ਬਲਜਿੰਦਰ ਸੇਖਾ, ਟੋਰਾਂਟੋ : ਕੈਨੇਡਾ ਦੇ ਵੱਡੇ ਮੀਡੀਆ ਨੈੱਟਵਰਕ ਗਲੋਬਲ ਨਿਊਜ਼ ਲਈ ਵਿਸ਼ੇਸ਼ ਤੌਰ ‘ਤੇ ਕੀਤੇ ਗਏ ਨਵੇਂ ਪੋਲ ਸਰਵੇ ਦੇ ਅਨੁਸਾਰ, ਬਹੁਗਿਣਤੀ ਕੈਨੇਡੀਅਨ ਲਗਪਗ 69 ਫੀਸਦੀ ਕੈਨੇਡੀਅਨ ਮਹਿਸੂਸ ਕਰਦੇ ਹਨ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ 2024 ‘ਚ ਅਸਤੀਫਾ ਦੇ ਦੇਣਾ ਚਾਹੀਦਾ ਹੈ। ਲਗਪਗ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਨਹੀਂ ਹੈ ਕਿ ਪ੍ਰਧਾਨ ਮੰਤਰੀ ਲਿਬਰਲ ਪਾਰਟੀ ਦੇ ਮੁਖੀ ਵਜੋਂ ਆਪਣੀ ਭੂਮਿਕਾ ਨੂੰ ਤਿਆਗ ਦੇਣਗੇ। ਗਲੋਬਲ ਦੀ ਅਬੀਗੈਲ ਬਿਮਨ ਨੇ ਸੰਖਿਆਵਾਂ ਬਾਰੇ ਰਿਪੋਰਟ ਕੀਤੀ। ਯਾਦ ਰਹੇ ਕਿ ਲਿਬਰਲ ਦੀ ਘੱਟ ਗਿਣਤੀ ਸਰਕਾਰ ਐੱਨਡੀਪੀ ਪਾਰਟੀ ਦੀ ਸਪੋਰਟ ਨਾਲ ਚੱਲਦੀ ਹੈ । ਚੋਣਾਂ ਲਈ ਅਗਲੇ ਸਾਲ 2025 ਵਿਚ ਟਰਮ ਪੂਰੀ ਹੋਣੀ ਹੈ ।
10,000 ਸੀਟਾਂ ਵਾਲੇ ਸਿਟੀ ਸੈਂਟਰ ਐਰੀਨਾ ਦੀ ਉਸਾਰੀ ਵੱਲ ਵੱਡਾ ਕਦਮ:
ਸਾਈਟ ‘ਤੇ ਮੌਜੂਦ ਪੁਰਾਣੀ ਇਮਾਰਤ ਨੂੰ ਢਾਹੁਣ ਦਾ ਕੰਮ ਸ਼ੁਰੂ ਸਰੀ, ਬੀ.ਸੀ. – 10,000 ਸੀਟਾਂ ਵਾਲੇ ਪ੍ਰਸਤਾਵਿਤ ਸਿਟੀ ਸੈਂਟਰ ਐਰੀਨਾ ਵਾਲੀ ਜਗ੍ਹਾ ’ਤੇ ਢੋਆ-ਢੁਆਈ ਦਾ ਕੰਮ ਸ਼ੁਰੂ ਹੋ ਗਿਆ ਹੈ।

