60 ਦੇਸ਼ਾਂ ਦੀਆਂ 4500 ਸਕਰੀਨਾਂ ‘ਤੇ ‘ਐਮ.ਐਸ. ਧੋਨੀ’

ਮੁੰਬਈ: ਦੇਸ਼ ਦੇ ਸਫਲ ਕ੍ਰਿਕਟ ਖਿਡਾਰੀ ਮਹਿੰਦਰ ਸਿੰਘ ਧੋਨੀ ਦੀ ਜ਼ਿੰਦਗੀ ਦੇ ਆਧਾਰਤ ਫਿਲਮ ‘ਐਮ.ਐਸ. ਧੋਨੀ: ਦ ਅਨਟੋਲਡ ਸਟੋਰੀ’ ਵੱਡੇ ਪੈਮਾਨੇ ‘ਤੇ 60 ਦੇਸ਼ਾਂ ਦੇ 4500 ਸਕਰੀਨਾਂ ‘ਤੇ ਰਿਲੀਜ਼ ਹੋਵੇਗੀ।ਫਿਲਮ ਦੇ ਨਿਰਮਾਤਾ ਤੇ ਫਾਕਸ ਸਟਾਰ ਸਟੂਡੀਓ ਦੇ ਸੀ.ਈ.ਓ. ਵਿਜੇ ਸਿੰਘ ਨੇ ਆਪਣੇ ਬਿਆਨ ਵਿੱਚ ਕਿਹਾ, ‘ਐਮ.ਐਸ.ਧੋਨੀ: ਦ ਅਨਟੋਲਡ ਸਟੋਰੀ’ ਅੰਤਰਰਾਸ਼ਟਰੀ ਪੱਧਰ ‘ਤੇ ਅਤੇ ਭਾਰਤ ਵਿੱਚ ਕਿਸੇ ਵੀ ਪੈਮਾਨੇ ‘ਤੇ ਤਾਮਿਲ ਤੇ ਤੇਲਗੂ (ਡੱਬ ਕਰਕੇ) ਵਿੱਚ ਰਿਲੀਜ਼ ਹੋਣ ਵਾਲੀ ਵੀ ਪਹਿਲੀ ਹਿੰਦੀ ਫਿਲਮ ਹੋਵੇਗੀ।

ਉਨ੍ਹਾਂ ਕਿਹਾ ਕਿ ਦੁਨੀਆਂ ਭਰ ਵਿੱਚ ਇਸ ਫਿਲਮ ਦੀ ਵੱਡੇ ਪੱਧਰ ‘ਤੇ ਮੰਗ ਤੇ ਨਿਸ਼ਚਿਤ ਸਮੇਂ ਵਿੱਚ ਵੱਖ-ਵੱਖ ਭਾਸ਼ਾਵਾਂ ਵਿੱਚ ਪ੍ਰਿੰਟ ਉਪਲਬਧ ਕਰਵਾਉਣ ਦੀ ਮਜਬੂਰੀ ਦੇ ਚੱਲਦੇ ਫਿਲਮ ਪੰਜਾਬੀ ਤੇ ਮਰਾਠੀ ਭਾਸ਼ਾ ਵਿੱਚ ਰਿਲੀਜ਼ ਨਹੀਂ ਹੋ ਸਕੇਗੀ।

ਫਿਲਮ ਹੁਣ ਤੋਂ ਹੀ ਸੁਰਖੀਆਂ ਬਟੋਰ ਰਹੀ ਹੈ, ਜਿਸ ਨਾਲ ਫਿਲਮ ਦੇ ਨਿਰਮਾਤਾ ਅਰੁਣ ਪਾਂਡੇ ਤੇ ਨਿਰਦੇਸ਼ਕ ਨੀਰਜ ਪਾਂਡੇ ਬੇਹੱਦ ਖੁਸ਼ ਹੈ। ਫਿਲਮ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਧੋਨੀ ਦੀ ਭੂਮਿਕਾ ਵਿੱਚ ਹੈ। ਇਸ ਫਿਲਮ ਵਿੱਚ ਧੋਨੀ ਦੀ ਪਤਨੀ ਦੀ ਭੂਮਿਕਾ ਵਿੱਚ ਕਿਆਰਾ ਅਡਵਾਨੀ ਹੈ। ਇਸ ਸਾਲ ਦੀ ਇਹ ਮੋਸਟ ਅਵੇਟਿਡ ਫਿਲਮ 30 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ।

Be the first to comment

Leave a Reply