ਕੈਟਰੀਨਾ ਕੈਫ਼ ਕਰੇਗੀ ਅਪਣੇ ਨਾਂ ਦਾ ਲੇਬਲ ਲਾਂਚ

ਮੁੰਬਈ,: ਬਾਲੀਵੁਡ ਅਦਾਕਾਰਾ ਕੈਟਰੀਨਾ ਕੈਫ਼ ਅਪਣਾ ਖ਼ੁਦ ਦਾ ਲੇਬਲ ਲਾਂਚ ਕਰਨ ਦੀ ਸੋਚ ਰਹੀ ਹੈ। ਉਹ ਖੁਦਰਾ ਖੇਤਰ ਵਿਚ ਉਤਰਨ ਦੀ ਯੋਜਨਾ ਬਣਾ ਰਹੀ ਹੈ ਅਤੇ ਇਸੇ ਲੇਬਲ ਨਾਲ ਖੁਦਰਾ ਖੇਤਰ ਵਿਚ ਉਨ੍ਹਾਂ ਦੀ ਹਾਜ਼ਰੀ ਦਰਜ ਹੋਵੇਗੀ।

ਕੈਟਰੀਨਾ ਨੇ ਕਿਹਾ ਕਿ ਇਹ ਸਹੀ ਹੈ ਕਿ ਮੈਂ ਇਕ ਲੇਬਲ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹਾਂ। ਫ਼ਿਲਹਾਲ ਕੋਈ ਵੇਰਵਾ ਦੇਣਾ ਜਲਦਬਾਜ਼ੀ ਹੋਵੇਗੀ ਪਰ ਮੈਂ ਛੇਤੀ ਹੀ ਇਸ ਦਾ ਐਲਾਨ ਕਰਾਂਗੀ। ਕੰਮ ਦੇ ਸਿਲਸਿਲੇ ਵਿਚ ‘ਇਕ ਥਾਂ ਟਾਈਗਰ’ ਦੇ ਸੀਕਵਲ ਵਿਚ ਸਲਮਾਨ ਖ਼ਾਨ ਨਾਲ ਮੁੜ ਤੋਂ ਪਰਦੇ ‘ਤੇ ਦਿਖਾਈ ਦੇਵੇਗੀ।

Be the first to comment

Leave a Reply