Ad-Time-For-Vacation.png

ਭਾਰਤੀ ਫਿਲਮ ਇੰਡਸਟਰੀ ਦੀ ਕਮਾਈ ਬਾਰੇ ਸੁਣ ਹੋ ਜਾਓਗੇ ਹੈਰਾਨ !

ਹੈਦਰਾਬਾਦ: ਭਾਰਤੀ ਫਿਲਮ ਇੰਡਸਟਰੀ ਦੀ ਕਮਾਈ 2020 ਤੱਕ ਵਧ ਕੇ 3.7 ਅਰਬ ਡਾਲਰ (ਕਰੀਬ 2.5 ਖਰਬ ਰੁਪਏ) ਤੱਕ ਪਹੁੰਚਣ ਦੀ ਉਮੀਦ ਹੈ। ਇਹ ਦਾਅਵਾ ਡੇਲੋਏਟੇ ਇੰਡੀਵੁੱਡ ਦੀ ਰਿਪੋਰਟ ‘ਚ ਕੀਤਾ ਗਿਆ ਹੈ। ਇਹ ਰਿਪੋਰਟ ਹੈਦਰਾਬਾਦ ‘ਚ ਰਾਮੋਜੀ ਫਿਲਮ ਸਿਟੀ ਵਿੱਚ ਇੰਡੀਵੁੱਡ ਫਿਲਮ ਕਾਰਨੀਵਲ ਵਿੱਚ ਜਾਰੀ ਕੀਤੀ ਗਈ।

ਰਿਪੋਰਟ ਮੁਤਾਬਕ ਮਾਲੀਆ ਦੇ ਮਾਮਲੇ ਵਿੱਚ ਫਿਲਮ ਉਦਯੋਗ ਦੀ ਬਾਕਸ ਆਫਿਸ ਦੀ ਕਮਾਈ 2.1 ਅਰਬ ਡਾਲਰ ਹੈ, ਜਿਸ ਦੇ 2020 ਤੱਕ 3.7 ਅਰਬ ਡਾਲਰ ਤੱਕ ਪਹੁੰਚਣ ਦਾ ਅੰਦਾਜ਼ਾ ਹੈ। ਭਾਰਤੀ ਫਿਲਮ ਉਦਯੋਗ ਫਿਲਮ ਨਿਰਮਾਣ ਦੀ ਗਿਣਤੀ ਦੇ ਮਾਮਲੇ ਵਿੱਚ ਦੁਨੀਆਂ ਵਿੱਚ ਸਭ ਤੋਂ ਵੱਡਾ ਹੈ। ਇੱਥੇ ਹਰ ਸਾਲ 20 ਤੋਂ ਵੱਧ ਭਾਸ਼ਾਵਾਂ ਵਿੱਚ 1500 ਤੋਂ 2000 ਫਿਲਮਾਂ ਬਣਦੀਆਂ ਹਨ।

ਫਿਲਮ ਉਦਯੋਗ ਦੀ ਕਮਾਈ ਵਿੱਚ ਮੁੱਖ ਯੋਗਦਾਨ ਘਰੇਲੂ ਬਾਕਸ ਆਫਿਸ ਤੋਂ ਹੋਣ ਵਾਲੀ ਕਮਾਈ ਦਾ ਹੈ, ਜਿਹੜਾ ਕਿ ਕੁੱਲ ਉਦਯੋਗ ਦਾ 74 ਫੀਸਦੀ ਹੈ। ਰਿਪੋਰਟ ਮੁਤਾਬਕ ਕੇਬਲ ਤੇ ਸੇਟੇਲਾਈਟ ਅਧਿਕਾਰ ਤੇ ਆਨਲਾਈਨ/ਡਿਜੀਟਲ ਮਾਲੀਆ ਤੇਜ਼ੀ ਨਾਲ ਵਧਦੇ ਖਿੱਤੇ ਹਨ। ਭਾਰਤੀ ਫਿਲਮ ਉਦਯੋਗ ਵਿੱਚ ਬਾਲੀਵੁੱਡ ਦੀ ਝੰਡੀ ਹੈ। ਉਦਯੋਗ ਦੀ ਕੁੱਲ ਕਮਾਈ ਦਾ 43 ਫੀਸਦੀ ਬਾਲੀਵੁੱਡ ਤੋਂ ਆਉਂਦੀ ਹੈ, ਜਦਕਿ ਖੇਤਰੀ ਫਿਲਮਾਂ ਦਾ ਯੋਗਦਾਨ 57 ਪ੍ਰਤੀਸ਼ਤ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸੁਸ਼ਾਂਤ ਦੇ ਫਾਰਮ ਹਾਊਸ ‘ਤੇ NCB ਦੀ ਤਲਾਸ਼ੀ, ਹੈਰਾਨੀਜਨਕ ਚੀਜ਼ਾਂ ਮਿਲਣ ਕਾਰਨ ਹੁਣ ਖੁੱਲਣਗੇ ਕਈ ਰਾਜ਼

ਮੁੰਬਈ (ਬਿਊਰੋ) — ਸੁਸ਼ਾਂਤ ਸਿੰਘ ਰਾਜਪੂਤ ‘ਚ ਐੱਨ. ਸੀ. ਬੀ. ਆਪਣੀ ਕਾਰਵਾਈ ਕਰ ਰਹੀ ਹੈ। ਡਰੱਗਜ਼ ਐਂਗਲ ‘ਚ ਰੀਆ ਚੱਕਰਵਰਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਐੱਨ. ਸੀ.

ਪਰਮੀਸ਼ ਵਰਮਾ ਨੇ ਸ਼ਰੇਆਮ ਇੰਝ ਉਡਾਇਆ ਨੇਹਾ ਕੱਕੜ ਦਾ ਮਜ਼ਾਕ, ਜੋ ਬਣਿਆ ਚਰਚਾ ਦਾ ਵਿਸ਼ਾ

ਜਲੰਧਰ (ਬਿਊਰੋ) : ਬਾਲੀਵੁੱਡ ਗਾਇਕਾ ਨੇਹਾ ਕੱਕੜ ਨੂੰ ਇੰਡਸਟਰੀ ‘ਚ ‘ਸੈਲਫੀ ਕਵੀਨ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਨੇਹਾ ਕੱਕੜ ਬਾਲੀਵੁੱਡ ‘ਚ ਆਪਣੇ ਹਿੱਟ

Elevate-Visual-Studios
gurnaaz-new flyer feb 23
Ektuhi Gurbani App
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.