ਕਾਜੂ ਅਤੇ ਬਾਦਾਮ ਖਾਣ ਨਾਲ ਹੁੰਦੇ ਹਨ ਇਹ ਨੁਕਸਾਨ

ਜਲੰਧਰ— ਕਿਹਾ ਜਾਂਦਾ ਹੈ ਕਿ ਕਾਜੂ, ਬਦਾਮ ਅਤੇ ਕਿਸਮਿਸ ਨੂੰ ਖਾਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਅਤੇ ਦਿਮਾਗ ਤੇਜ ਹੁੰਦਾ ਹੈ। ਜੇਕਰ ਤੁਹਾਨੂੰ ਇਹ ਕਿਹਾ ਜਾਵੇ ਕਿ ਬਦਾਮ ਖਾਣ ਨਾਲ ਸਰੀਰ ਨੂੰ ਨੁਕਸਾਨ ਪਹੁੰਚ ਸਕਦਾ ਹੈ ਤਾਂ ਕਿ ਤੁਸੀਂ ਇਸ ‘ਤੇ ਯਕੀਨ ਕਰੋਗੇ। ਜੀ ਹਾਂ, ਬਿਲਕੁਲ ਜੇਕਰ ਜ਼ਿਆਦਾ ਮਾਤਰਾ ‘ਚ ਕਾਜੂ ਬਾਦਾਮ ਦੀ ਵਰਤੋਂ ਜਾਵੇ ਤਾਂ ਇਹ ਸਰੀਰ ਦੇ ਲਈ ਹਾਨੀਕਾਰਕ ਸਾਬਿਤ ਹੋ ਸਕਦਾ ਹੈ। ਆਓ ਜਾਣਦੇ ਹਾਂ ਇਸਦੇ ਨੁਕਸਾਨ

1. ਭਾਰ ਵਧਾਓ। – ਜਦੋਂ ਤੁਸੀਂ ਸੁੱਕੇ ਮੇਵੇ ਦੀ ਵਰਤੋਂ ਕਰਦੇ ਹੋ ਤਾਂ ਇਸ ਨਾਲ ਤੁਹਾਡੀ ਕਮਰ ਦੇ ਆਲੇ-ਦੁਆਲੇ ਚਰਬੀ ਜਮਾਂ ਹੋ ਜਾਂਦੀ ਹੈ। ਕਾਜੂ ਬਾਦਾਮ ‘ਚ ਕਈ ਪ੍ਰਕਾਰ ਦੇ ਤੱਤ ਮੌਜੂਦ ਹੁੰਦੇ ਹਨ ਜੋ ਭਾਰ ਵਧਾਉਣ ਦਾ ਕੰਮ ਕਰਦੇ ਹਨ। ਇਸ ਲਈ ਚੰਗਾ ਇਹ ਹੀ ਹੋਵੇਗਾ ਕਿ ਤੁਸੀ ਸੁੱਕੇ ਮੇਵੇ ਦੀ ਵਰਤੋਂ ਨਾ ਕਰੋ।
2. ਪੇਟ ਦੀ ਸਮੱਸਿਆ – ਜ਼ਿਆਦਾ ਮਾਤਰਾ ‘ਚ ਸੁੱਕੇ ਮੇਵੇ ਦੀ ਵਰਤੋਂ ਕਰਨ ਨਾਲ ਪੇਟ ਗੈਸ ਅਤੇ ਕਬਜ਼ ਦੀ ਸਮੱਸਿਆ ਆਉਂਣ ਲੱਗਦੀ ਹੈ। ਇਹ ਹੀ ਨਹੀਂ ਬਾਅਦ ‘ਚ ਇਸ ਨਾਲ ਦਸਤ ਅਤੇ ਪੇਟ ਦਰਦ ਵਰਗੀਆਂ ਸਮੱਸਿਆਵਾ ਪੈਦਾ ਹੋਣ ਲੱਗ ਜਾਂਦੀਆਂ ਹਨ।
3. ਮੂੰਹ ਦੀ ਸਮੱਸਿਆ – ਜਦੋਂ ਤੁਸੀਂ ਕਾਜੂ ਬਦਾਮ ਜਾ ਫਿਰ ਜ਼ਿਆਦਾ ਸੁੱਕੇ ਮੇਵੇ ਖਾਂਦੇ ਹੋ ਤਾਂ ਇਹ ਸੁੱਕੇ ਮੇਵੇ ਤੁਹਾਡੇ ਦੰਦਾਂ ‘ਚ ਜੰਮ ਜਾਂਦੇ ਹਨ ਇਸ ਨਾਲ ਮੂੰਹ ਦੀਆਂ ਕਈ ਸਮੱਸਿਆਵਾ ਪੈਦਾ ਹੋਣ ਲੱਗਦੀਆਂ ਹਨ ਜਿਸ ਤਰ੍ਹਾਂ ਕਿ ਮੂੰਹ ਚੋਂ ਬਦਬੂ ਆਉਂਣਾ, ਮੂੰਹ ਦੇ ਲਾਗ ਜਾਂ ਫਿਰ ਦੰਦਾਂ ਦਾ ਪੀਲਾਪਨ ਆਦਿ।
4. ਸਿਰ ਭਾਰਾ ਲੱਗਣਾ – ਇਸ ਸਭ ਤੋਂ ਇਲਾਵਾ ਇਸਦੀ ਵਰਤੋਂ ਕਰਨ ਨਾਲ ਸਿਰ ‘ਤੇ ਵੀ ਅਸਰ ਹੁੰਦਾ ਹੈ। ਇਸ ਨਾਲ ਸਿਰ ਦੀਆਂ ਨਸਾਂ ‘ਚ ਗਰਮੀ ਪੈਦਾ ਹੋਣ ਲੱਗ ਜਾਂਦੀ ਹੈ ਜਿਸ ਨਾਲ ਸਿਰ ਭਾਰਾ ਹੋਣ ਲੱਗਦਾ ਹੈ। ਇਸ ਤੋਂ ਇਲਾਵਾ ਰਾਤ ਨੂੰ ਠੀਕ ਨਾਲ ਨੀਂਦ ਨਹੀ ਆਉਂਦੀ।

Be the first to comment

Leave a Reply