England vs South Africa Match Highlights: ICC World Cup 2023 ਦੇ 20ਵੇਂ ਮੈਚ ਵਿੱਚ, ਦੱਖਣੀ ਅਫਰੀਕਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇੰਗਲੈਂਡ ਨੂੰ 229 ਦੌੜਾਂ ਨਾਲ ਹਰਾਇਆ। ਦੱਖਣੀ ਅਫਰੀਕਾ ਵੱਲੋਂ ਦਿੱਤੇ 400 ਦੌੜਾਂ ਦੇ ਟੀਚੇ ਦੇ ਜਵਾਬ ਵਿੱਚ ਇੰਗਲੈਂਡ ਦੀ ਪੂਰੀ ਟੀਮ ਸਿਰਫ਼ 170 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਇੰਗਲੈਂਡ ਲਈ ਮਾਰਕ ਵੁੱਡ ਨੇ ਸਭ ਤੋਂ ਵੱਧ 43 ਦੌੜਾਂ ਬਣਾਈਆਂ। ਗੇਂਦਬਾਜ਼ੀ ਵਿੱਚ ਗੇਰਾਲਡ ਕੋਏਟਜ਼ੀ ਨੇ ਤਿੰਨ ਅਤੇ ਲੂੰਗੀ ਨਗਿਡੀ ਨੇ ਦੋ ਵਿਕਟਾਂ ਲਈਆਂ।
ਇਸ ਤੋਂ ਪਹਿਲਾਂ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ ਨੇ 50 ਓਵਰਾਂ ‘ਚ 7 ਵਿਕਟਾਂ ਗੁਆ ਕੇ 399 ਦੌੜਾਂ ਬਣਾਈਆਂ। ਟੀਮ ਦੀ ਤਰਫੋਂ ਹੇਨਰਿਕ ਕਲਾਸੇਨ ਨੇ 107 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਜਦਕਿ ਮਾਰਕੋ ਜੇਨਸਨ ਨੇ ਅਜੇਤੂ 75 ਦੌੜਾਂ ਬਣਾਈਆਂ। ਰੀਜ਼ਾ ਹੈਂਡਰਿਕਸ ਨੇ ਵੀ 85 ਦੌੜਾਂ ਦਾ ਯੋਗਦਾਨ ਪਾਇਆ।



