ਮਹਿੰਗਾਈ ਦੇ ਦੌਰ ‘ਚ ਬਾਬਾ ਰਾਮਦੇਵ ਬੋਲੇ, *ਮੈਂ 35 ਤੋਂ 40 ਰੁਪਏ ਲੀਟਰ ਪੈਟਰੋਲ-ਡੀਜ਼ਲ ਵੇਚ ਸਕਦਾ ਹਾਂ

ਯੋਗ ਗੁਰੂ ਬਾਬਾ ਰਾਮਦੇਵ ਪਿਛਲੇ ਕਈ ਦਿਨਾਂ ਤੋਂ ਮੋਦੀ ਸਰਕਾਰ ਖਿਲਾਫ਼ ਖੁੱਲ੍ਹ ਕੇ ਬਿਆਨਬਾਜ਼ੀ ਕਰ ਰਹੇ ਹਨ। ਐਤਵਾਰ ਉਨ੍ਹਾਂ ਨੇ ਕਿਹਾ ਕਿ ਅਗਰ ਕੇਂਦਰ ਨੇ ਵੱਧਦੀ ਮਹਿੰਗਾਈ ਉੱਤੇ ਕਾਬੂ ਨਹੀਂ ਪਾਇਆ ਤਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਇਸਦਾ ਖਾਮਿਆਜ਼ਾ ਭੁਗਤਨਾ ਪੈ ਸਕਦਾ ਹੈ। ਉੱਥੇ ਹੀ ਅੱਜ ਬਾਬਾ ਰਾਮਦੇਵ ਨੇ ਕਿਹਾ ਕਿ ਅਗਰ ਸਰਕਾਰ ਇਜਾਜ਼ਤ ਦੇਵੇ ਤਾਂ ਉਹ ਦੇਸ਼ ਵਿੱਚ 35 ਤੋਂ 40 ਰੁਪਏ ਲੀਟਰ ਪੈਟਰੋਲ ਤੇ ਡੀਜ਼ਲ ਵੇਚ ਸਕਦੇ ਹਨ।
ਉਨ੍ਹਾਂ ਨੇ ਕਿਹਾ ਕਿ ਪੈਟਰੋਲ-ਡੀਜ਼ਲ ਉੱਤੇ ਜੀਐਸਟੀ ਟੈਕਸ ਸਲੈਬ ਦਾ ਘੱਟੋ ਘੱਟ ਦਰ ਯਾਨੀ ਪੰਜ ਫੀਸਦੀ ਲਾਗੂ ਕੀਤਾ ਜਾਣਾ ਚਾਹੀਦਾ ਹੈ। ਇਸ ਨਾਲ ਰੇਟ ਘੱਟ ਹੋ ਜਾਣਗੇ। ਦੱਸ ਦਈਏ ਕਿ ਦੇਸ਼ ਵਿੱਚ ਪੈਟਰੋਲ ਦੀ ਕੀਮਤ 90 ਰੁਪਏ ਤੱਕ ਪਹੁੰਚ ਗਈ ਹੈ।

Be the first to comment

Leave a Reply