ਦਾ ਵੀ ਇਲਜ਼ਾਮ ਲਾਇਆ।

Be the first to comment

Leave a Reply