ਕਸ਼ਮੀਰ ਦਾ ਭਵਿੱਖ ਕਸ਼ਮੀਰ ਦੇ ਲੋਕ ਤੈਅ ਕਰਨਗੇ, ਭਾਰਤ ਨਹੀਂ : ਸਰਤਾਜ ਅਜ਼ੀਜ਼

ਇਸਲਾਮਾਬਾਦ,: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜ਼ੀਜ਼ ਨੇ ਇਕ ਵਾਰ ਮੁੜ ਕਸ਼ਮੀਰ ਮੁੱਦੇ ਨੂੰ ਚੁੱਕਿਆ ਹੈ। ਸ਼ਨਿੱਚਰਵਾਰ ਨੂੰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਟਿੱਪਣੀ ਤੋਂ ਬਅਦ ਪ੍ਰਤੀਕ੍ਰਿਆ ਦਿੰਦੇ ਹੋਏ ਸਰਤਾਜ ਅਜ਼ੀਜ਼ ਨੇ ਕਿਹਾ ਕਿ ਕਸ਼ਮੀਰ ਦਾ ਭਵਿੱਖ, ਕਸਮੀਰ ਦੇ ਲੋਕ ਖੁਦ ਤੈਅ ਕਰਨਗੇ। ਪਾਕਿਸਤਾਨੀ ਅਖ਼ਬਾਰ ਡਾਨ ਦੀ ਰਿਪੋਰਟ ਦੇ ਮੁਤਾਬਕ ਉਨ•ਾਂ ਨੇ ਕਿਹਾ ਕਿ ਕਸ਼ਮੀਰ ਦੇ ਭਵਿੱਖ ‘ਤੇ ਕੋਈ ਵੀ ਫ਼ੈਸਲਾ ਕਸ਼ਮੀਰ ਦੇ ਲੋਕ ਲੈਣਗੇ, ਭਾਰਤ ਦੀ ਵਿਦੇਸ਼ ਮੰਤਰੀ ਨਹੀਂ। ਸਰਤਾਜ ਨੇ ਕਿਹਾ ਕਿ ਯੂਐਨ ਸਕਿਓਰਿਟੀ ਕੌਂਸਲ ਨੇ ਵੀ ਕਸ਼ਮੀਰ ਦੇ ਲੋਕਾਂ ਨੂੰ ‘ਖੁਦ ਫ਼ੈਸਲੇ ਲੈਣ ਦਾ ਅਧਿਕਾਰ’ ਦਿੱਤਾ ਹੋਇਆ ਹੈ।

ਸਰਤਾਜ ਨੇ ਕਿਹਾ ਕਿ ਸਮੇਂ ਦੀ ਮੰਗ ਹੈ ਕਿ ਭਾਰਤ ਨੂੰ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਇਸ ਅਧਿਕਾਰ ਦਾ ਇਸਤੇਮਾਲ ਕਰਨ ਦਿੱਤਾ ਜਾਵੇ ਅਤੇ ਉਥੇ ਯੂਐਨ ਦੀ ਦੇਖਰੇਖ ਵਿਚ ਇਕ ਨਿਰਪੱਖ ਰਾਏਸ਼ੁਮਾਰੀ ਕਰਵਾਈ ਜਾਵੇ। ਉਨ•ਾਂ ਕਿਹਾ ਕਿ ਇਸ ਤੋਂ ਬਾਅਦ ਜੋ ਵੀ ਫ਼ੈਸਲਾ ਹੋਵੇਗਾ, ਉਹ ਦੁਨੀਆ ਭਰ ਨੂੰ ਮਨਜ਼ੂਰ ਹੋਵੇਗਾ। ਇਹ ਕਸ਼ਮੀਰ ਦੇ ਲੋਕਾਂ ਦਾ ਫ਼ੈਸਲਾ ਹਵੇਗਾ ਕਿ ਉਹ ਪਾਕਿਸਤਾਨ ਵਿਚ ਜਾਣਾ ਚਾਹੁਣਗੇ ਜਾਂ ਭਾਰਤ ਵਿਚ।
ਇਸ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਬੇਹੱਦ ਸਖ਼ਤ ਲਹਿਜੇ ਵਿਚ ਪਾਕਿਸਤਾਨ ਨੂੰ ਸੰਦੇਸ਼ ਦਿੱਤਾ ਸੀ। ਉਨ•ਾਂ ਨੇ ਨਵਾਜ਼ ਸ਼ਰੀਫ਼ ਦੁਆਰਾ ਬੁਰਹਾਨ ਵਾਨੀ ਨੂੰ ਸ਼ਹੀਦ ਕਰਾਰ ਦਿੱਤੇ ਜਾਣ ‘ਤੇ ਕੜਾ ਇਤਰਾਜ਼ ਜਤਾਇਆ ਸੀ ਅਤੇ ਕਿਹਾ ਸੀ ਕਿ ਬੁਰਹਾਨ ਵਾਨੀ ਇਕ ਲੋੜੀਂਦਾ ਅੱਤਵਾਦੀ ਸੀ। ਸੁਸ਼ਮਾ ਸਵਰਾਜ ਨੇ ਕਿਹਾ ਸੀ ਕਿ ਨਵਾਜ਼ ਸ਼ਰੀਫ਼ ਨੂੰ ਸਮਝਣਾ ਚਾਹੀਦਾ ਹੈ ਕਿ ਕਸ਼ਮੀਰ ਕਦੇ ਵੀ ਪਾਕਿਸਤਾਨ ਦਾ ਹਿੱਸਾ ਨਹੀਂ ਬਣ ਸਕਦਾ। ਸੁਸ਼ਮਾ ਨੇ ਇਸ ਤੋਂ ਇਲਾਵਾ ਨਵਾਜ਼ ਸ਼ਰੀਫ਼ ‘ਤੇ ਤਿੱਖਾ ਹਮਲਾ ਬੋਲਦੇ ਹੋਏ ਕਿਹਾ ਸੀ ਕਿ ਪਾਕਿਸਤਾਨ ਹਾਫ਼ਿਜ਼ ਸਈਦ ਜਿਹੇ ਅੱਤਵਾਦੀਆਂ ਦੀ ਮਦਦ ਨਾਲ ਕਸ਼ਮੀਰ ਵਿਚ ਅਸਥਿਰਤਾ ਲਿਆਉਣਾ ਚਾਹੁੰਦਾ ਹੈ ਅਤੇ ਉਸ ਨੂੰ ਨਰਕ ਬਣਾਉਣਾ ਚਾਹੁੰਦਾ ਹੈ।

ਸੁਸ਼ਮਾ ਦੇ ਬਿਆਨ ਦਾ ਜਵਾਬ ਦਿੰਦੇ ਹੋਏ ਸਰਤਾਜ ਨੇ ਕਿਹਾ ਕਿ ਭਾਰਤ ਇਹ ਨਜ਼ਰਅੰਦਾਜ਼ ਨਹੀਂ ਕਰ ਸਕਦਾ ਕਿ ਬੁਰਹਾਨ ਵਾਨੀ ਦੇ ਅੰਤਮ ਸਸਕਾਰ ਦੌਰਾਨ ਕਸ਼ਮੀਰ ਵਿਚ ਕਰੀਬ 50 ਥਾਵਾਂ ‘ਤੇ 2 ਲੱਖ ਤੋਂ ਵੀ ਜ਼ਿਆਦਾ ਕਸ਼ਮੀਰੀ ਮੌਜੂਦ ਸੀ। ਭਾਰਤ ਵਲੋਂ ਸਖ਼ਤ ਕਰਫਿਊ ਵੀ ਲਾਇਆ ਗਿਆ ਸੀ ਲੇਕਿਨ ਫੇਰ ਵੀ ਉਹ ਇਨ•ਾਂ ਲੋਕਾਂ ਨੂੰ ਰੋਕ ਨਹੀਂ ਸਕੇ।

Be the first to comment

Leave a Reply