ਇੰਫਾਲ : ਮਨੀਪੁਰ ਦੇ ਇੰਫਾਲ ਪੂਰਬੀ ਜ਼ਿਲ੍ਹੇ ’ਚ ਤਲਾਸ਼ੀ ਮੁਹਿੰਮ ਚਲਾ ਕੇ ਸੁਰੱਖਿਆ ਬਲਾਂ ਨੇ ਵੱਡੀ ਗਿਣਤੀ ’ਚ ਹਥਿਆਰ ਤੇ ਗੋਲਾ-ਬਾਰੂਦ ਜ਼ਬਤ ਕੀਤੇ। ਇਹ ਮੁਹਿੰਮ ਇੰਫਾਲ ਪੂਰਬੀ ਜ਼ਿਲ੍ਹੇ ਦੇ ਸਾਂਗੋਲਮਾਂਗ ਥਾਣਾ ਤਹਿਤ ਪੈਂਦੇ ਸ਼ਾਂਤੀਪੁਰ, ਖਾਮਨਲੋਕ ਤੇ ਵਾਕਾਨ ਇਲਾਕੇ ’ਚ ਚਲਾਇਆ ਗਿਆ। ਪੁਲਿਸ ਨੇ ਦੱਸਿਆ ਕਿ ਖੁਫ਼ੀਆ ਸੂਚਨਾਵਾਂ ਦੇ ਆਧਾਰ ’ਤੇ ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮ ਚਲਾਈ। ਸੁਰੱਖਿਆ ਬਲਾਂ ਨੇ ਤਿੰਨ ਏਕੇ 47/56, ਚਾਰ ਕਾਰਬਾਈਨ ਮਸ਼ੀਨ ਗੰਨ, ਸੱਤ ਐੱਸਐੱਲਆਰ ਸਮੇਤ 36 ਹਥਿਆਰ, 82 ਹੈਂਡ ਗ੍ਰੇਨੇਡ, 1615 ਗੋਲਾ ਬਾਰੂਦ ਤੇ ਵਿਸਫੋਟਕ ਜ਼ਬਤ ਕੀਤੇ। ਸੁਰੱਖਿਆ ਬਲਾਂ ਨੇ ਬੁਲੇਟਪਰੂਫ ਜੈਕੇਟ, ਵਾਕੀ-ਟਾਕੀ ਸੈੱਟ ਸਮੇਤ 132 ਯੁੱਧ ਸਮੱਗਰੀ ਵੀ ਬਰਾਮਦ ਕੀਤੀ। ਜ਼ਬਤ ਹਥਿਆਰਾਂ, ਗੋਲਾ-ਬਾਰੂਦ ਤੇ ਹੋਰ ਸਮੱਗਰੀ ਨੂੰ ਅੱਗੇ ਦੀ ਕਾਨੂੰਨੀ ਕਾਰਵਾਈ ਲਈ ਸਾਂਗੋਲਮਾਂਗ ਪੁਲਿਸ ਥਾਣੇ ਨੂੰ ਸੌਂਪ ਦਿੱਤਾ ਗਿਆ। ਪੁਲਿਸ ਨੇ ਕਿਹਾ ਕਿ ਪਿਛਲੇ 24 ਘੰਟਿਆਂ ਤੋਂ ਸੂਬੇ ’ਚ ਸਥਿਤੀ ਕੰਟਰੋਲ ’ਚ ਹੈ। ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਨੇ ਮਨੀਪੁਰ ਪੁਲਿਸ ਦੇ 132ਵੇਂ ਸਥਾਪਨਾ ਦਿਵਸ ’ਤੇ ਉਨ੍ਹਾਂ ਕਿਹਾ ਕਿ ਪੁਲਿਸ ਜਵਾਨਾਂ ਨੂੰ ਜਾਤੀ ਦੀ ਪਰਵਾਹ ਕੀਤੇ ਬਿਨਾਂ ਅਪਰਾਧ ਨੂੰ ਰੋਕਣਾ ਤੇ ਜਾਇਦਾਦ ਦੀ ਰੱਖਿਆ ਕਰਨੀ ਚਾਹੀਦੀ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸਵੈ ਇੱਛਾ ਨਾਲ ਹਥਿਆਰ ਸੌਂਪਣ ਵਾਲਿਆਂ ’ਤੇ ਐੱਫਆਈਆਰ ਦਰਜ ਨਹੀਂ ਕੀਤੀ ਜਾਵੇਗੀ।
ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ
ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।



