ਹਰਦੀਪ ਪੁਰੀ ਦੀਆਂ ਐਪਸਟੀਨ ਨਾਲ ਤਸਵੀਰਾਂ ਵਾਇਰਲ; ਸੰਜੇ ਰਾਉਤ ਨੇ ਚੁੱਕੇ ਸਵਾਲ
ਮੁੰਬਈ:- ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੀਆਂ ਯੌਨ ਅਪਰਾਧੀ ਜੈਫਰੀ ਐਪਸਟੀਨ ਨਾਲ ਤਸਵੀਰਾਂ ਵਾਇਰਲ ਹੋਣ ਤੋਂ
ਬਾਅਦ ਸ਼ਿਵ ਸੈਨਾ (ਯੂ ਬੀ ਟੀ) ਦੇ ਨੇਤਾ ਸੰਜੇ ਰਾਉਤ ਨੇ ਪੁਰੀ ਨੂੰ ਪੱੁਛਿਆ ਕਿ ਉਹ ਕਿਸ ਦਾ ਸੰਦੇਸ਼ ਲੈ ਕੇ ਐਪਸਟੀਨ ਨੂੰ ਮਿਲੇ
ਸਨ ਅਤੇ ਕੀ ਇਹ ਪ੍ਰਧਾਨ ਮੰਤਰੀ ਮੋਦੀ ਦਾ ਸੀ ।
ਐੱਕਸ 'ਤੇ ਇੱਕ ਪੋਸਟ ਵਿੱਚ ਰਾਊਤ ਨੇ ਕਿਹਾ, ”ਮੋਦੀ ਜੀ, ਇੱਕ ਮੰਤਰੀ ਹਰਦੀਪ ਪੁਰੀ ਇਕੱਲੇ ਜੈਫਰੀ ਐਪਸਟੀਨ ਨੂੰ ਮਿਲ
ਰਹੇ ਹਨ? ਉਹ ਮੀਟਿੰਗ ਵਿੱਚ ਕਿਸ ਦਾ ਸੁਨੇਹਾ ਲੈ ਕੇ ਗਏ? ਇਹ ਸ਼ੁਰੂਆਤ ਹੈ, ਅੱਗੇ ਦੇਖੋ ਕੀ ਹੋਣ ਵਾਲਾ ਹੈ? ਸ਼ਾਸਨ
ਤਬਦੀਲੀ ਹੋਵੇਗੀ! ਜੈ ਹਿੰਦ!” ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਰਾਊਤ ਨੇ ਐਪਸਟੀਨ ਫਾਈਲਾਂ ਦੇ ਜਾਰੀ ਹੋਣ ਦਾ ਹਵਾਲਾ
ਦਿੱਤਾ ਅਤੇ ਐਪਸਟੀਨ ਨਾਲ ਗੱਲਬਾਤ ਬਾਰੇ ਪੁਰੀ ਦੇ ਪਹਿਲਾਂ ਦੇ ਬਿਆਨਾਂ 'ਤੇ ਸਵਾਲ ਉਠਾਉਂਦਿਆਂ ਦੋਸ਼ ਲਗਾਇਆ ਕਿ
ਤਸਵੀਰਾਂ ਦੋਵਾਂ ਨੂੰ ਇਕੱਠੇ ਦਿਖਾਉਂਦੀਆਂ ਹਨ । ਉਨ੍ਹਾ ਕਿਹਾ, ”ਅਸੀਂ ਇਸ ਬਾਰੇ ਸਿਰਫ ਟਵੀਟ ਹੀ ਨਹੀਂ ਕੀਤਾ ਹੈ; ਇਹ
ਮਾਮਲਾ ਪੂਰੇ ਦੇਸ਼ ਵਿੱਚ ਚਰਚਾ ਵਿੱਚ ਹੈ । ਐਪਸਟੀਨ ਫਾਈਲਾਂ ਹੁਣ ਜਨਤਕ ਕਰ ਦਿੱਤੀਆਂ ਗਈਆਂ ਹਨ । ਕੇਂਦਰੀ ਮੰਤਰੀ
ਹਰਦੀਪ ਪੁਰੀ, ਜੋ ਕਿ ਮੋਦੀ ਕੈਬਨਿਟ ਦੇ ਮੈਂਬਰ ਹਨ, ਨੇ ਦਾਅਵਾ ਕੀਤਾ ਸੀ ਕਿ ਉਹ ਕਦੇ ਵੀ ਐਪਸਟੀਨ ਨੂੰ ਨਹੀਂ ਮਿਲੇ-
ਯਕੀਨਨ ਕਦੇ ਵੀ ਨਿੱਜੀ ਤੌਰ 'ਤੇ ਨਹੀਂ ।



