ਧਰਨੇ-ਪ੍ਰਦਰਸ਼ਨਾਂ ਨਾਲ ਕੁਝ ਹਾਸਲ ਨਹੀਂ ਹੋਵੇਗਾ; ਚੋਣਾਂ ਜਿੱਤਣੀਆਂ ਹਨ ਤਾਂ ਲੋਕਾਂ ਵਿੱਚ ਜਾਓ: ਅਮਿਤ ਸ਼ਾਹ
ਦਿੱਲੀ:-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਕਾਂਗਰਸ 'ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਧਰਨੇ-ਪ੍ਰਦਰਸ਼ਨਾਂ ਨਾਲ
ਕੁਝ ਹਾਸਲ ਨਹੀਂ ਹੋਵੇਗਾ ਅਤੇ ਭਾਜਪਾ ਅਗਲੇ 30 ਸਾਲਾਂ ਤੱਕ ਸੱਤਾ ਵਿੱਚ ਬਣੀ ਰਹੇਗੀ, ਕਿਉਂਕਿ ਪਾਰਟੀ ਲੋਕਾਂ ਵਿੱਚ ਰਹਿੰਦੀ
ਹੈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਚੁੱਕਦੀ ਹੈ।ਉਨ੍ਹਾਂ ਕਿਹਾ ਕਿ ਅਗਲੇ 30 ਸਾਲਾਂ ਤੱਕ ਵੀ ਰਾਹੁਲ ਗਾਂਧੀ ਦੇ ਸੱਤਾ ਵਿੱਚ
ਆਉਣ ਦਾ ਕੋਈ ਮੌਕਾ ਨਹੀਂ ਹੈ। ਸ਼ਾਹ ਨੇ ਕਿਹਾ, "ਭਾਜਪਾ ਦੇ ਕਰੋੜਾਂ ਵਰਕਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕਾਂ ਦੇ
ਵਿਚਕਾਰ ਰਹਿੰਦੇ ਹਨ, ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਹਨ ਅਤੇ ਉਨ੍ਹਾਂ ਨੂੰ ਹੱਲ ਕਰਨ ਲਈ ਲਗਾਤਾਰ ਕੰਮ ਕਰਦੇ ਹਨ।"



