Ad-Time-For-Vacation.png

ਮਨੁੱਖੀ ਜ਼ਿੰਦਗੀ ‘ਚੋਂ ਗ਼ਾਇਬ ਹੋ ਰਿਹਾ ਹਾਸਾ ਠੱਠਾ

ਨਵਜੋਤ ਬਜਾਜ ਗੱਗੂ

ਅੱਜ ਹਰ ਇੱਕ ਵਿਅਕਤੀ ਦੀ ਜ਼ਿੰਦਗੀ ਰੁਝੇਵਿਆਂ ਭਰੀ ਹੋ ਗਈ ਹੈ ਅਤੇ ਸਾਰੇ ਆਪੋ ਆਪਣੇ ਕੰਮ-ਕਾਜ ਲਈ ਭੱਜ ਦੌੜ ਕਰ ਰਹੇ ਹਨ। ਪਦਾਰਥਵਾਦ ਦਾ ਅਸਰ ਹਰ ਮਨੁੱਖ ਉੱਤੇ ਹੈ। ਹਰ ਕੋਈ ਧਨ ਦੌਲਤ, ਐਸ਼ੋ ਆਰਾਮ ਤੇ ਸੁੱਖ ਸਹੂਲਤਾਂ ਦਾ ਆਨੰਦ ਮਾਣਨ ਵਿੱਚ ਦੂਜਿਆਂ ਤੋਂ ਅੱਗੇ ਰਹਿਣਾ ਚਾਹੁੰਦਾ ਹੈ। ਕਿਸੇ ਕੋਲ ਬੈਠਣ, ਗੱਲਾਂ ਕਰਨ, ਦੁੱਖ ਸੁੱਖ ਵੰਡਣ ਤੇ ਹਾਸਾ ਠੱਠਾ ਕਰਨ ਦਾ ਸਮਾਂ ਹੀ ਨਹੀਂ ਰਿਹਾ। ਇੱਥੋਂ ਤਕ ਕਿ ਅਸੀਂ ਆਪਣੇ ਘਰ-ਪਰਿਵਾਰ, ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਲਈ ਵੀ ਸਮਾਂ ਨਹੀਂ ਕੱਢ ਸਕਦੇ।

ਇਸ ਸਭ ਕੁਝ ਦੇ ਚਲਦਿਆਂ ਲੋਕ ਆਪਣੇ ਆਪ ਵਿੱਚ ਬਹੁਤ ਪ੍ਰੇਸ਼ਾਨ ਰਹਿਣ ਲੱਗ ਪਏ ਹਨ। ਕਿਸੇ ਨੂੰ ਨੌਕਰੀ ਦੀ ਚਿੰਤਾ, ਕਿਸੇ ਨੂੰ ਆਪਣੇ ਅਹੁਦੇ ਦੀ, ਕਿਸੇ ਨੂੰ ਸੱਤਾ ਪ੍ਰਾਪਤ ਜਾਂ ਸੱਤਾ ਖੁੱਸ ਜਾਣ ਦੀ ਚਿੰਤਾ। ਕੋਈ ਬਹੁਤ ਗ਼ਰੀਬ ਹੈ ਤੇ ਕੋਈ ਰਿਸ਼ਤਿਆਂ ਨੂੰ ਲੈ ਕੇ ਪ੍ਰੇਸ਼ਾਨ ਹੈ। ਇਨ੍ਹਾਂ ਕਾਰਨਾਂ ਕਰਕੇ ਦਿਮਾਗ਼ ‘ਤੇ ਬਹੁਤ ਜ਼ਿਆਦਾ ਬੋਝ ਪੈ ਜਾਂਦਾ ਹੈ ਤੇ ਇਨਸਾਨ ਤਣਾਅ ਵਿੱਚ ਆ ਜਾਂਦਾ ਹੈ। ਇਨ੍ਹਾਂ ਗੱਲਾਂ ਕਾਰਨ ਇਨਸਾਨ ਆਪਣੇ ਆਪ ਤੋਂ ਹੀ ਦੁਖੀ ਹੋਣ ਲੱਗਦਾ ਹੈ। ਅੱਜ ਹਰ ਇਨਸਾਨ ਦੇ ਚਿਹਰੇ ਉੱਤੇ ਉਦਾਸੀ ਹੈ। ਟੁੱਟਦੇ ਰਿਸ਼ਤੇ, ਬਿਖਰਦੇ ਪਰਿਵਾਰਾਂ ਦੀ ਸਮੱਸਿਆ ਅੱਜਕੱਲ੍ਹ ਘਰ-ਘਰ ਦੀ ਸਮੱਸਿਆ ਬਣ ਗਈ ਹੈ। ਪੈਸੇ ਦੀ ਚਮਕ ਨੇ ਹਰ ਕਿਸੇ ਨੂੰ ਆਪਣਿਆਂ ਤੋਂ ਦੂਰ ਕਰ ਦਿੱਤਾ ਹੈ। ਹਰ ਇੱਕ ਦੀ ਸੋਚ ਆਪਣੇ ਫ਼ਾਇਦੇ ਤਕ ਹੀ ਸੀਮਿਤ ਰਹਿ ਗਈ ਹੈ ਜਿਸ ਕਾਰਨ ਲੋਕ ਇੱਕ-ਦੂਜੇ ਨਾਲ ਹਾਸਾ ਠੱਠਾ ਜਾਂ ਮਜ਼ਾਕ ਕਰਨਾ ਭੁੱਲ ਹੀ ਗਏ ਹਨ ਤੇ ਨਾ ਹੀ ਇੱਕ ਦੂਜੇ ਨਾਲ ਦਿਲ ਦੀ ਗੱਲ ਸਾਂਝੀ ਕਰਦੇ ਹਨ। ਜ਼ਿੰਦਗੀ ਦੀ ਵਧਦੀ ਉਥਲ-ਪੁਥਲ ਨੇ ਇਨਸਾਨ ਨੂੰ ਦੂਜਿਆਂ ਨਾਲ ਤਾਂ ਕੀ, ਆਪਣੇ ਆਪ ਨਾਲ ਵੀ ਗੱਲ ਕਰਨ ਜੋਗਾ ਨਹੀਂ ਛੱਡਿਆ। ਇਹ ਮੰਨਿਆ ਜਾਂਦਾ ਹੈ ਕਿ ਖੁੱਲ੍ਹ ਕੇ ਹੱਸਣਾ ਸਾਡੇ ਜੀਵਨ ਤੇ ਸਿਹਤ ਲਈ ਸਭ ਤੋਂ ਉੱਤਮ ਹੈ। ਇਸ ਨਾਲ ਦਿਮਾਗ਼ੀ ਥਕਾਵਟ ਘਟ ਜਾਂਦੀ ਹੈ। ਖ਼ੂਨ ਵਿੱਚ ਵਾਧਾ ਹੁੰਦਾ ਹੈ ਅਤੇ ਸਰੀਰ ਨੂੰ ਊਰਜਾ ਪ੍ਰਾਪਤ ਹੁੰਦੀ ਹੈ। ਜ਼ਿੰਦਗੀ ਵਿੱਚ ਹੁਣ ਇਹ ਸਭ ਚੀਜ਼ਾਂ ਅਸੀਂ ਮਜਬੂਰਨ ਕਸਰਤ ਰਾਹੀਂ ਪ੍ਰਾਪਤ ਕਰਦੇ ਹਾਂ। ਪੈਸੇ ਅਤੇ ਰੁਤਬੇ ਦੇ ਘੁਮੰਡ ਨੇ ਚਿਹਰਿਆਂ ਤੋਂ ਹਾਸਾ ਹੀ ਗਾਇਬ ਕਰ ਦਿੱਤਾ ਹੈ। ਕਿਸੇ ਦੇ ਦੁੱਖ ਦਰਦ ਨਾਲ ਕਿਸੇ ਨੂੰ ਕੋਈ ਵਾਸਤਾ ਨਹੀਂ। ਪੁਰਾਣੇ ਸਮਿਆਂ ਵਾਲੇ ਵਿਆਹ ਸ਼ਾਦੀਆਂ ਵਿੱਚ ਹੋਣ ਵਾਲੇ ਹਾਸੇ ਮਜ਼ਾਕ ਹੁਣ ਗੁਆਚ ਚੁੱਕੇ ਹਨ। ਬਸ ਲੋਕਾਚਾਰੀ ਹੀ ਨਿਭਾਈ ਜਾ ਰਹੀ ਹੈ। ਮੈਂ ਆਪਣੀ ਜ਼ਿੰਦਗੀ ਵਿੱਚ ਇੱਕ ਅਜਿਹਾ ਸ਼ਾਹੂਕਾਰ ਦੇਖਿਆ ਹੈ ਜੋ ਸਵੇਰੇ ਦਿਨ ਚੜ੍ਹਨ ਤੋਂ ਪਹਿਲਾਂ ਅਤੇ ਦੇਰ ਰਾਤ ਤਕ ਆਪਣੇ ਕਾਰੋਬਾਰ ਵਿੱਚ ਰੁੱਝਿਆ ਰਹਿੰਦਾ ਹੈ। ਉਸ ਨੂੰ ਆਪਣੇ ਬੱਚਿਆਂ ਦੀ ਉਮਰ ਜਾਂ ਪੜ੍ਹਾਈ ਲਿਖਾਈ ਤੇ ਹੋਰ ਘਰੇਲੂ ਕੰਮਾਂ ਦੀ ਕੋਈ ਜਾਣਕਾਰੀ ਨਹੀਂ ਹੈ, ਨਾ ਹੀ ਆਪਣੇ ਪਰਿਵਾਰ ਨੂੰ ਸਮਾਂ ਦੇ ਸਕਦਾ ਹੈ। ਅਜਿਹੀ ਸ਼ੋਹਰਤ ਦਾ ਕੀ ਕਰਨਾ ਹੈ ਜੋ ਸਾਡਾ ਪਰਿਵਾਰਕ ਆਨੰਦ ਹੀ ਖ਼ਤਮ ਕਰ ਦੇਵੇ। ਇਨਸਾਨ ਭਵਿੱਖ ਦੀ ਚਿੰਤਾ ਕਾਰਨ ਅੱਜ ਨੂੰ ਆਪਣੇ ਹੱਥੋਂ ਗੁਆ ਰਿਹਾ ਹੈ।

ਸਾਡੇ ਕੋਲ ਮਨੋਰੰਜਨ ਦੇ ਸਾਧਨ ਤਾਂ ਹਨ, ਪਰ ਇਨ੍ਹਾਂ ਨੂੰ ਵਰਤਣ ਦਾ ਸਮਾਂ ਨਹੀਂ। ਨਿੱਜੀ ਜ਼ਿੰਦਗੀ ਦੀਆਂ ਸੁੱਖ ਸਹੂਲਤਾਂ ਜੋੜ ਰਹੇ ਹਾਂ, ਪਰ ਸਮੇਂ ਦੀ ਘਾਟ ਕਾਰਨ ਉਨ੍ਹਾਂ ਨੂੰ ਮਾਣਨ ਤੋਂ ਵਾਂਝੇ ਰਹਿ ਜਾਂਦੇ ਹਾਂ। ਇਸ ਦੇ ਉਲਟ ਹੋਣਾ ਚਾਹੀਦਾ ਹੈ। ਜੇ ਕੋਈ ਕਿਸੇ ਨੂੰ ਥੋੜ੍ਹਾ ਜਿਹਾ ਮਜ਼ਾਕ ਕਰ ਦੇਵੇ ਤਾਂ ਗੱਲ ਲੜਾਈ ਝਗੜੇ ਤਕ ਪਹੁੰਚ ਜਾਂਦੀ ਹੈ। ਡਾਕਟਰਾਂ ਮੁਤਾਬਿਕ ਹੱਸਣਾ ਸਰੀਰ ਲਈ ਬਹੁਤ ਲਾਭਦਾਇਕ ਹੈ। ਇਸ ਨਾਲ ਅਨੇਕਾਂ ਸੂਖ਼ਮ ਨਾ ਦਿਸਣ ਵਾਲੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ। ਜਾਗਰੂਕ ਲੋਕ ਸਵੇਰ ਦੀ ਕਸਰਤ ਸਮੇਂ ਅਕਸਰ ਨਕਲੀ ਹਾਸਾ ਹੱਸਦੇ ਦਿਖਾਈ ਦਿੰਦੇ ਹਨ। ਹਾਸਰਸ ਤੇ ਚੁਟਕਲਿਆਂ ਦੀਆਂ ਕਿਤਾਬਾਂ ਵੱਧ ਤੋਂ ਵੱਧ ਪੜ੍ਹੀਆਂ ਜਾਣ ਅਤੇ ਟੈਲੀਵਿਜ਼ਨ ‘ਤੇ ਹਾਸੇ ਵਾਲੇ ਪ੍ਰੋਗਰਾਮ ਦੇਖੇ ਜਾਣ। ਘਰਾਂ ਪਰਿਵਾਰਾਂ ਵਿੱਚ ਅਸਲੀ ਹਾਸਾ ਹੱਸਿਆ ਜਾਵੇ। ਆਪਣੀ ਜੀਵਨ ਸ਼ੈਲੀ ਨੂੰ ਬਦਲਿਆ ਜਾਵੇ ਤੇ ਬੱਚਿਆਂ ਦੇ ਬਹੁਪੱਖੀ ਵਿਕਾਸ ਲਈ ਉਨ੍ਹਾਂ ਨੂੰ ਹਾਸੇ ਤੇ ਮਨੋਰੰਜਨ ਨਾਲ ਜੋੜਿਆ ਜਾਵੇ। ਇੱਕ ਦੂਜੇ ਨਾਲ ਮਜ਼ਾਕ ਕੀਤਾ ਜਾਵੇ, ਪਰ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਕਿਸੇ ਦੇ ਦਿਲ ਨੂੰ ਠੇਸ ਨਾ ਪਹੁੰਚੇ। ਇਸ ਉੱਦਮ ਨਾਲ ਖ਼ੁਸ਼ਨੁਮਾ ਜ਼ਿੰਦਗੀ ਤੇ ਸਮਾਜ ਦੀ ਸਿਰਜਣਾ ਹੋਵੇਗੀ।

Share:

Facebook
Twitter
Pinterest
LinkedIn
matrimonail-ads
On Key

Related Posts

ਜਨਮਾ ਪੁਰਬਾਂ ਦੇ ਝਗੜੇ ਕਿਉਂ?

ਬੈਂਕ ਅਕਾਉਂਟ ਖੁਲਾਉਂਣ ਗਿਆ। ਬੀਬੀ ਦਾ ਮੇਰੇ ਨਾਂ ਤੋਂ ਬਾਅਦ ਅਗਲਾ ਸਵਾਲ ਸੀ ਜਨਮ ਤਰੀਕ? ਮੈਂ ਕਿਹਾ ਪਿਛਲੇ ਸਾਲ 22 ਜੂਨ ਸੀ ਉਸ ਤੋਂ ਪਿਛਲੇ

Ektuhi Gurbani App
Elevate-Visual-Studios
gurnaaz-new flyer feb 23
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.