Ad-Time-For-Vacation.png

ਰੁਲਦਾ ਸਿੰਘ ਦੇ ਅਸਲ ਕਾਤਲਾਂ ਦੀ ਨਿਸ਼ਾਨਦੇਹੀ ਸੱਤ ਸਾਲਾਂ ਬਾਅਦ ਵੀ ਭੰਬਲਭੂਸੇ ‘ਚ

ਪਟਿਆਲਾ,:- ਆਰਐਸਐਸ ਆਗੂ ਬ੍ਰਿਗੇਡੀਅਰ ਗਗਨੇਜਾ ਅਤੇ ਰਾਸ਼ਟਰੀ ਸਿੱਖ ਸੰਗਤ ਦੇ ਸੂਬਾ ਪ੍ਰਧਾਨ ਰੁਲਦਾ ਸਿੰਘ ਦੇ ਕਾਤਲ ਦੀ ਘਟਨਾ ਵਿਚਲੇ ਕਈ ਪੱੱਖ ਮਿਲਦੇ ਜੁਲਦੇ ਹਨ। ਦੋਵਾਂ ਦੇ ਕਤਲ ਦੀਆਂ ਤਾਰਾਂ ਵਿਦੇਸ਼ ਨਾਲ਼ ਜੁੜੀਆਂ ਹੋਣ ਦੀ ਗੱਲ ਆ ਰਹੀ ਹੈ, ਪਰ ਰੁਲਦਾ ਸਿੰਘ ਦੇ ਕਾਤਲਾਂ ਤੱਕ ਪੁਲੀਸ ਸੱਤ ਸਾਲਾਂ ਵਿੱਚ ਵੀ ਨਹੀਂ ਪੁੱਜ ਸਕੀ। ਇਸ ਸਬੰਧੀ ਗ੍ਰਿਫ਼ਤਾਰ ਕੀਤੇ ਗਏ ਪੰਜੇ ਵਿਅਕਤੀ ਬਰੀ ਹੋ ਚੁੱੱਕੇ ਹਨ। ਬੇਅੰਤ ਸਿੰਘ ਕਤਲ ਕੇਸ ਦੇ ਮੁਲਜ਼ਮ ਜਗਤਾਰ ਸਿੰਘ ਤਾਰਾ ਅਤੇ ਖਾਲਿਸਤਾਨ ਟਾਈਗਰ ਫੋਰਸ ਦੇ ਕਾਰਕੁਨ ਰਮਨਦੀਪ ਸਿੰਘ ਗੋਲਡੀ ਖ਼ਿਲਾਫ਼ ਭਾਵੇਂ ਸੁਣਵਾਈ ਜਾਰੀ ਹੈ, ਪਰ ਇਨ੍ਹਾਂ ‘ਤੇ ਵਾਰਦਾਤ ਵਿੱਚ ਸਿੱਧੀ ਸ਼ਮੂਲੀਅਤ ਦੇ ਦੋਸ਼ ਨਹੀਂ ਹਨ। ਕਤਲ ਦੇ ਅਸਲੀ ਦੋਸ਼ੀ ਅਜੇ ਤੱਕ ਵੀ ਸਾਹਮਣੇ ਨਹੀਂ ਆਏ।

29 ਜੁਲਾਈ 2009 ਦੀ ਰਾਤ ਨੂੰ ਇਥੇ ਮਾਰੀਆਂ ਗਈਆਂ ਗੋਲ਼ੀਆਂ ਕਾਰਨ ਰੁਲਦਾ ਸਿੰਘ ਦੀ 15 ਅਗਸਤ ਨੂੰ ਮੌਤ ਹੋ ਗਈ ਸੀ। ਥਾਣਾ ਤ੍ਰਿਪੜੀ ਵਿੱਚ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਦਰਜ ਕੀਤੇ ਗਏ ਕੇਸ ਦੀ ਤਫ਼ਤੀਸ਼ ਦੌਰਾਨ ਕਤਲ ਦੀ ਸਾਜ਼ਿਸ਼ ਪਾਕਿਸਤਾਨ ਵਿਚ ਰਚੀ ਦੱਸੀ ਗਈ ਸੀ। ਸ਼ਾਜਿਸ਼ ਵਿੱਚ ਪਰਮਜੀਤ ਸਿੰਘ ਪੰਜਵੜ ਸਮੇਤ ਜਗਤਾਰ ਸਿੰਘ ਤਾਰਾ, ਰਮਨਦੀਪ ਸਿੰਘ ਗੋਲਡੀ ਅਤੇ ਪਰਮਜੀਤ ਸਿੰਘ ਪੰਮਾ ਆਦਿ ਖਾਲਿਸਤਾਨੀ ਆਗੂ ਵੀ ਸ਼ਾਮਲ ਰਹੇ। ਤਫ਼ਤੀਸ਼ ਵਿੱਚ ਇਹ ਵੀ ਆਇਆ ਕਿ ਇਹ ਕਤਲ ਇੰਗਲੈਂਡ ਤੋਂ ਆਏ ਦੋ ਨੌਜਵਾਨਾਂ ਨੇ ਕੀਤਾ। ਜਿਨ੍ਹਾਂ ਦੇ ਮਦਦਗਾਰਾਂ ਵਜੋਂ ਸਥਾਨਕ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਪੰਜੇ ਵਿਅਕਤੀ ਦੋਸ਼ ਸਾਬਤ ਨਾ ਹੋ ਸਕਣ ਦੀ ਸੂਰਤ ਵਿੱਚ ਸਥਾਨਕ ਅਦਾਲਤ ਵਿੱਚੋਂ 2015 ਵਿੱਚ ਬਰੀ ਹੋ ਗਏ ਸਨ।

ਮਨੁੱਖੀ ਅਧਿਕਾਰਾਂ ਦੇ ਹਾਮੀ ਐਡਵੋਕੇਟ ਬਰਜਿੰਦਰ ਸਿੰਘ ਸੋਢੀ ਦਾ ਕਹਿਣਾ ਸੀ ਕਿ ਇਨ੍ਹਾਂ ‘ਤੇ ਕੇਸ ਝੂਠਾ ਕੇਸ ਪਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਰਾਜਸੀ ਪਾਰਟੀਆਂ ਚੋਣ ਮੈਨੀਫੈਸਟੋ ਵਿੱਚ ਇਹ ਮੱਦ ਵੀ ਸ਼ਾਮਲ ਕਰਨ ਕਿ ਦੋਸ਼ ਗਲਤ ਸਾਬਤ ਹੋਣ ‘ਤੇ ਸਬੰਧਤ ਪੁਲੀਸ ਅਧਿਕਾਰੀ ਦੇ ਖ਼ਿਲਾਫ਼ ਸਖ਼ਤ ਕਾਰਵਾਈ ਜਾਂ ਹਰਜਾਨੇ ਦਾ ਭੁਗਤਾਨ ਪੀੜਤ ਵੱਲੋਂ ਬਿਨਾਂ ਮੰਗਿਆਂ ਯਕੀਨੀ ਹੋਵੇ। ਇਸੇ ਕਤਲ ਕੇਸ ਤਹਿਤ ਇੰਗਲੈਂਡ ਦੀ ਪੁਲੀਸ ਨੇ ਵੀ ਪਰਮਜੀਤ ਸਿੰਘ ਪੰਮਾ ਸਮੇਤ ਚਾਰ ਜਣੇ ਹਿਰਾਸਤ ਵਿਚ ਲਏ ਸੀ, ਪਰ 2010 ਵਿੱਚ ਇੰਗਲੈਂਡ ਦੀ ਪੁਲੀਸ ਪਾਰਟੀ ਵੱਲੋਂ ਪਟਿਆਲ਼ਾ ਤੇ ਨਾਭਾ ਜੇਲ੍ਹ ਵਿੱਚ ਪੁੱਜ ਕੇ ਦਰਸ਼ਨ ਸਿੰਘ ਮਕਾਰੋਂਪੁਰ ਅਤੇ ਜਗਮੋਹਣ ਸਿੰਘ ਕੋਲ਼ੋਂ ਕੀਤੀ ਪੁੱਛਗਿੱਛ ਮਗਰੋਂ ਇਨ੍ਹਾਂ ਚਾਰਾਂ ਨੂੰ ਛੱਡ ਦਿੱਤਾ ਗਿਆ ਸੀ।

ਇਸੇ ਕੇਸ ਵਿੱਚ ਪਰਮਜੀਤ ਸਿੰਘ ਪੰਜਵੜ ਸਮੇਤ ਜਸਦੇਵ ਸਿੰਘ ਗੰਗਾਨਗਰ ਤੇ ਹਰਜੋਤ ਸਿੰਘ ਨਾਮ ਦੇ ਦੋ ਹੋਰਨਾਂ ਦੀ ਵੀ ਪੁਲੀਸ ਨੂੰ ਲੋੜ ਹੈ। ਇੱਕ ਉੱਚ ਪੁਲੀਸ ਅਧਿਕਾਰੀ ਦਾ ਕਹਿਣਾ ਸੀ ਕਿ ਬਹੁਤੇ ਕੇਸਾਂ ਵਿੱਚ ਅਦਾਲਤੀ ਕਾਰਵਾਈ ਦੌਰਾਨ ਗਵਾਹ ਮੁੱਕਰ ਜਾਂ ਦੋਸ਼ੀਆਂ ਨਾਲ਼ ਮਿਲ ਜਾਂਦੇ ਹਨ, ਜਿਸ ਕਰਕੇ ਪੁਲੀਸ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕਾਂਗਰਸ ਆਗੂ ਸੁਨੀਲ ਜਾਖੜ ਦਾ ਕਹਿਣਾ ਸੀ ਕਿ ਸੰਗੀਨ ਮਾਮਲੇ ਪਹਿਲਾਂ ਹੀ ਸੀਬੀਆਈ ਦੇ ਹਵਾਲੇ ਕਰ ਦੇਣੇ ਚਾਹੀਦੇ ਹਨ।ਦੱਸਣਯੋਗ ਹੈ ਕਿ ਰੁਲਦਾ ਸਿੰਘ ਵਿਦੇਸ਼ੀ ਬੈਠੇ ਗਰਮ ਖਿਆਲੀਆਂ ਦੀ ਵਤਨ ਵਾਪਸੀ ਲਈ ਰਾਹ ਪੱਧਰਾ ਕਰਨ ਦਾ ਹਾਮੀ ਸੀ।

Share:

Facebook
Twitter
Pinterest
LinkedIn
matrimonail-ads
On Key

Related Posts

ਵਿਦੇਸ਼ ਮੰਤਰਾਲੇ ਵੱਲੋਂ ਭਾਰਤੀਆਂ ਨੂੰ ਇਰਾਨ ਤੇ ਇਜ਼ਰਾਈਲ ਨਾ ਜਾਣ ਦੀ ਸਲਾਹ

ਨਵੀਂ ਦਿੱਲੀ, ;- ਇਰਾਨ ਤੇ ਇਜ਼ਰਾਈਲ ਵਿਚਾਲੇ ਤਾਜ਼ਾ ਸਬੰਧਾਂ ਦੇ ਮੱਦੇਨਜ਼ਰ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਸਾਰੇ ਭਾਰਤੀਆਂ ਨੂੰ ਅਗਲੇ ਨੋਟਿਸ ਤੱਕ ਇਰਾਨ ਜਾਂ ਇਜ਼ਰਾਈਲ

ਕੇਂਦਰੀ ਸਿੱਖ ਅਜਾਇਬ ਘਰ ‘ਚ ਚਾਰ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਕੀਤੀਆਂ ਸੁਸ਼ੋਭਿਤ

ਅੰਮ੍ਰਿਤਸਰ, 9 ਅਪ੍ਰੈਲ (ਪੰਜਾਬ ਮੇਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸਥਿਤ ਕੇਂਦਰੀ ਸਿੱਖ ਅਜਾਇਬ ਘਰ ‘ਚ ਕਾਰਸੇਵਾ ਸੰਪ੍ਰਦਾ ਗੁਰੂ ਕਾ

gurnaaz-new flyer feb 23
Ektuhi Gurbani App
Elevate-Visual-Studios
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.