ਅਭਿਨੇਤਰੀ ਕੰਗਨਾ ਰਣੌਤ ਭਰੇ ਮਨ ਨਾਲ ਮੁੰਬਈ ਨੂੰ ਛੱਡਿਆ :ਖੁੱਲ੍ਹ ਕੇ ਠਾਕਰੇ ‘ਤੇ ਬੋਲਿਆ ਹਮਲਾ

 

ਅਭਿਨੇਤਰੀ ਕੰਗਨਾ ਰਣੌਤ ਭਰੇ ਮਨ ਨਾਲ ਮੁੰਬਈ ਨੂੰ ਛੱਡਿਆ :ਖੁੱਲ੍ਹ ਕੇ ਠਾਕਰੇ ‘ਤੇ ਬੋਲਿਆ ਹਮਲਾ

ਮੁੰਬਈ : ਅਭਿਨੇਤਰੀ ਕੰਗਨਾ ਰਣੌਤ ਨੇ ਭਰੇ ਮਨ ਨਾਲ ਮੁੰਬਈ ਨੂੰ ਵਿਦਾ ਹੋ ਗਈ।ਆਪਣੇ ਗ੍ਰਹਿ ਸੂਬੇ ਪਹੁੰਚਦੇ ਹੀ ਇਕ ਵਾਰ ਫਿਰ ਸ਼ਿਵ ਸੈਨਾ ‘ਤੇ ਹਮਲਾ ਤੇਜ਼ ਕਰ ਦਿੱਤਾ ਹੈ। ਇਸ ਵਾਰ ਉਨ੍ਹਾਂ ਦੇ ਨਿਸ਼ਾਨੇ ‘ਤੇ ਸਿੱਧੇ-ਸਿੱਧੇ ਮੁੱਖ ਮੰਤਰੀ ਊਧਵ ਠਾਕਰੇ ਦੇ ਪੁੱਤਰ ਆਦਿੱਤਿਆ ਠਾਕਰੇ ਹਨ। ਮਹਾਰਾਸ਼ਟਰ ਸਰਕਾਰ ਵਿਚ ਮੰਤਰੀ ਆਦਿੱਤਿਆ ‘ਤੇ ਕੰਗਨਾ ਨੇ ਉਨ੍ਹਾਂ ਲੋਕਾਂ ਨਾਲ ਪਾਰਟੀਆਂ ਕਰਨ ਦਾ ਦੋਸ਼ ਲਾਇਆ ਹੈ ਜਿਹੜੇ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਹੱਤਿਆ ਅਤੇ ਡਰੱਗ ਰੈਕੇਟ ਵਿਚ ਸ਼ਾਮਲ ਹਨ।ਠੀਕ ਤਿੰਨ ਮਹੀਨੇ ਪਹਿਲਾਂ ਹੋਈ ਸੁਸ਼ਾਂਤ ਦੀ ਸ਼ੱਕੀ ਮੌਤ ਨੂੰ ਸਿੱਧੇ-ਸਿੱਧੇ ਹੱਤਿਆ ਦੱਸਣ ਦਾ ਕੰਮ ਹੁਣ ਸਿਰਫ਼ ਭਾਜਪਾ ਨੇਤਾ ਨਾਰਾਇਣ ਰਾਣੇ ਅਤੇ ਉਨ੍ਹਾਂ ਦੇ ਵਿਧਾਇਕ ਪੁੱਤਰ ਨੀਤੇਸ਼ ਰਾਣੇ ਕਰਦੇ ਰਹੇ ਹਨ। ਹੁਣ ਕੰਗਨਾ ਨੇ ਟਵੀਟ ਕੀਤਾ ਹੈ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਮੇਰੇ ਤੋਂ ਸਿਰਫ਼ ਇਸ ਲਈ ਸਮੱਸਿਆ ਹੈ, ਕਿਉਂਕਿ ਮੈਂ ਸਿਨੇਮਾ ਮਾਫੀਆ ਨਾਲ ਜੁੜੇ ਅਜਿਹੇ ਲੋਕਾਂ ਦਾ ਪਰਦਾਫਾਸ਼ ਕੀਤਾ ਹੈ ਜਿਹੜੇ ਸੁਸ਼ਾਂਤ ਦੀ ਹੱਤਿਆ ਅਤੇ ਡਰੱਗ ਰੈਕੇਟ ਵਿਚ ਸ਼ਾਮਲ ਰਹੇ ਹਨ। ਮੁੱਖ ਮੰਤਰੀ ਦੇ ਪੁੱਤਰ ਆਦਿੱਤਿਆ ਇਨ੍ਹੀਂ ਲੋਕਾਂ ਨਾਲ ਪਾਰਟੀਆਂ ਮਨਾਉਂਦੇ ਹਨ। ਇਹੀ ਮੇਰਾ ਸਭ ਤੋਂ ਵੱਡਾ ਅਪਰਾਧ ਹੈ। ਇਸ ਲਈ ਉਹ ਮੈਨੂੰ ਫਸਾਉਣਾ ਚਾਹੁੰਦੇ ਹਨ। ਠੀਕ ਹੈ, ਕੋਸ਼ਿਸ਼ ਕਰਦੇ ਰਹੋ। ਦੇਖਦੇ ਹਾਂ, ਕੌਣ, ਕਿਸ ਨੂੰ ਫਸਾ ਪਾਉਂਦਾ ਹੈ।ਇਸ ਤੋਂ ਪਹਿਲਾਂ ਮੁੰਬਈ ਤੋਂ ਦੁਬਾਰਾ ਆਪਣੇ ਗ੍ਰਹਿ ਸੂਬੇ ਲਈ ਰਵਾਨਾ ਹੋਣ ਤੋਂ ਪਹਿਲਾਂ ਕੰਗਨਾ ਨੇ ਟਵੀਟ ਕੀਤਾ ਕਿ ਭਾਰੀ ਮਨ ਨਾਲ ਮੁੰਬਈ ਛੱਡ ਰਹੀ ਹਾਂ। ਪਿਛਲੇ ਦਿਨੀਂ ਮੈਨੂੰ ਜਿਸ ਤਰ੍ਹਾਂ ਨਾਲ ਡਰਾਇਆ ਗਿਆ, ਮੇਰੇ ‘ਤੇ ਲਗਾਤਾਰ ਹਮਲੇ ਕੀਤੇ ਗਏ, ਮੇਰਾ ਦਫ਼ਤਰ ਤੋੜਿਆ ਗਿਆ, ਉਸ ਤੋਂ ਮੈਨੂੰ ਲੱਗਦਾ ਹੈ ਕਿ ਮੁੰਬਈ ਦੀ ਮਕਬੂਜ਼ਾ ਕਸ਼ਮੀਰ ਨਾਲ ਤੁਲਨਾ ਵਾਲਾ ਮੇਰਾ ਬਿਆਨ ਸਹੀ ਸੀ।ਚੰਡੀਗੜ੍ਹ ਪਹੁੰਚਣ ਤੋਂ ਬਾਅਦ ਕੰਗਨਾ ਨੇ ਫਿਰ ਟਵੀਟ ਕੀਤਾ ਕਿ ਇੱਥੇ ਆਉਂਦੇ ਹੀ ਮੇਰੀ ਸੁਰੱਖਿਆ ਨਾਮਾਤਰ ਦੀ ਰਹਿ ਗਈ ਹੈ।

 

Be the first to comment

Leave a Reply