ਆਨਲਾਈਨ ਡੈਸਕ, ਨਵੀਂ ਦਿੱਲੀ : ਭਾਰਤੀ ਟੀਮ ਸੇਂਟ ਜਾਰਜ ਪਾਰਕ ‘ਚ ਖੇਡੇ ਗਏ ਦੂਜੇ ਟੀ-20 ‘ਚ ਦੱਖਣੀ ਅਫਰੀਕਾ ਤੋਂ 5 ਵਿਕਟਾਂ ਨਾਲ ਹਾਰ ਗਈ। ਇਸ ਮੈਚ ‘ਚ ਰਿੰਕੂ ਸਿੰਘ ਨੇ ਆਪਣੀ ਤੂਫਾਨੀ ਬੱਲੇਬਾਜ਼ੀ ਨਾਲ ਸਭ ਨੂੰ ਪ੍ਰਭਾਵਿਤ ਕੀਤਾ। ਰਿੰਕੂ ਨੇ ਆਪਣੇ ਟੀ-20 ਅੰਤਰਰਾਸ਼ਟਰੀ ਕਰੀਅਰ ਦਾ ਪਹਿਲਾ ਅਰਧ ਸੈਂਕੜਾ ਲਗਾਇਆ। ਸਿਰਫ 39 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਰਿੰਕੂ ਨੇ 68 ਦੌੜਾਂ ਦੀ ਪਾਰੀ ਖੇਡੀ।
ਇਸ ਤੂਫਾਨੀ ਪਾਰੀ ਖੇਡਣ ਤੋਂ ਬਾਅਦ ਉਸ ਨੇ ਆਪਣੀ ਪਾਰੀ ਦਾ ਸਿਹਰਾ ਕਪਤਾਨ ਸੂਰਿਆਕੁਮਾਰ ਯਾਦਵ ਨੂੰ ਦਿੱਤਾ। BCCI ਨੇ X (ਪਹਿਲਾਂ ਟਵਿੱਟਰ) ‘ਤੇ ਇਕ ਵੀਡੀਓ ਸ਼ੇਅਰ ਕੀਤਾ ਹੈ ਜਿਸ ‘ਚ ਰਿੰਕੂ ਸਿੰਘ ਦੂਜੇ ਟੀ-20 ‘ਚ ਸ਼ੀਸ਼ਾ ਤੋੜਨ ‘ਤੇ ਮਾਫੀ ਮੰਗਦੇ ਨਜ਼ਰ ਆ ਰਹੇ ਹਨ।
Rinku Singh ਨੇ ਮੀਡੀਆ ਬਾਕਸ ਦਾ ਸ਼ੀਸ਼ਾ ਤੋੜਣ ਤੋਂ ਬਾਅਦ ਕਿਹਾ ‘Sorry’
ਦਰਅਸਲ ਭਾਰਤ ਬਨਾਮ ਦੱਖਣੀ ਅਫਰੀਕਾ (IND vs SA 2nd T20) ਦੇ ਦੂਜੇ T20 (IND vs SA 2nd T20) ਤੋਂ ਬਾਅਦ BCCI ਨੇ ਇੱਕ ਵੀਡੀਓ ਜਾਰੀ ਕੀਤਾ ਹੈ ਜਿਸ ਵਿੱਚ ਰਿੰਕੂ ਸਿੰਘ ਨੇ ਇਸ ਬਾਰੇ ਗੱਲ ਕੀਤੀ ਹੈ ਕਿ ਕਿਵੇਂ ਕਪਤਾਨ ਸੂਰਿਆ ਨੇ ਮੈਚ ਦੌਰਾਨ ਉਨ੍ਹਾਂ ਦੀ ਮਦਦ ਕੀਤੀ ਤੇ ਸ਼ੀਸ਼ੇ ਤੋੜਨ ਵਾਲੇ ਛੱਕਿਆਂ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ। ਰਿੰਕੂ ਨੇ ਕਿਹਾ ਕਿ ਉਸ ਨੂੰ ਵਿਕਟ ਨੂੰ ਸਮਝਣ ਵਿਚ ਕੁਝ ਸਮਾਂ ਲੱਗ ਰਿਹਾ ਸੀ ਪਰ ਜਦੋਂ ਉਹ ਇਸ ‘ਤੇ ਟਿਕ ਗਿਆ ਤਾਂ ਉਸ ਨੇ ਕਈ ਸ਼ਾਟ ਲਗਾਏ। ਰਿੰਕੂ ਨੇ ਕਿਹਾ ਕਿ ਸੂਰਿਆ ਨੇ ਉਸ ਦਾ ਸਾਥ ਦਿੱਤਾ ਤੇ ਉਸ ਨੂੰ ਕਿਹਾ ਕਿ ਉਹ ਨਾ ਘਬਰਾਉਣ ਤੇ ਆਪਣੀ ਨੈਚੁਰਲ ਖੇਡ ਖੇਡਣ। ਉਸ ਦੀਆਂ ਗੱਲਾਂ ਦਾ ਮੈਨੂੰ ਫ਼ਾਇਦਾ ਹੋਇਆ।
ਇਸ ਨਾਲ ਹੀ ਰਿੰਕੂ ਨੇ ਸ਼ੀਸ਼ਾ ਤੋੜਨ ਵਾਲੇ ਸਿਕਸ ਬਾਰੇ ਕਿਹਾ ਕਿ ਮੈਨੂੰ ਪਤਾ ਵੀ ਨਹੀਂ ਸੀ ਕਿ ਅਜਿਹਾ ਹੋਇਆ ਹੈ। ਮੈਂ ਇਸ ਲਈ ਮੁਆਫੀ ਮੰਗਦਾ ਹਾਂ।
ਤੁਹਾਨੂੰ ਦੱਸ ਦੇਈਏ ਕਿ ਦੂਜੇ ਟੀ-20 ਮੈਚ ‘ਚ ਭਾਰਤੀ ਟੀਮ ਦੇ 19ਵੇਂ ਓਵਰ ‘ਚ ਰਿੰਕੂ ਨੇ ਏਡਨ ਮਾਰਕਰਮ ਦੀ ਗੇਂਦ ‘ਤੇ ਛੱਕਾ ਜੜਿਆ, ਜੋ ਸਿੱਧਾ ਮੀਡੀਆ ਬਾਕਸ ਦੇ ਸ਼ੀਸ਼ੇ ‘ਚ ਜਾ ਵੜਿਆ। ਰਿੰਕੂ ਦੀ ਤੇਜ਼ਧਾਰ ਗੋਲੀ ਨਾਲ ਮੀਡੀਆ ਬਾਕਸ ਦਾ ਸ਼ੀਸ਼ਾ ਚਕਨਾਚੂਰ ਹੋ ਗਿਆ ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਗਈ।
Maiden international FIFTY 👌
Chat with captain @surya_14kumar 💬
… and that glass-breaking SIX 😉@rinkusingh235 sums up his thoughts post the 2⃣nd #SAvIND T20I 🎥🔽 #TeamIndia pic.twitter.com/Ee8GY7eObW
— BCCI (@BCCI) December 13, 2023


