ਕਰਾਚੀ ਦੇ ਸ਼ੀਰੀਨ ਜਿਨਾਹ ਕਲੋਨੀ ਬੱਸ ਟਰਮੀਨਲ ‘ਚ ਧਮਾਕਾ, ਪੰਜ ਲੋਕ ਜ਼ਖ਼ਮੀ

ਪਾਕਿਸਤਾਨ ਦੇ ਨਿਊਜ਼ ਚੈਨਲਾਂ ਮੁਤਾਬਕ, ਕਰਾਚੀ ਸਾਉਥ ਡੀ.ਆਈ.ਜੀ. ਨੇ ਹਮਲੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਬੱਸ ਟਰਮੀਨਲ ਦੇ ਗੇਟ ‘ਤੇ ਬੰਬ ਲਗਾਇਆ ਗਿਆ ਸੀ। ਬੰਬ ‘ਚ ਬਾਲ ਬੇਇਰਿੰਗ ਸੀ ਅਤੇ ਰਿਮੋਟ ਕੰਟਰੋਲ ਡਿਵਾਇਸ ਨਾਲ ਇਹ ਧਮਾਕਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ੁਰੂਆਤ ‘ਚ ਸਾਨੂੰ ਸਿਲੰਡਰ ਧਮਾਕਾ ਹੋਣ ਦਾ ਸ਼ੱਕ ਸੀ ਪਰ ਪੁਲਸ ਨੂੰ ਮੌਕੇ ਤੋਂ ਬਾਲ ਬੇਇਰਿੰਗ ਮਿਲਿਆ ਹੈ।

ਐੱਸ.ਐੱਸ.ਪੀ. ਸਾਉਥ ਸ਼ੀਰਾਜ ਨਾਜੇਰ ਨੇ ਪਾਕ ਦੀ ਮੀਡੀਆ ਨੂੰ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਬੰਬ ਇੱਕ ਸਾਈਕਲ ‘ਚ ਲਗਾਇਆ ਗਿਆ ਸੀ। ਬੰਬ ‘ਚ ਬਾਲ ਬੇਇਰਿੰਗ ਸਮੇਤ ਇੱਕ ਕਿੱਲੋਗ੍ਰਾਮ ਭਾਰ ਦਾ ਵਿਸਫੋਟਕ ਦਾ ਇਸਤੇਮਾਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਇਹ ਇੱਕ ਦੇਸ਼ੀ ਬੰਬ ਸੀ। ਜਿਸ ਨੂੰ ਬੱਸ ਟਰਮੀਨਲ ਦੇ ਗੇਟ ‘ਤੇ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਜਾਂਚ ਬਹੂ ਸ਼ੁਰੂਆਤੀ ਦੌਰ ‘ਚ ਹੈ। ਬੰਬ ਕਿਸ ਨੂੰ ਨਿਸ਼ਾਨਾ ਬਣਾ ਕੇ ਰੱਖਿਆ ਗਿਆ, ਇਸ ‘ਤੇ ਜਾਂਚ ਤੋਂ ਬਾਅਦ ਹੀ ਕੁੱਝ ਕਿਹਾ ਜਾ ਸਕੇਗਾ।

Be the first to comment

Leave a Reply