ਕੈਨੇਡਾ ‘ਚ ਕੱਚਿਆਂ ਨੂੰ ਪੱਕਿਆਂ ਕਰਨ ਦੀ ਮੰਗ, ਇਮੀਗ੍ਰੇਸ਼ਨ ਵਿਭਾਗ ਦੇ ਦਫਤਰ ਬਾਹਰ ਕੀਤਾ ਮੁਜ਼ਾਹਰਾ

PunjabKesari

ਇਸ ਸੰਸਥਾ ਵੱਲੋਂ ਲੰਘੇ ਸ਼ੁੱਕਰਵਾਰ ਨੂੰ ਵੈਨਕੂਵਰ ਦੇ ਇਮੀਗ੍ਰੇਸ਼ਨ ਵਿਭਾਗ ਦੇ ਦਫਤਰ ਦੇ ਬਾਹਰ ਇੱਕ ਮੁਜ਼ਾਹਰਾ ਵੀ ਕੀਤਾ ਗਿਆ, ਜਿਸ ਵਿੱਚ ਉਹਨਾਂ ਕੈਨੇਡਾ ਰਹਿ ਰਹੇ ਸਾਰੇ ਹੀ ਕੱਚਿਆਂ ਨੂੰ ਜਿਸ ਵਿੱਚ ਰਿਫਉਜੀ ,ਵਰਕ ਪਰਮਿਟ, ਸਟੂਡੈਂਟਸ ਜਾਂ ਹੋਰ ਕੈਟੀਗਰਰੀਜ਼ ਆਉਂਦੀਆਂ ਹਨ ਨੂੰ ਪੱਕਿਆਂ ਕਰਨ ਦੀ ਮੰਗ ਕੀਤੀ ਹੈ। ‌ਮੁਜਾਹਰਾਕਾਰੀਆਂ ਨੇ ਆਖਿਆ ਹੈ ਕਿ ਕੋਵਿਡ-19 ਕਰਕੇ ਉਹਨਾਂ ਨੂੰ ਕੰਮ ਲੱਭਣ ਤੇ ਜ਼ਿੰਦਗੀ ਜਿਊਣ ਲਈ ਬੁਨਿਆਦੀ ਸਹੂਲਤਾਂ ਲੈਣ ਵਿੱਚ ਔਕੜਾਂ ਪੇਸ਼ ਆ ਰਹੀਆਂ ਹਨ। ਇਸ ਲਈ ਕੈਨੇਡਾ ਸਰਕਾਰ ਉਨਾਂ ਨੂੰ ਪੱਕਿਆਂ ਕਰਨ ਲਈ ਜ਼ਰੂਰੀ ਕਦਮ ਚੁੱਕੇ। ਇਥੇ ਦੱਸਣਾ ਬਣਦਾ ਹੈ ਕਿ ਇਹ ਸੰਸਥਾ ਜਿਸ ਵਿੱਚ ਜ਼ਿਆਦਾਤਰ ਪੰਜਾਬੀ ਹੀ ਹਨ, ਨੇ ਪਹਿਲਾਂ ਕੈਨੇਡਾ ਦੇ ਹੋਰ ਸ਼ਹਿਰਾਂ ਵਿਚ ਵੀ ਇਹੋ ਜਿਹੇ ਮੁਜ਼ਾਹਰੇ ਕੀਤੇ ਹਨ।

Be the first to comment

Leave a Reply