ਤਣਾਅ ਦੇ ਮਾਹੌਲ ‘ਚ ਪਾਕਿਸਤਾਨ ਹਿੰਦੂਆਂ ‘ਤੇ ਮਿਹਰਬਾਨ

ਇਸਲਾਮਾਬਾਦ: ਪਾਕਿਸਤਾਨੀ ਨੈਸ਼ਨਲ ਅਸੈਂਬਲੀ ਨੇ ਮੰਗਲਵਾਰ ਨੂੰ ‘ਹਿੰਦੂ ਮੈਰਿਜ ਬਿੱਲ’ ਪਾਸ ਕਰ ਦਿੱਤਾ ਹੈ। ਪਾਕਿਸਤਾਨ ਸੰਸਦ ਵਿੱਚ ਮਨੁੱਖੀ ਅਧਿਕਾਰ ਮਾਮਲਿਆਂ ਦੇ ਮੰਤਰੀ ਕਾਮਰਨ ਮਾਈਕਲ ਨੇ ਇਹ ਬਿੱਲ ਪੇਸ਼ ਕੀਤਾ, ਜਿਸ ਨੂੰ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ।

ਇਸ ਦੌਰਾਨ ਸਾਂਸਦ ਕਾਮਰਨ ਨੇ ਆਖਿਆ ਕਿ ਇਤਿਹਾਸਕ ਬਿੱਲ ਨਾਲ ਹਿੰਦੂ ਭਾਈਚਾਰੇ ਦੇ ਪ੍ਰਮੁੱਖ ਮੁੱਦਿਆਂ ਦਾ ਹੱਲ ਹੋਵੇਗਾ। ਇਸ ਵਿੱਚ ਵਿਆਹ ਦੀ ਰਜਿਸਟ੍ਰੇਸ਼ਨ, ਤਲਾਕ ਤੇ ਜਬਰਨ ਧਰਮ ਪਰਿਵਰਤਨ ਵਰਗੇ ਮਹੱਤਵਪੂਰਨ ਮੁੱਦੇ ਸ਼ਾਮਲ ਹਨ। ਸੰਸਦ ਵਿੱਚ ਇਸ ਬਿੱਲ ਨੂੰ ਪਹਿਲਾਂ ਹੀ ਮਨਜ਼ੂਰੀ ਮਿਲ ਚੁੱਕੀ ਸੀ।

ਨੈਸ਼ਨਲ ਅਸੈਂਬਲੀ ਦੀ ਕਾਨੂੰਨ ਤੇ ਨਿਆਂ ਸਬੰਧੀ ਸਥਾਈ ਕਮੇਟੀ ਨੇ ਪਿਛਲੇ ਮਹੀਨੇ ਹਿੰਦੂ ਵਿਆਹ ਬਿੱਲ 2015 ਦੇ ਅੰਤਿਮ ਖਰੜੇ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦੇ ਦਿੱਤੀ ਸੀ। ਇੱਕ ਰਿਪੋਰਟ ਅਨੁਸਾਰ ਬਿੱਲ ਨੂੰ ਮਰਦਾਂ ਤੇ ਔਰਤਾਂ ਦੇ ਵਿਆਹ ਦੀ ਘੱਟੋ-ਘੱਟ ਉਮਰ ਹੱਦ 18 ਸਾਲ ਤੈਅ ਕਰਨ ਲਈ ਦੋ ਸੋਧਾਂ ਕਰਨ ਦੇ ਨਾਲ ਪਾਸ ਕੀਤਾ ਗਿਆ ਹੈ। ਇਹ ਕਾਨੂੰਨ ਬਣ ਜਾਣ ‘ਤੇ ਪੂਰੇ ਦੇਸ਼ ‘ਚ ਲਾਗੂ ਹੋਵੇਗਾ।

Be the first to comment

Leave a Reply