ਕਸ਼ਮੀਰ ਹਾਸਲ ਕਰਨ ਦਾ ਸੁਪਨਾ ਛੱਡ ਦੇਵੇ ਪਾਕਿ : ਆਜ਼ਾਦ

ਸ਼ਾਹਜਹਾਂਪੁਰ,: ਕਾਂਗਰਸ ਦੇ ਕੌਮੀ ਜਨਰਲ ਸਕੱਤਰ ਅਤੇ ਪਾਰਟੀ ਦੀ ਉਤਰ ਪ੍ਰਦੇਸ਼ ਇਕਾਈ ਦੇ ਇੰਚਾਰਜ ਗੁਲਾਮ ਨਬੀ ਆਜ਼ਾਦ ਨੇ ਪਾਕਿਸਤਾਨ ਨੂੰ ਕਸ਼ਮੀਰ ਹਾਸਲ ਕਰਨ ਦਾ ਸੁਪਨਾ ਦੇਖਣਾ ਬੰਦ ਕਰਨ ਦੀ ਸਲਾਹ ਦਿੰਦੇ ਹੋਏ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਕਿਹਾ ਹੈ ਕਿ ਉਨ੍ਹਾਂ ਕੋਲ ਮੁਲਕ ਦੇ ਨਾਂ ‘ਤੇ ਜੋ ਵੀ ਬਚਿਆ ਹੈ, ਉਸੇ ਦੀ ਰੱਖਿਆ ਕਰਨ। ਕਾਂਗਰਸ ਦੀ ’27 ਸਾਲ ਯੂਪੀ ਬੇਹਾਲ’ ਯਾਤਰਾ ਨੂੰ ਲੈ ਕੇ ਸ਼ਾਹਜਹਾਂਪੁਰ ਪਹੁੰਚੇ ਆਜ਼ਾਦ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਕਸ਼ਮੀਰ ਨੂੰ ਹਾਸਲ ਕਰਨ ਦਾ ਸੁਪਨਾ ਦੇਖਣਾ ਬੰਦ ਕਰਨ।

Be the first to comment

Leave a Reply