ਬਿਜ਼ਨਸ ਡੈਸਕ, ਨਵੀਂ ਦਿੱਲੀ : RailMadad App: ਭਾਰਤੀ ਰੇਲਵੇ ‘ਚ ਹਰ ਰੋਜ਼ ਕਰੋੜਾਂ ਲੋਕ ਯਾਤਰਾ ਕਰਦੇ ਹਨ। ਜੇਕਰ ਤੁਸੀਂ ਟਰੇਨ ‘ਚ ਸਫਰ ਕਰ ਰਹੇ ਹੋ ਤੇ ਕਿਸੇ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ ਤਾਂ ਹੁਣ ਤੁਸੀਂ ਆਸਾਨੀ ਨਾਲ ਇਸਦੀ ਸ਼ਿਕਾਇਤ ਕਰ ਸਕਦੇ ਹੋ। ਰੇਲਵੇ ਨੇ ਯਾਤਰੀਆਂ ਨੂੰ ਸਹੂਲਤ ਪ੍ਰਦਾਨ ਕਰਨ ਲਈ RailMadad App ਲਾਂਚ ਕੀਤਾ ਹੈ। ਇਸ ਐਪ ਦੀ ਮਦਦ ਨਾਲ ਯਾਤਰੀ ਹੁਣ ਯਾਤਰਾ ਦੌਰਾਨ ਆਸਾਨੀ ਨਾਲ ਸ਼ਿਕਾਇਤ ਦਰਜ ਕਰਵਾ ਸਕਦੇ ਹਨ।

ਰੇਲਮਦਦ ਐਪ

Railwaymadad ਐਪ ਦੀ ਵਰਤੋਂ ਮੋਬਾਈਲ ਜਾਂ ਵੈੱਬ ‘ਤੇ ਕੀਤੀ ਜਾ ਸਕਦੀ ਹੈ। ਇਸ ਐਪ ਰਾਹੀਂ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਇਨ੍ਹਾਂ ਸ਼ਿਕਾਇਤਾਂ ‘ਤੇ ਜਲਦੀ ਹੀ ਕਾਰਵਾਈ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਸ਼ਿਕਾਇਤ ‘ਤੇ ਰੀਅਲ ਟਾਈਮ ਫੀਡਬੈਕ ਵੀ ਦਿੱਤੀ ਜਾਂਦੀ ਹੈ। ਇਸ ਐਪ ‘ਤੇ ਸ਼ਿਕਾਇਤ ਦਰਜ ਕਰਵਾਉਣ ਦੇ ਨਾਲ-ਨਾਲ ਹੋਰ ਸਹੂਲਤਾਂ ਵੀ ਉਪਲਬਧ ਹਨ।

ਇਸ ਐਪ ਜ਼ਰੀਏ ਤੁਸੀਂ ਮੈਡੀਕਲ ਤੇ ਸੁਰੱਖਿਆ ਸਹਾਇਤਾ, ਅਪਾਹਜਾਂ ਤੇ ਔਰਤਾਂ ਲਈ ਵਿਸ਼ੇਸ਼ ਸੇਵਾ ਜਾਂ ਰੇਲਵੇ ਨਾਲ ਸਬੰਧਤ ਕੋਈ ਵੀ ਸ਼ਿਕਾਇਤ ਦਰਜ ਕਰ ਸਕਦੇ ਹੋ।

ਇੱਥੇ ਵੀ ਦਰਜ ਕਰ ਸਕਦੇ ਹੋ ਸ਼ਿਕਾਇਤ

ਰੇਲਮਦਦ ਐਪ ਤੋਂ ਇਲਾਵਾ ਯਾਤਰੀ ਰੇਲਵੇ ਹੈਲਪਲਾਈਨ ਨੰਬਰ ‘ਤੇ ਵੀ ਸੰਪਰਕ ਕਰ ਸਕਦੇ ਹਨ। ਤੁਸੀਂ 139 ਨੰਬਰ ‘ਤੇ ਸੰਪਰਕ ਕਰ ਕੇ ਸ਼ਿਕਾਇਤ ਕਰ ਸਕਦੇ ਹੋ। ਇਹ ਹੈਲਪਲਾਈਨ ਨੰਬਰ ਇੰਟਰਐਕਟਿਵ ਵਾਇਸ ਰਿਸਪਾਂਸ ਸਿਸਟਮ (IVRS) ਹੈ। ਸੁਰੱਖਿਆ, ਮੈਡੀਕਲ ਐਮਰਜੈਂਸੀ, ਪੁੱਛਗਿੱਛ, ਕੇਟਰਿੰਗ, ਰੇਲ ਹਾਦਸੇ ਜਾਂ ਕਿਸੇ ਵੀ ਸ਼ਿਕਾਇਤ ਲਈ ਯਾਤਰੀ ਇਸ ਨੰਬਰ ‘ਤੇ ਸੰਪਰਕ ਕਰ ਸਕਦੇ ਹਨ।

ਕਿਵੇਂ ਕਰੀਏ ਸ਼ਿਕਾਇਤ

ਸਭ ਤੋਂ ਪਹਿਲਾਂ ਤੁਹਾਨੂੰ ਰੇਲਮਦਦ ਐਪ ਡਾਊਨਲੋਡ ਕਰਨਾ ਹੋਵੇਗਾ।

ਇਸ ਤੋਂ ਬਾਅਦ ਤੁਹਾਨੂੰ ਇਸ ਐਪ ‘ਚ ਰਜਿਸਟਰ ਕਰਨਾ ਹੋਵੇਗਾ।

ਹੁਣ ਤੁਸੀਂ ਕਿਸੇ ਵੀ ਟ੍ਰੇਨ ਜਾਂ ਸਟੇਸ਼ਨ ‘ਤੇ ਕਿਸੇ ਵੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ, ਇਸ ਬਾਰੇ ਸ਼ਿਕਾਇਤ ਦਰਜ ਕਰਵਾ ਸਕਦੇ ਹੋ।

ਇਸ ਐਪ ‘ਤੇ ਤੁਸੀਂ ਸਟੇਟਸ ‘ਤੇ ਕਲਿੱਕ ਕਰ ਕੇ ਸ਼ਿਕਾਇਤ ਦਾ ਸਟੇਟਸ ਆਸਾਨੀ ਨਾਲ ਦੇਖ ਸਕਦੇ ਹੋ।