ਅੰਨਾ ਹਜ਼ਾਰੇ ਸਾਹਮਣੇ ਹਾਜ਼ਰ ਹੋਣਗੇ ਕਪਿਲ ਸ਼ਰਮਾ

ਮੁੰਬਈ, : ਕੁੱਝ ਦਿਨ ਪਹਿਲਾਂ ਕਪਿਲ ਸ਼ਰਮਾ ਨੇ ਬੀ ਐਮ ਸੀ ਦੇ ਭ੍ਰਿਸ਼ਟਾਚਾਰ ਵਿਰੁਧ ਆਵਾਜ਼ ਚੁਕੀ ਸੀ, ਖ਼ੁਦ ਉੁਨ੍ਹਾਂ ਦੋਸ਼ਾਂ ਵਿਚ ਫਸ ਗਏ ਪਰ ਹੁਣ ਕਪਿਲ ਨੂੰ ਭ੍ਰਿਸ਼ਟਾਚਾਰ ਦੇ ਸਹੀ ਮਤਲਬ ਸਮਝਣ ਵਿਚ ਮੁਸ਼ਕਲ ਨਹੀਂ ਹੋਵੇਗੀ, ਕਿਉਂਕਿ ਹੁਣ ਉਨ੍ਹਾਂ ਦੇ ਸ਼ੋਅ ਵਿਚ ਸਮਾਜ ਸੇਵੀ ਅੰਨਾ ਹਜ਼ਾਰੇ ਮਹਿਮਾਨ ਬਣ ਕੇ ਆ ਰਹੇ ਹਨ। ਗਾਂਧੀਵਾਦੀ ਅਤੇ ਭ੍ਰਿਸ਼ਟਾਚਾਰ ਵਿਰੁਧ ਲੰਬੀ ਲੜਾਈ ਲੜਨ ਵਾਲੇ ਕਿਸ਼ਨ ਬਾਬੂਰਾਵ ਹਜ਼ਾਰੇ ਉਰਫ਼ ਅੰਨਾ ਹਜ਼ਾਰੇ ਅਪਣੀ ਬਾਇਪਿਕ ਫ਼ਿਲਮ ‘ਅੰਨਾ ਕਿਸ਼ਨ ਬਾਬੂਰਾਵ ਹਜ਼ਾਰੇ’ ਨੂੰ ਪ੍ਰਮੋਟ ਕਰਨ ਲਈ ਕਪਿਲ ਦੇ ਸ਼ੋਅ ਵਿਚ ਹਿੱਸਾ ਬਣੇ ਹਨ।

ਇਸ ਐਪੀਸੋਡ ਦੀ ਸ਼ੂਟਿੰਗ ਹੋ ਚੁਕੀ ਹੈ। ਸ਼ੋਅ ਵਿਚ ਕਪਿਲ ਅਤੇ ਅੰਨਾ ਦੀ ਜੁਗਲਬੰਦੀ ਕਾਫ਼ੀ ਦਿਲਚਸਪ ਹੋਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ। ਖ਼ਾਸ ਕਪਿਲ ਦੇ ਭ੍ਰਿਸ਼ਟਾਚਾਰ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਲਾਏ ਦੋਸ਼ਾਂ ਦੇ ਮੱਦੇਨਜ਼ਰ ਇਸ ਸ਼ੋਅ ਵਿਚ ਕੁੱਝ ਦਿਲਚਸਪ ਗੱਲਾਂ ਵੇਖਣ ਨੂੰ ਮਿਲ ਸਕਦੀਆਂ ਹਨ। ‘ਦ ਕਪਿਲ ਸ਼ਰਮਾ ਸ਼ੋਅ’ ਦੀ ਕ੍ਰਿਏਟਿਵ ਡਾਇਰੈਕਟਰ ਪ੍ਰੀਤੀ ਸਿਮੋਜ ਨੇ ਅੰਨਾ ਦੇ ਨਾਲ ਅਪਣੀ ਫ਼ੋਟੋ ਟਵੀਟਰ ‘ਤੇ ਪੋਸਟ ਕੀਤੀ ਹੈ ਜਿਸ ਮੁਤਾਬਕ ਇਹ ਐਪੀਸੋਡ 2 ਅਕਤੂਬਰ ਨੂੰ ਟੈਲੀਕਾਸਟ ਕੀਤਾ ਜਾਵੇਗਾ।

Be the first to comment

Leave a Reply