Skip to content
Tuesday, October 6, 2026 12°C · Fog · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ

Category: Canada

canada 1,194 stories · Page 11 of 120
ਤਾਜ਼ਾ ਖ਼ਬਰਾਂ Recent
ਹੋਰ ਖ਼ਬਰਾਂ More Stories

23 ਜੁਲਾਈ ਗੁਰੂ ਨਾਨਕ ਜਹਾਜ਼ ਦਿਹਾੜੇ ‘ਤੇ ਸਰੀ ਸਿਟੀ ਹਾਲ ‘ਚ ਯਾਦਗਾਰੀ ਸਮਾਗਮ ‘ਗੁਰੂ ਨਾਨਕ ਜਹਾਜ਼’ ਨਾਂ ਦੀ ਬਹਾਲੀ ਲਈ ਧਾਰਮਿਕ, ਵਿਦਿਅਕ, ਸਮਾਜਿਕ ਅਤੇ ਸਭਿਆਚਾਰਕ ਸੰਸਥਾਵਾਂ ਇਕਜੁਟ

 ਸਰੀ: 23 ਜੁਲਾਈ ਨੂੰ ਇਤਿਹਾਸਿਕ ਉਪਰਾਲਾ ਕਰਦਿਆਂ ਸਰੀ ਸਿਟੀ ਕੌਂਸਲ ਵੱਲੋਂ ਸਿਟੀ ਹਾਲ ਵਿਚ ਗੁਰੂ ਨਾਨਕ ਜਹਾਜ਼ 111ਵੀਂ ਵਰੇਗੰਢ ਮੌਕੇ ਐਲਾਨਨਾਮਾ ਜਾਰੀ…

July 24, 2025

ਸਰੀ ਨੇ ਵਿਕਾਸ ਅਤੇ ਪਰਮਿਟ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਕਦਮ ਅਗਾਂਹ ਵਧਾਇਆ

ਰੀ, ਬੀ.ਸੀ. – ਸੋਮਵਾਰ ਦੀ ਕੌਂਸਲ ਮੀਟਿੰਗ ਦੌਰਾਨ, ਸਰੀ ਸਿਟੀ ਕੌਂਸਲ ਨੇ ਮਕਾਨਾਂ ਦੇ ਵਿਕਾਸ ਅਤੇ ਪਰਮਿਟ ਲਈ ਕਈ ਅਜਿਹੇ ਸੁਧਾਰਾਂ ਨੂੰ ਮਨਜ਼ੂਰੀ ਦਿੱਤੀ, ਜਿਨ੍ਹਾਂ ਦਾ ਉਦੇਸ਼ ਕਾਰਵਾਈਆਂ ਨੂੰ ਸੁਚਾਰੂ ਬਣਾਉਣਾ, ਬਿਨੈਕਾਰਾਂ ਲਈ ਉਮੀਦਾਂ ਨੂੰ ਸਪੱਸ਼ਟ ਕਰਨਾ ਅਤੇ ਸਮੂਹ ਪ੍ਰਕਿਰਿਆ ਨੂੰ ਆਸਾਨ ਬਣਾਉਣਾ ਹੈ। ਮੇਅਰ ਬਰੈਂਡਾ ਲੌਕ ਨੇ ਕਿਹਾ,“ਇਹ ਸਾਰੀਆਂ ਤਬਦੀਲੀਆਂ ਲਾਲ ਫੀਤਾ ਸ਼ਾਹੀ ਨੂੰ ਹਟਾ ਕੇ ਤੇਜ਼ੀ ਨਾਲ ਘਰ ਬਣਾਉਣ ਬਾਰੇ ਹਨ। ਸਾਡੀ ਪ੍ਰਾਥਮਿਕਤਾ ਨਿਯਮਾਂ ਦੀ ਥਾਂ ਸਹੂਲਤਾਂ ਵਾਲੀ ਪ੍ਰਣਾਲੀ ਬਣਾਉਣ ਦੀ ਹੈ, ਅਤੇ ਇਹ ਕਾਰਗਰ ਹੈ – ਅਸੀਂ ਸਿਰਫ਼ ਸੂਬੇ ਦੇ ਪਹਿਲੇ ਸਾਲ ਦੇ ਰਿਹਾਇਸ਼ੀ ਟੀਚੇ ਨੂੰ ਪੂਰਾ ਨਹੀਂ ਕੀਤਾ, ਸਗੋਂ ਇਸ ਨੂੰ 53 ਫੀਸਦੀ ਵੱਧ ਕਰ ਦਿੱਤਾ। ਅਸੀਂ 2024 NAIOP ਐਵਾਰਡਜ਼ ਫਾਰ ਮਿਊਂਸੀਪਲ ਐਕਸੀਲੈਂਸ ਵਿੱਚ (NAIOP Awards for Municipal Excellence) ‘ਸਭ ਤੋਂ ਵਧੀਆ ਸੁਧਾਰੀਆਂ ਗਈਆਂ ਫੀਸਾਂ’ ਅਤੇ ‘ਸਭ ਤੋਂ ਵੱਧ ਕਾਰੋਬਾਰ-ਅਨੁਕੂਲ ਸ਼ਹਿਰ’ ਹੋਣ ਲਈ ਦੋ ਮਾਣਯੋਗ ਸਨਮਾਨ ਪ੍ਰਾਪਤ ਕਰਨ ’ਤੇ ਵੀ ਮਾਣ ਮਹਿਸੂਸ ਕਰ ਰਹੇ ਹਾਂ -ਇਹ ਪ੍ਰਾਪਤੀਆਂ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣ ਅਤੇ ਅੰਤ ਨੂੰ ਸਾਡੀ ਵਧ ਰਹੀ ਆਬਾਦੀ ਨੂੰ ਬਿਹਤਰ ਢੰਗ ਨਾਲ ਸਹਾਰਾ ਦੇਣ ਵਿੱਚ ਹੋ ਰਹੀ ਸਾਡੀ ਤਰੱਕੀ ਦਾ ਪਰਮਾਣ ਹਨ।“ •              ਸਰਟੀਫਾਈਡ ਪ੍ਰੋਫੈਸ਼ਨਲ ਪ੍ਰੋਗਰਾਮ ਦੀ ਮੁੜ ਸ਼ੁਰੂਆਤ: ਇਸ ਵਿਚ ਸੁਧਾਰਾਂ ਨਾਲ ਸਰਟੀਫਾਈਡ ਪੇਸ਼ੇਵਰਾਂ ਨਾਲ ਤਾਲਮੇਲ ਬਿਹਤਰ ਹੋਵੇਗਾ, ਯੋਜਨਾ ਸਮੀਖਿਆ ਤੇਜ਼ ਹੋਵੇਗੀ, ਅਤੇ ਅਰਜ਼ੀ ਦੀਆਂ ਸ਼ਰਤਾਂ/ਜ਼ਰੂਰਤਾਂ ਬਾਰੇ ਪਾਰਦਰਸ਼ਤਾ ਅਤੇ ਸਮਝ ਵਧੇਗੀ। •              ਕੌਂਸਲ ਨੂੰ ਅਰਜ਼ੀ ਪੇਸ਼ ਕਰਨ ਲਈ ਸਪੱਸ਼ਟ ਸਮਾਂ–ਸੀਮਾਵਾਂ (deadlines): ਨਵੀਆਂ ਅਧਿਕਾਰਕ ਤਾਰੀਖਾਂ ਉਨ੍ਹਾਂ ਅਰਜ਼ੀਆਂ ‘ਤੇ ਲਾਗੂ ਹਨ, ਜਿਹੜੀਆਂ ਪਹਿਲੀ ਜਾਣ-ਪਛਾਣ ਜਾਂ ਅੰਤਿਮ ਪ੍ਰਵਾਨਗੀ ਲਈ ਕੌਂਸਲ ਕੋਲ ਜਾ ਰਹੀਆਂ ਹੋਣਗੀਆਂ ਅਤੇ ਬਿਨੈਕਾਰਾਂ ਦੀ ਮਦਦ ਲਈ ਸਮੇਂ ਅਤੇ ਲੋੜੀਂਦੀਆਂ ਸ਼ਰਤਾਂ ਬਾਰੇ ਮਾਰਗਦਰਸ਼ਨ ਕਰਨ ਲਈ ਇੱਕ ਵੱਖਰਾ ਵੈੱਬ ਪੰਨਾ ਵੀ ਉਪਲਬਧ ਹੋਵੇਗਾ। •              ਸੁਚਾਰੂ ਸ਼ਹਿਰੀ ਡਿਜ਼ਾਇਨ ਸਮੀਖਿਆ ਪ੍ਰਕਿਰਿਆ: ਯੋਗ ਟਾਊਨਹਾਊਸ ਵਿਕਾਸ ਲਈ ਨਵਾਂ “ਡਿਵੈਲਪਮੈਂਟ ਪਰਮਿਟ ਲਾਈਟ” (Development Permit Light) ਵਿਕਲਪ, ਅਤੇ ਅਧਿਕਾਰਤ ਕਮਿਊਨਿਟੀ ਯੋਜਨਾ (Official Community Plan) ਲਈ ਸੁਚਾਰੂ ਡਿਜ਼ਾਇਨ ਨਿਰਦੇਸ਼, ਅਰਜ਼ੀਆਂ ਦੀਆਂ ਮਨਜ਼ੂਰੀਆਂ ਦੀ ਰਫ਼ਤਾਰ ਵਧਾਉਣ ਵਿੱਚ ਮਦਦ ਕਰਨਗੇ •              ਮਾਈਨਰ ਟੈਨੈਂਟ ਇੰਪਰੂਵਮੈਂਟ ਪ੍ਰੋਗਰਾਮ (Minor Tenant Improvement Program): 1 ਅਗਸਤ ਤੋਂ ਸ਼ੁਰੂ ਹੋਣ ਵਾਲਾ ਇਹ ਪ੍ਰੋਗਰਾਮ ਪ੍ਰੋਜੈਕਟ ਦੀ ਜਟਿਲਤਾ ਦੇ ਆਧਾਰ ’ਤੇ ਪ੍ਰਕਿਰਿਆ ਨੂੰ ਤੇਜ਼ ਕਰੇਗਾ। ਛੋਟੇ ਮੈਡੀਕਲ ਦਫ਼ਤਰਾਂ, ਕੌਫ਼ੀ ਦੀਆਂ ਦੁਕਾਨਾਂ ਜਾਂ ਪੇਸ਼ਾਵਰ ਦਫ਼ਤਰਾਂ ਵਿੱਚ ਲੇਆਊਟ ’ਚ ਛੋਟੀਆਂ-ਮੋਟੀਆਂ ਤਬਦੀਲੀਆਂ ਵਾਲੇ ਪ੍ਰੋਜੈਕਟ ਯੋਗ ਹੋ ਸਕਦੇ ਹਨ। •              ਸਰਲ ਅਰਜ਼ੀ ਫ਼ੀਸ (Simplified Application Fee): ਹੁਣ ਬਿਲਡਿੰਗ ਪਰਮਿਟ ਦੀਆਂ ਸਾਰੀਆਂ ਕਿਸਮਾਂ ਲਈ ਇਕਸਾਰ ਫੀਸ ਹੋਵੇਗੀ, ਜਿਸ ਨਾਲ ਸਮਝ ਆਸਾਨ ਹੋਵੇਗੀ ਅਤੇ ਗ਼ਲਤ ਗਿਣਤੀ-ਮਿਣਤੀ ਕਾਰਨ ਅਰਜ਼ੀ ’ਚ ਹੁੰਦੀਆਂ ਗਲਤੀਆਂ ਦਾ ਜੋਖਮ ਘਟੇਗਾ।…

July 17, 2025

ਸਰੀ ਸ਼ਹਿਰ ਨੇ ਨਿਵਾਸੀਆਂ ਦੀ ਸਹੂਲਤ ਅਤੇ ਸੁਰੱਖਿਆ ਲਈ ਸਾਈਡਵਾਕ ਸੁਧਾਰ ਯੋਜਨਾ ਤਿਆਰ ਕੀਤੀ

ਸਰੀ, ਬੀ.ਸੀ. – ਬੀਤੀ ਰੈਗੂਲਰ ਕੌਂਸਲ ਮੀਟਿੰਗ ਵਿੱਚ, ਸਰੀ ਕੌਂਸਲ ਨੇ ਸਰੀ ਸਾਈਡਵਾਕ ਐਕਸ਼ਨ ਪਲਾਨ (Surrey Sidewalk Action Plan)  ਦਾ ਸਮਰਥਨ ਕੀਤਾ ਹੈ, ਜੋ ਸ਼ਹਿਰ ਦੇ ਸਾਈਡਵਾਕ ਨੈੱਟਵਰਕ…

July 16, 2025