Ad-Time-For-Vacation.png

ਰੇਡੀਓ ਅੱਜ ਦੀ ਆਵਾਜ਼ ਦੀ 20ਵੀਂ ਵਰੇਗੰਢ ਤੇ ਚੜਦੀ ਕਲਾ ਨਾਲ ਮਨਾਈ ਗਈ

ਪੰਥਕ ਜਜ਼ਬੇ ਦੀ ਥਰਕਣ ਨੇ ਕੌਮੀ ਮਹੌਲ ਸਿਰਜ ਦਿੱਤਾ

ਟਰਾਂਟੋ:- (ਪੀ ਡੀ ਬਿਊਰੋ) ਲੰਘੇ ਐਤਵਾਰ ਨੂੰ ਸਿੱਖ ਸਪਿਰਚੂਅਲ ਸੈਂਟਰ (ਰੈਕਸਡੇਲ ਗੁਰਦੁਆਰਾ ਸਾਹਿਬ) ਵਿਖੇ ਅੱਜ ਦੀ ਆਵਾਜ਼ ਰੇਡੀਓ ਦੀ 20ਵੀਂ ਵਰੇਗੰਢ ਬੜੇ ਸ਼ਰਧਾਪੂਰਵਕ ਢੰਗ ਨਾਲ ਮਨਾਈ ਗਈ। ਇਸ ਪ੍ਰਥਾਏ ਅੱਜ ਦੀ ਆਵਾਜ਼ ਦੇ ਸੰਚਾਲਕ ਭਾਈ ਸੁਖਦੇਵ ਸਿੰਘ ਗਿੱਲ ਦੇ ਪ੍ਰੀਵਾਰ ਵਲੋਂ ਗ੍ਰਹਿ ਵਿਖੇ ਸਹਿਜ ਪਾਠ ਸੰਪੂਰਨ ਕੀਤੇ ਜਿੰਨ੍ਹਾਂ ਦਾ ਭੋਗ ਪਾਇਆ ਗਿਆ, ਉਪਰੰਤ ਕੀਰਤਨ, ਕਥਾ ਅਤੇ ਢਾਡੀ ਦਰਬਾਰ ਸਜਾਇਆ ਗਿਆ।

ਅੱਜ ਦੀ ਆਵਾਜ਼ ਰੇਡੀਓ 25 ਸਤੰਬਰ 1996 ਨੂੰ ਸੀ ਜੇ ਐਮ ਆਰ 1320 ਏ ਐਮ ਤੇ ਹਫਤੇ ਵਿੱਚ ਇੱਕ ਵਾਰ ਪ੍ਰਸਾਰਤ ਹੋਣਾ ਸ਼ੁਰੂ ਹੋਇਆ ਸੀ। ਅੱਜ ਗੁਰੁ ਦੀ ਕ੍ਰਿਪਾ ਨਾਲ ਹਰ ਰੋਜ਼ ਸ਼ਾਮ ਨੂੰ 6:30-7:30 ਤੱਕ ਪ੍ਰਸਾਰਤ ਹੁੰਦਾ ਹੈ।

ਰੈਕਸਡੇਲ ਗੁਰਦੁਆਰਾ ਸਾਹਿਬ ਦੇ ਮੁੱਖ ਦੀਵਾਨ ਵਿੱਚ ਹੋ ਰਹੇ ਸਮਾਗਮ ਵਿੱਚ ਵੱਡੀ ਤਾਦਾਦ ਵਿੱਚ ਸੰਗਤ ਸ਼ਾਮਲ ਹੋਈ। ਜਿਸ ਵਿੱਚ ਉਨਟਾਰੀਓ ਭਰ ਦੀਆਂ ਪੰਥਕ ਸੋਚ ਰੱਖਣ ਵਾਲੀਆਂ ਤਕਰੀਬਨ ਸਾਰੀਆਂ ਧਿਰਾਂ ਸ਼ਾਮਲ ਸਨ। ਉਨਟਾਰੀਓ ਦੇ ਗੁਰਦੁਆਰਾ ਸਾਹਿਬਾਨਾਂ ਦੀਆਂ ਦੋ ਪ੍ਰਮੁੱਖ ਸੰਸਥਾਵਾਂ ਦੇ ਨੁਮਾਇੰਦੇ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ।

ਭਾਈ ਸੁਖਦੇਵ ਸਿੰਘ ਗਿੱਲ ਦੀਆਂ ਦੋ ਨੰਨੀਆਂ ਮੁੰਨੀਆਂ ਭਤੀਜੀਆਂ ਕੀਰਤ ਕੌਰ ਅਤੇ ਪ੍ਰਭਲੀਨ ਕੌਰ ਨੇ ਗੁਰਬਾਣੀ ਦਾ 1-1 ਸ਼ਬਦ ਗਾਇਣ ਕੀਤਾ, ਉਪਰੰਤ ਉਨ੍ਹਾਂ ਦੀ ਭਾਂਣਜੀ ਰਵਨੀਤ ਕੌਰ ਨੇ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਸੰਨ 1984 ਤੋਂ ਲੈ ਕੇ ਹੁਣ ਤੱਕ ਦਾ ਸਿੱਖਾਂ ਦਾ ਖੂਨੀ ਇਤਹਾਸ ਸੰਖੇਪ ਵਿੱਚ ਵਰਨਣ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਮੈਨੂੰ ਮਾਣ ਹੈ ਕਿ ਮੇਰੇ ਮਾਮਾ ਜੀ ਸੁਖਦੇਵ ਸਿੰਘ ਗਿੱਲ ਹਰ ਰੋਜ਼ ਰੇਡੀਓ *ਅੱਜ ਦੀ ਆਵਾਜ਼* ਰਾਹੀਂ ਕੌਮ ਦੇ ਦਰਦ ਦੀ ਗੱਲ ਕਰਦੇ ਹਨ।

ਉਪਰੰਤ ਸਟੇਜ ਦੀ ਸੇਵਾ ਭਾਈ ਬਲਕਾਰ ਸਿੰਘ ਨੇ ਸੰਭਾਲੀ। ਉਨ੍ਹਾਂ ਅੱਜ ਦੀ ਆਵਾਜ਼ ਦੀ 20ਵੀਂ ਵਰੇਗੰਢ ਤੇ ਸੰਗਤ ਨੂੰ ਵਧਾਈ ਦਿੰਦਿਆਂ ਐਮ ਪੀ ਪੀ ਜਗਮੀਤ ਸਿੰਘ, ਕੌਂਸਲਰ ਗੁਰਪ੍ਰੀਤ ਸਿੰਘ ਢਿਲੋਂ, ਟਰੱਸਟੀ ਹਰਕੀਰਤ ਸਿੰਘ ਅਤੇ ਟਰੱਸਟੀ ਅਵਤਾਰ ਸਿੰਘ ਮਿਨਹਾਸ ਨੂੰ ਵਾਰੋ ਵਾਰੀ ਸਮ੍ਹਾਂ ਦੇ ਕੇ ਸਟੇਜ ਤੇ ਬੁਲਾਇਆ।

ਉਪਰੰਤ ਉਨਟਾਰੀਓ ਸਿੱਖਸ ਐਂਡ ਗੁਰਦੁਆਰਾ ਕੌਂਸਲ ਦੇ ਸਕੱਤਰ ਬਲਕਰਨ ਸਿੰਘ ਗਿੱਲ ਨੇ ਬੋਲਦਿਆਂ ਸੁਖਦੇਵ ਸਿੰਘ ਦਾ ਧੰਨਵਾਦ ਕੀਤਾ ਅਤੇ ਅੱਜ ਦੀ ਆਵਾਜ਼ ਰੇਡੀਓ ਦੀ 20 ਵਰੇ ਗੰਢ ਦੀ ਵਧਾਈ ਦਿੱਤੀ।

ਉਨਟਾਰੀਓ ਗੁਰਦੁਆਰਾਜ਼ ਕਮੇਟੀ ਤੋਂ ਸੁਖਵਿੰਦਰ ਸਿੰਘ ਸੰਧੂ ਨੇ ਸੰਗਤ ਨੂੰ ਵਧਾਈ ਦਿੱਤੀ ਅਤੇ ਸੁਖਦੇਵ ਸਿੰਘ ਗਿੱਲ ਵਲੋਂ ਪੰਥ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਅੰਕਲ ਦੁੱਗਲ ਨੇ ਵੀ ਇਸ ਮੌਕੇ ਹਾਜ਼ਰੀ ਲੁਆਈ।

ਅਖੀਰ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਨੇ ਇਸ ਮੌਕੇ ਪ੍ਰਭਾਵਸ਼ਾਲੀ ਤਕਰੀਰ ਦਿੱਤੀ। ਉਨ੍ਹਾਂ ਕਿਹਾ ਕਿ ਸੈਲੇਬਰੇਸ਼ਨ ਲਫਜ਼ ਅੱਜ ਦੀ ਆਵਾਜ਼ ਦੀ 20ਵੀਂ ਵਰੇਗੰਢ ਲਈ ਬਹੁਤ ਛੋਟਾ ਹੈ। ਅੱਜ ਦਾ ਇਹ ਸਮਾਗਮ ਖਾਲਿਸਤਾਨ ਦੀ ਤਵਾਰੀਖ ਦਾ ਇੱਕ ਪੰਨਾ ਬਣ ਕੇ ਉਕਰੇਗਾ ਇਸ ਲਈ ਇਹ ਸੈਲੇਬਰੇਸ਼ਨ ਨਹੀਂ ਦਰਅਸਲ *ਕੋਮੈਮੋਰੇਸ਼ਨ* ਹੈ ਜਿਸ ਨੇ ਖਾਲਿਸਤਾਨੀ ਇਤਿਹਾਸ ਦੇ ਪੰਨਿਆਂ ਤੇ ਦਰਜ ਹੋਣਾ ਹੈ।

ਉਨ੍ਹਾਂ ਮੀਡੀਆ ਤੇ ਸੱਟ ਮਾਰਦਿਆਂ ਕਿਹਾ ਕਿ ਸਾਡਾ ਬਹੁਤਾਤ ਮੀਡੀਆ (ਸਾਰੇ ਨਹੀਂ) ਕਿਸੇ ਗੁਰਪੁਰਬ ਦੇ ਅਵਸਰ ਤੇ ਕਿਸੇ ਗੁਰਦੁਆਰੇ ਜਾਂ ਸਿੱਖ ਸੰਸਥਾ ਦੇ ਪ੍ਰਧਾਨ ਨੂੰ ਫੋਨ ਕਰਕੇ ਵਧਾਈ ਦੇਣ ਦੀ ਬਜਾਇ ਭਾਰਤੀ ਕਾਂਸਲੇਟ ਨੂੰ ਬੁਲਾਉਣ ਵਿੱਚ ਮਾਣ ਮਹਿਸੂਸ ਕਰਦੇ ਹਨ। ਸਾਨੂੰ ਗਧੇ ਅਤੇ ਘੋੜੇ ਵਿੱਚ, ਖੰਡ ਅਤੇ ਲੂਣ ਵਿੱਚ, ਜਾਂ ਫਟਕੜੀ ਅਤੇ ਮਿਸ਼æਰੀ ਵਿੱਚ ਫਰਕ ਨਜ਼ਰ ਆਉਣੋਂ ਹੱਟ ਗਿਆ ਹੈ। ਅਸੀਂ ਸਭ ਨੂੰ ਇੱਕ ਨੱਕੇ ਲੰਘਾਉਣ ਦੇ ਆਦੀ ਹੋ ਗਏ ਹਾਂ। ਅੱਜ ਦੀ ਆਵਾਜ਼ ਇੱਕ ਵਾਹਿਦ ਪ੍ਰੋਗਰਾਮ ਹੈ ਅੱਜ ਦੀ ਤਾਰੀਖ ਵਿੱਚ ਜੋ ਖਾਲਿਸਤਾਨ ਦੇ ਫਲਸਫੇ ਨੂੰ ਪਹਿਲ ਦੇ ਆਧਾਰ ਤੇ ਪ੍ਰਚਾਰਦਾ ਹੈ। ਭਾਈਚਾਰੇ ਦੀ ਮਦਦ, ਸਪਾਂਸਰਜ਼ ਅਤੇ ਪੰਥਕ ਸਫਾਂ ਦੇ ਸਹਿਯੋਗ ਨਾਲ ਹੀ ਅੱਜ ਦੀ ਆਵਾਜ਼ ਰੇਡੀਓ ਨੇ 20 ਸਾਲ ਦਾ ਸਫਰ ਤਹਿ ਕੀਤਾ ਹੈ। ਅਤੇ ਇਸੇ ਤਰ੍ਹਾਂ ਦੀ ਮਦਦ ਦੀ ਤਵੱਕੋ ਕਰਦਿਆਂ ਇਸ ਪ੍ਰੋਗ੍ਰਾਮ ਦੀ ਚੜਦੀ ਕਲਾ ਲਈ ਅਰਦਾਸ ਕੀਤੀ ਗਈ।

ਅਖੀਰ ਵਿੱਚ ਸੁਖਦੇਵ ਸਿੰਘ ਗਿੱਲ ਨੇ ਸੰਗਤ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਪੰਥ ਦੀ ਗੱਲ ਕਰਦਿਆਂ ਆਪਸੀ ਖਹਿਬਾਜ਼ੀ ਤੋਂ ਉਪਰ ਉਠਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਅਰਦਾਸ ਕੀਤੀ ਕਿ ਅੱਜ ਦੀ ਆਵਾਜ਼ ਪੰਥ ਦੀ ਆਵਾਜ ਬਣ ਕੇ ਇਸੇ ਤਰ੍ਹਾਂ ਉੱਤਰੀ ਅਮਰੀਕਾ ਦੀਆਂ ਫਿਜ਼ਾਵਾਂ ਵਿੱਚ ਗੂੰਜਦਾ ਰਹੇ।ਅਖੀਰ ਵਿੱਚ ਗੁਰੁ ਮਹਾਰਾਜ਼ ਦੇ ਚਰਨਾਂ ਵਿੱਚ ਅੱਜ ਦੀ ਆਵਾਜ਼ ਦੀ ਚੜਦੀ ਕਲਾ ਅਤੇ ਖਾਲਿਸਤਾਨ ਦੀ ਆਜ਼ਾਦੀ ਦੀ ਅਰਦਾਸ ਨਾਲ ਪ੍ਰੋਗ੍ਰਾਮ ਸੰਪੰਨ ਹੋਇਆ।

Share:

Facebook
Twitter
Pinterest
LinkedIn
matrimonail-ads
On Key

Related Posts

gurnaaz-new flyer feb 23
Ektuhi Gurbani App
Elevate-Visual-Studios
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.