Ad-Time-For-Vacation.png

ਚੁਣੌਤੀ ਦੇ ਸਾਹਮਣੇ ਲਈ ਹਰ ਸੱਚੇ ਸਿੱਖ ਨੂੰ ਊਠਣਾ ਪਵੇਗਾ…

ਜਸਪਾਲ ਸਿੰਘ ਹੇਰਾਂ (ਪਹਿਰੇਦਾਰ ਲੁਧਿਆਣਾਂ)

ਅੱਜ ਕੌਮ ਨੂੰ ਹਰ ਪਾਸੇ ਤੋਂ ਚੁਣੌਤੀਆਂ ਹੀ ਚੁਣੌਤੀਆਂ ਦਰਪੇਸ਼ ਹਨ। ਬਾਣੀ ਤੇ ਬਾਣੇ ਤੋਂ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ, ਸਿੱਖੀ ਸਿਧਾਂਤਾਂ, ਪ੍ਰੰਪਰਾਵਾਂ, ਮਰਿਆਦਾ, ਸਿੱਖ ਵਿਰਸੇ, ਸਿੱਖ ਇਤਿਹਾਸ, ਪੰਜਾਬੀ ਬੋਲੀ, ਸਿੱਖੀ ਦੀ ਨਵੀਂ ਪੀੜੀ ਸਮੇਤ ਹਰ ਕਿਸੇ ਦੀ ਹੋਂਦ ਤੇ ਸੁਆਲੀਆਂ ਨਿਸ਼ਾਨ ਖੜਾ ਕੀਤੇ ਜਾਣ ਦੀਆਂ ਕੋਝੀਆਂ ਹਰਕਤਾਂ ਹੋ ਰਹੀਆਂ ਹਨ। ਸਿੱਖੀ ਦੇ ਠੇਕੇਦਾਰ ਬਣੇ ਹੋਏ ਸਿੱਖ ਆਗੂ ਸੱਤਾ-ਲਾਲਸਾ, ਸੁਆਰਥ ਤੇ ਪਦਾਰਥ ਦੀ ਅੰਨੀ ਦੌੜ ‘ਚ ਅੰਨੇ ਹੋ ਚੁੱਕੇ ਹਨ। ਇਹ ਅੰਨਾਪਣ ਇੱਥੋਂ ਤੱਕ ਵੱਧ ਗਿਆ ਹੈ ਕਿ ਉਹ ਸਿੱਖੀ ਦੀਆਂ ਜੜਾਂ ਤੇ ਚੱਲ ਰਹੇ ਕੁਹਾੜੇ ਦੇ ਦਸਤੇ ਬਣ ਚੁੱਕੇ ਹਨ। ਪੰਜਾਬ ਦੀ ਧਰਤੀ ਤੇ ਸਿੱਖੀ ਦੇ ਵਿਹੜੇ ‘ਚ ਸਿੱਖ ਦੁਸ਼ਮਣ ਤਾਕਤਾਂ ਧਮਾਲਾਂ ਪਾ ਰਹੀਆਂ ਹਨ। ਸੱਚੇ, ਅਣਖੀ ਸਿੱਖ ਜਾਂ ਜੇਲ ਦੀਆਂ ਕਾਲ ਕੋਠੜੀਆਂ ‘ਚ ਡੱਕੇ ਹੋਏ ਹਨ ਜਾਂ ਫ਼ਿਰ ਆਪਣੀ ਜਮੀਰ ਮਾਰ ਕੇ ”ਦੇਖ ਮਰਦਾਨਿਆਂ ਰੰਗ ਕਰਤਾਰ ਦੇ” ਆਖ਼ ਕੇ ਸਬਰ ਦਾ ਘੁੱਟ ਭਰੀ ਜਾਂਦੇ ਹਨ ਜਾਂ ਫ਼ਿਰ ਸ਼ੋਸ਼ਲ ਮੀਡੀਏ ਰਾਹੀਂ ਆਪਣੀ ਭੜਾਸ ਕੱਢ ਕੇ ਸ਼ਾਂਤ ਹੋ ਜਾਂਦੇ ਹਨ। ਅਜਿਹੇ ਸਮੇਂ ਜਦੋਂ ਹਰ ਪਾਸੇ ਧੰਧੂਕਾਰਾਂ ਹੈ, ਸੱਚ ਦੇ ਚਾਨਣ ਦੀ ਕਿਰਨ ਕਿਧਰੇ ਵਿਖਾਈ ਨਹੀਂ ਦਿੰਦੀ, ਉਸ ਸਮੇਂ ‘ਪਹਿਰੇਦਾਰ’ ਆਪਣੇ ਫਰਜ਼ ਦੀ ਪੂਰਤੀ ਲਈ ਜਾਗਦੀ ਜ਼ਮੀਰ ਵਾਲੇ ਸਿੱਖਾਂ ਨੂੰ ‘ਜਾਗਦੇ ਰਹੋ’ ਦਾ ਹੋਕਾ ਨਿਰੰਤਰ ਦੇ ਰਿਹਾ ਹੈ ਅਤੇ ਗੁਰੂ ਦੀ �ਿਪਾ ਸਦਕਾ ਦਿੰਦਾ ਰਹਾਂਗੇ। ਪ੍ਰੰਤੂ ਜਦੋਂ ਸਥਿੱਤੀਆਂ ਦਿਨੋ-ਦਿਨ ਭਿਆਨਕ ਰੂਪ ਧਾਰ ਰਹੀਆਂ ਹਨ।

ਪੰਜਾਬ ਨੂੰ ਧਾਰਮਿਕ, ਆਰਥਿਕ, ਸਮਾਜਿਕ, ਨੈਤਿਕ, ਸੱਭਿਆਚਾਰਕ ਹਰ ਪੱਖੋਂ ਤਬਾਹ ਕੀਤਾ ਜਾ ਰਿਹਾ ਹੈ, ਉਸ ਸਮੇਂ ਵੀ ਜੇ ਕੌਮ ਗਫ਼ਲਤ ਦੀ ਨੀਂਦ ਸੁੱਤੀ ਰਹੀ ਅਤੇ ਸੱਚ ਬੋਲਣ ਤੇ ਸੱਚ ਦੀ ਅਵਾਜ਼ ਬੁਲੰਦ ਕਰਨ ਤੇ ਜਾਬਰ ਹਾਕਮ ਧਿਰਾਂ ਵੱਲੋਂ ਹੁੰਦੇ ਜ਼ੋਰ-ਜਬਰ ਤੋਂ ਡਰਦੀ ਰਹੀ, ਫ਼ਿਰ ਸਿੱਖ ਦੁਸ਼ਮਣ ਤਾਕਤਾਂ ਦੇ ਮਨਸੂਬੇ ਪੂਰੇ ਹੋਣ ਤੋਂ ਕਿਵੇਂ ਰੋਕੇ ਜਾ ਸਕਣਗੇ? ਜਿਸ ਇਨਕਲਾਬੀ ਧਰਮ ਦੀ ਬੁਨਿਆਦ ‘ਨਿਰਮਲੇ ਪੰਥ’ ਵਜੋਂ ਮਹਾਨ ਰਹਿਬਰ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰੱਖੀ ਸੀ ਅਤੇ ਦਸਮੇਸ਼ ਪਿਤਾ ਨੇ ”ਪ੍ਰਮਾਤਮ ਕੀ ਮੌਜ ਖਾਲਸਾ ਪੰਥ” ਸਾਜ ਕੇ, ਉਸਨੂੰ ਸੰਪੂਰਨਤਾ ਬਖ਼ਸੀ। ਆਖ਼ਰ ਉਹ ਧਰਮ ਦੰਭੀ, ਪਾਖੰਡੀ, ਆਡੰਬਰੀ ਤਾਕਤਾਂ ਅੱਗੇ ਗੋਡੇ ਕਿਵੇਂ ਟੇਕ ਸਕਦਾ ਹੈ? ‘ਪਹਿਰੇਦਾਰ’ ਆਪਣੇ ਫਰਜ਼ ਦੀ ਪੂਰਤੀ ਲਈ ”ਅਸੀਂ ਕਿੱਥੇ ਖੜੇ ਹਾਂ?” ਇਸ ਬਾਰੇ ”ਹੋਕਾ” ਦਿੰਦਾ ਆ ਰਿਹਾ ਹੈ ਅਤੇ ਹੁਣ ਜਦੋਂ ਸਿੱਖੀ ਦੀਆਂ ਜੜਾਂ ਨੂੰ ਵਾਢਾ ਪੈ ਗਿਆ ਹੈ, ਸਿੱਖੀ ਦਾ ਭਗਵੀਂਕਰਨ ਕਰਨ ਦੇ ਯਤਨ ਅਤੇ ਨਸ਼ਿਆਂ ਦੇ ਮਾਰੂ ਹਥਿਆਰ ਨਾਲ ਸਿੱਖਾਂ ਦੀ ਨਸਲਕੁਸ਼ੀ ਆਰੰਭੀ ਜਾ ਚੁੱਕੀ ਹੈ, ਆਏ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਅੰਗਾਂ ਦਾ ਕਤਲੇਆਮ ਹੋ ਰਿਹਾ ਹੈ, ਉਸ ਸਮੇਂ ਵੀ ਜੇ ਜਿੳੂਂਦੀ ਜ਼ਮੀਰ ਅਤੇ ਜਾਗਦੀ ਅਣਖ਼ ਵਾਲੇ ਸਿੱਖ ਨਾ ਉਠੇ, ਫ਼ਿਰ ਸਿੱਖੀ ਦਾ, ਪੰਜਾਬ ਦਾ ਭਵਿੱਖ ਕੀ ਹੋਵੇਗਾ? ਸ਼ਾਇਦ ਕਹਿਣ-ਦੱਸਣ ਦੀ ਲੋੜ ਨਹੀਂ।

ਅਦਾਰਾ ਪਹਿਰੇਦਾਰ ਨੇ ਹਮੇਸ਼ਾ ਆਪਣੇ ਮਿਸ਼ਨ ਦਾ ਗੱਜ-ਵੱਜ ਕੇ ਐਲਾਨ ਕੀਤਾ ਹੈ ਕਿ ਅਸੀਂ ਸਿੱਖ ਧਰਮ ਨੂੰ ਵਿਸ਼ਵ ਧਰਮ ਦਾ ਅਤੇ ਗੁਰੂ ਗ੍ਰੰਥ ਨੂੰ ਵਿਸ਼ਵ ਗ੍ਰੰਥ ਦਾ ਦਰਜਾ ਦਿਵਾਉਣ ਵੱਲ ਤੁਰੇ ਹਾਂ। ਦੁਨੀਆ ਦੇ ਮਹਾਨ ਤੋਂ ਮਹਾਨ ਵਿਦਵਾਨ ਨੇ, ਵੱਡੇ ਤੋਂ ਵੱਡੇ ਵਿਗਿਆਨੀ, ਪਵਿੱਤਰ ਤੋਂ ਪਵਿੱਤਰ ਧਾਰਮਿਕ ਆਗੂ ਨੇ ਖੁੱਲੇ ਰੂਪ ‘ਚ ਪ੍ਰਵਾਨ ਕੀਤਾ ਹੈ ਕਿ ਦੁਨੀਆ ਨੂੰ ਹਰ ਖੇਤਰ ‘ਚ ਕੋਈ ਪਵਿੱਤਰ ਧਾਰਮਿਕ ਗ੍ਰੰਥ ਅਗਵਾਈ ਦੇ ਸਕਦਾ ਹੈ ਤਾਂ ਉਹ ਸਿਰਫ਼ ਤੇ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਪ੍ਰੰਤੂ ਇਸ ਸੱਚ ਤੋਂ ਡਰ ਕੇ ਅੱਜ ਸਿੱਖ ਦੁਸ਼ਮਣ ਤਾਕਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਅਤੇ ਸਿੱਖ ਦੀ ਗੁਰੂ ਪ੍ਰਤੀ ਸ਼ਰਧਾ ਨੂੰ ਤੋੜਣ ‘ਚ ਲੱਗੀਆਂ ਹੋਈਆਂ ਹਨ। ਐਨੇ ਮਹਾਨ ਵਿਰਸੇ ਦੀ ਮਾਲਕ ਕੌਮ ਵੀ ਜੇ ਨਿਘਾਰ ਦੇ ਕਿਨਾਰੇ ਖੜੀ ਹੋਵੇ ਤਾਂ ਇਸਤੋਂ ਵੱਧ ਸ਼ਰਮਨਾਕ ਹੋਰ ਕੀ ਹੋ ਸਕਦਾ ਹੈ। ਅਸੀਂ ਇਸ ਦੁਰਦਸ਼ਾ ਤੋਂ ਕੌਮ ਨੂੰ ਜਾਗਰੂਕ ਕਰਨ ਲਈ ਨਿਰੰਤਰ ਹੋਕਾ ਦਿੰਦੇ ਆ ਰਹੇ ਹਾਂ। ਜਿਸ ਨਾਲ ਪੰਥ ਤੇ ਪੰਜਾਬ ਨੂੰ ਜਿਹੜੀ ਸਿਉਂਕ ਲੱਗ ਚੁੱਕੀ ਹੈ, ਉਸ ਤੋਂ ਛੁਟਕਾਰੇ ਦਾ ਰਾਹ ਲੱਭੀਏ। ਸਾਡੀ ਨਾ ਤਾਂ ਕੋਈ ਨਿੱਜੀ ਲਾਲਸਾ ਹੈ ਅਤੇ ਨਾ ਹੀ ਕੋਈ ਰਾਜਨੀਤਕ ਲਾਲਸਾ, ਅਸੀਂ ਕੌਮ ਨੂੰ ਪਾਖੰਡ, ਆਡੰਬਰ, ਝੂਠ, ਲੋਭ-ਲਾਲਸਾ ਤੇ ਪੰਥ ਵਿਰੋਧੀ ਤਾਕਤਾਂ ਦੇ ਚੁੰਗਲ ਤੋਂ ਮੁਕਤ ਕਰਵਾਉਣਾ ਚਾਹੁੰਦੇ ਹਾਂ, ਇਹ ਤਦ ਹੀ ਸੰਭਵ ਹੋਵੇਗਾ ਜੇ ਸਮੁੱਚੀ ਕੌਮ ਇਕਜੁੱਟ ਹੋ ਕੇ ਪੰਥ ਦੁਸ਼ਮਣ ਤਾਕਤਾਂ ਵਿਰੁੱਧ ਖੜੀ ਹੋਵੇਗੀ। ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਅੱਜ ਵਿਚਾਰਾਂ ਦੀ ਲੜਾਈ ਦਾ ਯੁੱਗ ਹੈ ਇਸ ਲਈ ਕੌਮ ਦਾ ਸ਼ਕਤੀਸ਼ਾਲੀ ਮੀਡੀਆ ਹੋਣਾ, ਕੌਮ ਦੀ ਚੰਗੇ ਭਵਿੱਖ ਲਈ ਸਭ ਤੋਂ ਵੱਧ ਜ਼ਰੂਰੀ ਹੈ।

ਅਸੀਂ ਪੰਥਕ ਪਹਿਰੇਦਾਰਾਂ ਨੂੰ ਪਿੰਡ-ਪਿੰਡ, ਸ਼ਹਿਰ-ਸ਼ਹਿਰ ਪੰਥਕ ਪਹਿਰੇਦਾਰੀ ਦੀ ਜਿੰਮੇਵਾਰੀ ਸੌਂਪਣਾ ਚਾਹੁੰਦੇ ਹਾਂ ਤਾਂ ਕਿ ਕੌਮ ਜਥੇਬੰਦਕ ਹੋ ਕੇ ਸਿੱਖ ਦੁਸ਼ਮਣ ਤਾਕਤਾਂ ਦੇ ਹਰ ਹੱਲੇ ਦਾ ਮੂੰਹ ਤੋੜਵਾ ਜਵਾਬ ਦੇ ਸਕੇ, ਅਸੀਂ ਸ੍ਰੀ ਗੁਰੂ ਗ੍ਰੰਥ ਦੀ ਬੇਅਦਬੀ ਵਿਰੁੱਧ ਫੈਸਲਾਕੁੰਨ ਜੰਗ ਲੜਨਾ ਚਾਹੁੰਦੇ ਹਾਂ ਤਾਂ ਕਿ ਪੰਥ ਦੋਖੀ ਤਾਕਤਾਂ ਦੀ ਇਸ ਘਿਨੌਣੀ ਸੋਚ ਨੂੰ ਸਦੀਵੀ ਰੂਪ ‘ਚ ਖ਼ਤਮ ਕੀਤਾ ਜਾ ਸਕੇ। ਨਾਲ ਦੀ ਨਾਲ ਆਪਣੇ ਘਰ ਵੀ ਸੰਭਾਲ ਸਕੇ। ਹਰ ਸੱਚੇ ਪੰਥ ਦਰਦੀ ਨੂੰ ਜਿਸਦੇ ਸੀਨੇ ‘ਚ ਸਿੱਖੀ ਦਾ, ਪੰਜਾਬ ਦਾ ਦਰਦ ਹੈ, ਉਸਨੂੰ ਸੱਦਾ ਦਿੰਦੇ ਹਾਂ ਕਿ ਉਹ ਆਪਣੇ ਵਿਚਾਰਾਂ ਦੀ ਸਾਂਝ ਪੰਥਦਰਦੀਆਂ ਨਾਲ ਸਾਂਝੀ ਕਰੇ ਤਾਂ ਕਿ ਗੁਰੂ ਸਾਹਿਬ ਦੇ ਸਤਿਕਾਰ ਦੀ ਰਾਖ਼ੀ ਲਈ ਅਸੀਂ ਕੋਈ ਸਾਂਝਾ ਪਲੇਟਫਾਰਮ ਉਸਾਰ ਸਕੀਏ।

Share:

Facebook
Twitter
Pinterest
LinkedIn
matrimonail-ads
On Key

Related Posts

ਕੇਂਦਰੀ ਸਿੱਖ ਅਜਾਇਬ ਘਰ ‘ਚ ਚਾਰ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਕੀਤੀਆਂ ਸੁਸ਼ੋਭਿਤ

ਅੰਮ੍ਰਿਤਸਰ, 9 ਅਪ੍ਰੈਲ (ਪੰਜਾਬ ਮੇਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸਥਿਤ ਕੇਂਦਰੀ ਸਿੱਖ ਅਜਾਇਬ ਘਰ ‘ਚ ਕਾਰਸੇਵਾ ਸੰਪ੍ਰਦਾ ਗੁਰੂ ਕਾ

ਗੁਰੂ ਸਾਹਿਬ ਬਾਰੇ ਇਤਰਾਜ਼ਯੋਗ ਪੋਸਟ ਪਾਉਣ ਵਾਲੇ ਮੱਟ ਸ਼ੇਰੋਵਾਲਾ ਨੇ ਕੰਨ ਫੜ ਕੇ ਮੰਗੀ ਮੁਆਫ਼ੀ

ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਵਾਲੇ ਗੀਤਕਾਰ ਮੱਟ ਸ਼ੇਰੋਵਾਲਾ ਨੇ ਹੁਣ ਕੰਨ ਫੜ ਕੇ ਮੁਆਫੀ ਮੰਗ ਲਈ ਹੈ। ਮੱਟ

gurnaaz-new flyer feb 23
Ektuhi Gurbani App
Elevate-Visual-Studios
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.