Vacation Ads

INDW Vs SLW: Indian Women Team Beat Srilanka By 10 Wickets

INDW Vs SLW: Indian Women Team Beat Srilanka By 10 Wickets

Sri Lanka Women vs India Women:  ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਵਨਡੇ ਸੀਰੀਜ਼ ਦੇ ਦੂਜੇ ਮੈਚ ‘ਚ ਸ਼੍ਰੀਲੰਕਾ ਦੀ ਮਹਿਲਾ ਟੀਮ ਨੂੰ 10 ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਭਾਰਤ ਨੇ ਸੀਰੀਜ਼ ‘ਚ 2-0 ਦੀ ਬੜ੍ਹਤ ਬਣਾ ਲਈ ਹੈ। ਦੂਜੇ ਮੈਚ ‘ਚ ਸ਼੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 174 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ ‘ਚ ਟੀਮ ਇੰਡੀਆ ਨੇ ਬਿਨਾਂ ਕਿਸੇ ਨੁਕਸਾਨ ਦੇ ਸਿਰਫ 25.4 ਓਵਰਾਂ ‘ਚ ਹੀ ਮੈਚ ਜਿੱਤ ਲਿਆ। ਭਾਰਤ ਲਈ ਸ਼ੈਫਾਲੀ ਵਰਮਾ ਅਤੇ ਸਮ੍ਰਿਤੀ ਮੰਧਾਨਾ ਨੇ ਤੂਫਾਨੀ ਪ੍ਰਦਰਸ਼ਨ ਕੀਤਾ। ਸਮ੍ਰਿਤੀ ਨੇ ਅਜੇਤੂ 94 ਦੌੜਾਂ ਬਣਾਈਆਂ। ਜਦਕਿ ਸ਼ੈਫਾਲੀ ਨੇ 71 ਦੌੜਾਂ ਦੀ ਅਜੇਤੂ ਪਾਰੀ ਖੇਡੀ।

ਸ਼੍ਰੀਲੰਕਾ ਮਹਿਲਾ ਟੀਮ ਵੱਲੋਂ ਦਿੱਤੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤੀ ਕੈਂਪ ਲਈ ਸਮ੍ਰਿਤੀ ਅਤੇ ਸ਼ੈਫਾਲੀ ਓਪਨਿੰਗ ਕਰਨ ਆਈਆਂ। ਇਨ੍ਹਾਂ ਦੋਵਾਂ ਦੀ ਤੂਫਾਨੀ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਮੈਚ ਜਿੱਤ ਲਿਆ। ਸ਼ੈਫਾਲੀ ਨੇ 71 ਗੇਂਦਾਂ ਦਾ ਸਾਹਮਣਾ ਕੀਤਾ ਅਤੇ 4 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ ਅਜੇਤੂ 71 ਦੌੜਾਂ ਬਣਾਈਆਂ। ਜਦਕਿ ਸਮ੍ਰਿਤੀ ਨੇ 83 ਗੇਂਦਾਂ ‘ਤੇ ਅਜੇਤੂ 94 ਦੌੜਾਂ ਬਣਾਈਆਂ। ਉਹਨਾਂ ਦੀ ਉਸ ਪਾਰੀ ਵਿੱਚ 11 ਚੌਕੇ ਅਤੇ ਇੱਕ ਛੱਕਾ ਸ਼ਾਮਲ ਸੀ। ਭਾਰਤੀ ਟੀਮ ਨੇ 25.4 ਓਵਰਾਂ ਵਿੱਚ ਟੀਚਾ ਹਾਸਲ ਕਰ ਲਿਆ।

ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ ਨੇ 50 ਓਵਰਾਂ ਵਿੱਚ ਆਲ ਆਊਟ ਹੋਣ ਤੱਕ 173 ਦੌੜਾਂ ਬਣਾਈਆਂ। ਇਸ ਦੌਰਾਨ ਅਮਾ ਕੰਚਨਾ ਨੇ 47 ਦੌੜਾਂ ਦੀ ਪਾਰੀ ਖੇਡੀ। ਉਸ ਨੇ 83 ਗੇਂਦਾਂ ਦਾ ਸਾਹਮਣਾ ਕਰਦੇ ਹੋਏ 2 ਚੌਕੇ ਲਗਾਏ। ਡੀ ਸਿਲਵਾ ਨੇ 62 ਗੇਂਦਾਂ ‘ਚ 32 ਦੌੜਾਂ ਬਣਾਈਆਂ। ਉਹਨਾਂ ਨੇ ਤਿੰਨ ਚੌਕੇ ਲਾਏ। ਅਟਾਪੱਟੂ ਨੇ 45 ਗੇਂਦਾਂ ‘ਤੇ 27 ਦੌੜਾਂ ਬਣਾਈਆਂ। ਉਸ ਦੀ ਪਾਰੀ ਵਿੱਚ ਤਿੰਨ ਚੌਕੇ ਸ਼ਾਮਲ ਸਨ।

ਟੀਮ ਇੰਡੀਆ ਲਈ ਰੇਣੁਕਾ ਸਿੰਘ ਨੇ ਚੰਗੀ ਗੇਂਦਬਾਜ਼ੀ ਕੀਤੀ। ਉਸ ਨੇ 10 ਓਵਰਾਂ ‘ਚ 28 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਰੇਣੁਕਾ ਨੇ ਵੀ ਮੇਡਨ ਓਵਰ ਕੱਢਿਆ। ਮੇਘਨਾ ਸਿੰਘ ਨੇ 10 ਓਵਰਾਂ ਵਿੱਚ 43 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਦੀਪਤੀ ਸ਼ਰਮਾ ਨੇ 10 ਓਵਰਾਂ ‘ਚ 30 ਦੌੜਾਂ ਦੇ ਕੇ 2 ਵਿਕਟਾਂ ਲਈਆਂ।

Source link

Share:

Facebook
Twitter
Pinterest
LinkedIn
Matrimonial Ads
On Key

Related Posts

sharma-indian-to-be-part-of-most-wins-in-overseas-matches | Rohit Sharma: ਰੋਹਿਤ ਸ਼ਰਮਾ ਦੇ ਨਾਂ ਦਰਜ ਹੋਇਆ ਇਹ ਵੱਡਾ ਰਿਕਾਰਡ, ਇਸ ਮਾਮਲੇ `ਚ MS ਧੋਨੀ ਵੀ ਰਹਿ ਗਏ ਪਿੱਛੇ

sharma-indian-to-be-part-of-most-wins-in-overseas-matches | Rohit Sharma: ਰੋਹਿਤ ਸ਼ਰਮਾ ਦੇ ਨਾਂ ਦਰਜ ਹੋਇਆ ਇਹ ਵੱਡਾ ਰਿਕਾਰਡ, ਇਸ ਮਾਮਲੇ `ਚ MS ਧੋਨੀ ਵੀ ਰਹਿ ਗਏ ਪਿੱਛੇ

Rohit Sharma MS Dhoni Record Team India: ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਵਨਡੇ ਸੀਰੀਜ਼ 18 ਅਗਸਤ ਤੋਂ ਖੇਡੀ ਜਾਵੇਗੀ। ਭਾਰਤੀ ਟੀਮ ਇਸ ਸੀਰੀਜ਼ ਦੇ ਤਿੰਨ ਮੈਚਾਂ

dhoni-rishabh-pant-har-ghar-tiranga-campaign-change-instagram-dp-to-celebrate-india-azadi-ka-amrit-mahotsav | ਕ੍ਰਿਕੇਟਰਾਂ `ਤੇ ਚੜ੍ਹਿ੍ਆ ਦੇਸ਼ ਭਗਤੀ ਦਾ ਰੰਗ, ਇਨ੍ਹਾਂ ਕ੍ਰਿਕੇਟ ਸਟਾਰਜ਼ ਨੇ ਇੰਸਟਾਗ੍ਰਾਮ ਡੀਪੀ `ਤੇ ਲਾਇਆ ਤਿਰੰਗਾ

Cricketers Celebrate Azadi Ka Amrit Mahotsav: ਸੁਤੰਤਰਤਾ ਦਿਵਸ ਵਿੱਚ ਅਜੇ ਦੋ ਦਿਨ ਬਾਕੀ ਹਨ। ਇਸ ਤੋਂ ਪਹਿਲਾਂ ਵੀ ਦੇਸ਼ ਦੇ ਹਰ ਘਰ, ਗਲੀ ਅਤੇ ਮੁਹੱਲੇ

wishes-shoaib-akhtar-happy-birthday-in-a-special-way-shared-video-pakistan | Shoaib Akhtar Birthday: ਜਦੋਂ ਸ਼ੋਏਬ ਅਖਤਰ ਨੇ ਸਚਿਨ ਤੇਂਦੁਲਕਰ ਨੂੰ ਬਣਾਇਆ ਸੀ ਆਪਣੀ ਰਫ਼ਤਾਰ ਦਾ ਸ਼ਿਕਾਰ, ICC ਨੇ ਵੀਡੀਓ ਸ਼ੇਅਰ ਕਰ ਦਿਖਾਈ ਬੈਸਟ ਪਰਫ਼ਾਰਮੈਂਸ

Happy Birthday Shoaib Akhtar: ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੇ ਆਪਣੇ ਕਰੀਅਰ ਦੌਰਾਨ ਕਈ ਦਿੱਗਜ ਖਿਡਾਰੀਆਂ ਦੀਆਂ ਵਿਕਟਾਂ ਲਈਆਂ। ਉਨ੍ਹਾਂ ਨੇ ਕਈ ਅਜਿਹੇ

Qualicare
Select your stuff
Categories
Submit an Event
Web Design Studio
Get The Latest Updates

Subscribe To Our Weekly Newsletter

No spam, notifications only about new products, updates.