ਅੰਮ੍ਰਿਤਸਰ ਵਿਖੇ ਦੁਨੀਆਂ ਦੇ ਪਹਿਲੇ ਬਟਵਾਰਾ ਮਿਊਜ਼ੀਅਮ ਦਾ ਉਦਘਾਟਨ

ਅੰਮ੍ਰਿਤਸਰ:_ਦੁਨੀਆਂ ਦੇ ਪਹਿਲੇ ਬਟਵਾਰਾ ਮਿਊਜ਼ੀਅਮ ਦਾ ਉਦਘਾਟਨ ਦੇਰ ਰਾਤ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੀਤਾ। ਸ. ਬਾਦਲ ਨੇ ਕਿਹਾ ਕਿ ਹਿੰਦ ਪਾਕਿ ਵੰੰਡ ਤੇ ਵੱਖ ਵੱਖ ਜੰਗਾਂ ਦੌਰਾਨ ਦੋਹਾਂ ਮੁਲਕਾਂ ਦੇ ਪੰਜਾਬਾਂ ਦੀ ਬਰਬਾਦੀ ਹੋਈ। ਲੱੱਖਾਂ ਲੋਕ ਬੇਘਰ ਹੋਏ। ਹਿੰਦ ਪਾਕਿ ਜੰਗ ਦਾ ਅਸਰ ਨਾ ਤਾਂ ਤਾਮਿਲਨਾਡੂ ‘ਤੇ ਅਤੇ ਨਾ ਹੀ ਮਹਾਂਰਾਸ਼ਟਰ ‘ਤੇ ਪੈਂਦਾ ਹੈ। ਕੇਵਲ ਪੰਜਾਬੀ ਹੀ ਜਾਨਾਂ ਵਾਰਦੇ ਹਨ ਜੋ ਦੋਹਾਂ ਦੇਸ਼ਾਂ ਦੇ ਵਾਸੀ ਹਨ। ਸ. ਬਾਦਲ ਨੇ ਇਹ ਵੀ ਕਿਹਾ ਕਿ ਭਾਰਤ ਦਾ ਬਟਵਾਰਾ ਸਾਡੇ ਦੇਸ਼ ਦੀਆਂ ਸੱਭ ਤੋਂ ਨਿਰਣਾਇਕ ਘਟਨਾਵਾਂ ਵਿਚੋਂ ਇਕ ਸੀ। ਇਹ ਸ਼ਾਇਦ ਮਨੁੱੱਖੀ ਇਤਿਹਾਸ ਦਾ ਸੱਭ ਤੋਂ ਵੱਡਾ ਪ੍ਰਵਾਸੀ ਸੀ ਜਿਸ ਵਿਚ ਲਗਭਗ 1 ਕਰੋੜ 80 ਲੱਖ ਲੋਕ ਪ੍ਰਭਾਵਤ ਹੋਏ। ਫਿਰ ਵੀ ਇਸ ਘਟਨਾ ਤੋਂ 70 ਸਾਲ ਬਾਅਦ, ਇਹ ਇਕ ਗੰਭੀਰ ਕਮੀ ਹੈ ਕਿ ਦੁਨੀਆਂ ਵਿਚ ਕਿਤੇ ਵੀ ਅਜਿਹੇ ਲੋਕਾਂ ਨੂੰ ਜਿਨ੍ਹਾਂ ਨੇ ਅਪਣੀਆਂ ਜ਼ਿੰਦਗੀਆਂ ਗੁਵਾ ਦਿਤੀਆਂ।

Be the first to comment

Leave a Reply