ਐਸ.ਵਾਈ.ਐਲ. ‘ਤੇ ਕੈਪਟਨ ਦਾ ਨਵਾਂ ਸਿਆਸੀ ਪੈਂਤੜਾਂ

ਜਲੰਧਰ : ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਜੇਕਰ ਐਸ.ਵਾਈ.ਐਲ. ਦੇ ਮੁੱਦੇ ਤੇ ਪੰਜਾਬ ਦੇ ਵਿਰੁੱਧ ਫ਼ੈਸਲਾ ਆਉਂਦਾ ਹੈ ਤਾਂ ਕਾਂਗਰਸ ਦੇ ਸਾਰੇ ਵਿਧਾਇਕ ਆਪਣੀ ਵਿਧਾਇਕੀ ਤੋਂ ਅਸਤੀਫ਼ਾ ਦੇ ਦੇਣਗੇ।ਉਨ੍ਹਾਂ ਕਿਹਾ ਕਿ ਅਸੀਂ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਸਨਮਾਨ ਕਰਦੇ ਹਾਂ, ਪਰ ਪੰਜਾਬ ਦੇ ਪ੍ਰਤੀ ਉਨ੍ਹਾਂ ਦੇ ਕੁੱਝ ਫ਼ਰਜ਼ ਹਨ। ਇਸ ਲਈ ਉਨ੍ਹਾਂ ਨੂੰ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਕੋਈ ਸੰਵਿਧਾਨਕ ਤਰੀਕਾ ਲੱਭਣਾ ਪਵੇਗਾ। ਉਨ੍ਹਾਂ ਕਿਹਾ ਕਿ ਜੇਕਰ ਐਸ.ਵਾਈ.ਐਲ. ਤੇ ਫ਼ੈਸਲਾ ਪੰਜਾਬ ਦੇ ਖ਼ਿਲਾਫ਼ ਆਉਂਦਾ ਹੈ ਤਾਂ ਉਹ ਮਾਲਵਾ ਦੀ 10 ਲੱਖ ਏਕੜ ਜ਼ਮੀਨ ਸੁੱਕ ਜਾਵੇਗੀ। ਇਹ ਹੀ ਨਹੀਂ ਲੋਕਾਂ ਕੋਲ ਪੀਣ ਲਈ ਵੀ ਪਾਣੀ ਨਹੀਂ ਹੋਵੇਗਾ। ਕੈਪਟਨ ਨੇ ਦੱਸਿਆ ਕਿ ਆਪਣੇ ਲੋਕ-ਸਭਾ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਉਹ ਕਾਂਗਰਸ ਪਾਰਟੀ ਨਾਲ ਲੋਕਾਂ ਸਾਹਮਣੇ ਜਾ ਕੇ ਵੋਟਾਂ ਮੰਗਣਗੇ। 2017 ਵਿੱਚ ਸਰਕਾਰ ਬਣਾ ਕੇ, ਉਹ ਪੰਜਾਬ ਦੇ ਪਾਣੀਆਂ ਦੀ ਰਾਖੀ ਦੇ ਲਏ ਸੰਵਿਧਾਨਕ ਅਤੇ ਕਾਨੂੰਨੀ ਪ੍ਰਕ੍ਰਿਆ ਸ਼ੁਰੂ ਕਰਨਗੇ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਘੇਰਦਿਆਂ ਉਨ੍ਹਾਂ ਕਿਹਾ ਕਿ ਬਾਦਲ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ।ਇਸ ਮੌਕੇ ਕੈਪਟਨ ਨਾਲ ਪਹੁੰਚੇ ਜਲੰਧਰ ਤੋਂ ਸਾਂਸਦ ਚੌਧਰੀ ਸੰਤੋਖ ਸਿੰਘ ਨੇ ਵੀ ਕੈਪਟਨ ਦਾ ਸਮਰਥਨ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਫ਼ੈਸਲਾ ਪੰਜਾਬ ਦੇ ਵਿਰੁੱਧ ਆਉਂਦਾ ਹੈ ਤਾਂ ਉਹ ਵੀ ਕੈਪਟਨ ਦੇ ਨਾਲ ਉਹ ਵੀ ਆਪਣਾ ਅਸਤੀਫ਼ਾ ਦੇਣਗੇ।

Be the first to comment

Leave a Reply