ਪਾਕਿ, ਚੀਨ ਤੇ ਅਫਗਾਨਿਸਤਾਨ ਨੇ ਅੱਤਵਾਦ ਨਾਲ ਲੜਨ ਦਾ ਲਿਆ ਸੰਕਲਪ

(L to R) Afghan Foreign Minister Salahuddin Rabbani, Chinese Foreign Minister Wang Yi and Pakistani Foreign Minister Khawaja Asif attend a joint news conference after the 1st China-Afghanistan-Pakistan Foreign Ministers' Dialogue in Beijing, China, December 26, 2017. REUTERS/Jason Lee

ਇਸਲਾਮਾਬਾਦ/ਬੀਜਿੰਗ (ਭਾਸ਼ਾ)— ਚੀਨ, ਪਾਕਿਸਤਾਨ ਅਤੇ ਅਫਗਾਨਿਸਤਾਨ ਮੰਗਲਵਾਰ ਨੂੰ ਇਸ ਗੱਲ ‘ਤੇ ਸਹਿਮਤ ਹੋਏ ਹਨ ਉਹ ਕਿਸੇ ਵੀ ਦੇਸ਼, ਸਮੂਹ ਜਾਂ ਵਿਅਕਤੀ ਨੂੰ ਅੱਤਵਾਦ ਲਈ ਆਪਣੀ ਸਰਜਮੀਂ ਦਾ ਇਸਤੇਮਾਲ ਕਰਨ ਦੀ ਆਗਿਆ ਨਹੀਂ ਦੇਣਗੇ। ਤਿੰਨਾਂ ਦੇਸ਼ਾਂ ਨੇ ਬੀਜਿੰਗ ‘ਚ ਹੋਈ ਪਹਿਲੀ ਤਿੰਨ-ਪੱਖੀ ਗੱਲਬਾਤ ਦੌਰਾਨ ਅੱਤਵਾਦ ਨਾਲ ਇਕੱਠੇ ਮਿਲ ਕੇ ਨਜਿੱਠਣ ਦਾ ਸੰਕਲਪ ਲਿਆ। ਬੈਠਕ ਵਿਚ ਇਨ੍ਹਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਵਿਕਾਸ, ਸੁਰੱਖਿਆ ਅਤੇ ਅੱਤਵਾਦ ਵਿਰੋਧੀ ਕਦਮਾਂ ‘ਤੇ ਚਰਚਾ ਕੀਤੀ।

ਪਾਕਿਸਤਾਨ ਵਿਦੇਸ਼ ਦਫਤਰ ਵਲੋਂ ਬੈਠਕ ਤੋਂ ਬਾਅਦ ਸਾਂਝੇ ਕੀਤੇ ਇਕ ਸੰਯੁਕਤ ਬਿਆਨ ਮੁਤਾਬਕ ਤਿੰਨੋਂ ਦੇਸ਼ਾਂ ਨੇ ਅੱਤਵਾਦ ਦੇ ਖਤਰੇ ਨਾਲ ਨਜਿੱਠਣ ਲਈ ਆਪਣੇ ਮਜ਼ਬੂਤ ਸੰਕਲਪ ਨੂੰ ਦੋਹਰਾਇਆ। ਜੂਨ ਵਿਚ ਤਿੰਨ-ਪੱਖੀ ਗੱਲਬਾਤ ਕਰਨ ‘ਤੇ ਸਹਿਮਤ ਹੋਣ ਤੋਂ ਬਾਅਦ ਇਸ ਤਰ੍ਹਾਂ ਦੀ ਇਹ ਪਹਿਲੀ ਬੈਠਕ ਸੀ।

ਓਧਰ ਚੀਨ ਦੇ ਵਿਦੇਸ਼ ਮੰਤਰੀ ਵਾਗ ਯੀ ਨੇ ਬੀਜਿੰਗ ‘ਚ ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਆਪਣੇ ਹਮਅਹੁਦੇਦਾਰਾਂ ਨਾਲ ਪਹਿਲੀ ਚੀਨ-ਅਫਗਾਨਿਸਤਾਨ-ਪਾਕਿਸਤਾਨ ਵਿਦੇਸ਼ ਮੰਤਰੀਆਂ ਦੀ ਬੈਠਕ ਆਯੋਜਿਤ ਕੀਤੀ। ਬਿਆਨ ‘ਚ ਕਿਹਾ ਗਿਆ, ”ਤਿੰਨਾਂ ਦੇਸ਼ਾਂ ਨੇ ਕਿਸੇ ਵੀ ਦੇਸ਼, ਸੰਗਠਨ ਜਾਂ ਵਿਅਕਤੀ ਨੂੰ ਕਿਸੇ ਹੋਰ ਦੇਸ਼ ਵਿਰੁੱਧ ਅੱਤਵਾਦੀ ਗਤੀਵਿਧੀਆਂ ਚਲਾਉਣ ਲਈ ਆਪਣੀ ਸਰਜਮੀਂ ਦਾ ਇਸਤੇਮਾਲ ਨਾ ਕਰਨ ਦੀ ਵਚਨਬੱਧਤਾ ਜ਼ਾਹਰ ਕੀਤੀ।’

Be the first to comment

Leave a Reply