ਨਹੀਂ ਸਮਝਦੀ ਕਿ ਫ਼ਰਹਾਨ ਨਾਲ ਕੰਮ ਕਰਨਾ ਮੁ²ਸ਼ਕਲ ਹੋਵੇਗਾ: ਕ੍ਰੀਤੀ

ਮੁੰਬਈ,: ਅਦਾਕਾਰਾ ਕ੍ਰੀਤੀ ਸੈਨਨ ਫ਼ਰਹਾਨ ਅਖ਼ਤਰ ਨਾਲ ਅਪਣੀ ਆਉਣ ਵਾਲੀ ਫ਼ਿਲਮ ‘ਲਖਨਊ ਸੈਂਟ੍ਰਰਲ’ ਵਿਚ ਕੰਮ ਕਰਨ ਨੂੰ ਲੈ ਕੇ ਉਤਸ਼ਾਹਤ ਹੈ। ਉੁਨ੍ਹਾਂ ਕਿਹਾ ਕਿ ਅਦਾਕਾਰ ਫ਼ਿਲਮਕਾਰ ਨਾਲ ਮਿਲ ਕੇ ਕੰਮ ਕਰਨਾ ਸਹਿਜ ਹੋਵੇਗਾ। ਨਿਖਿਲ ਆਡਵਾਣੀ ‘ਲਖਨਊ ਸੈਂਟ੍ਰਰਲ’ ਦੇ ਨਿਰਮਾਤਾ ਹਨ ਅਤੇ ਇਸ ਫ਼ਿਲਮ ਰਾਹੀਂ ਉੁਨ੍ਹਾਂ ਦੇ ਸਹਾਇਕ ਰਣਜੀਤ ਤਿਵਾਰੀ ਨਿਰਦੇਸ਼ਨ ਦੇ ਖੇਤਰ ਵਿਚ ਕਦਮ ਰਖਣ ਜਾ ਰਹੇ ਹਨ। ਪਹਿਲੀ ਵਾਰ ਕ੍ਰੀਤੀ ਫ਼ਰਹਾਨ ਨਾਲ ਸਕਰੀਨ ‘ਤੇ ਨਜ਼ਰ ਆਏਗੀ। ਕ੍ਰੀਤੀ ਨੇ ਪੀ ਟੀ ਆਈ ਨੂੰ ਕਿਹਾ ਕਿ ਮੈਂ ਉੁਨ੍ਹਾਂ ਨਾਲ (ਫ਼ਰਹਾਨ) ਰਸਮੀ ਮੌਕਿਆਂ ‘ਤੇ ਮਿਲੀ ਹਾਂ ਕਿਉੁਂਕਿ ਉਹ ‘ਰਾਕ ਆਨ 2’ ਵਿਚ ਮਸ਼ਰੂਫ਼ ਹਨ। ਉਨ੍ਹਾਂ ਕਿਹਾ ਕਿ ਉਹ ਇਕ ਚੰਗੇ ਵਿਅਕਤੀ ਲਗਦੇ ਹਨ। ਮੈਨੂੰ ਨਹੀਂ ਲਗਦਾ ਹੈ ਕਿ ਉੁਨ੍ਹਾਂ ਨਾਲ ਕੰਮ ਕਰਨਾ ਮੁਸ਼ਕਲ ਹੋਵੇਗਾ।

Be the first to comment

Leave a Reply