ਵਿਅੰਗ – ਦੋ ਬੱਬਰ ਸ਼ੇਰ

ਅੱਜ ਸ਼ਾਇਦ ਐਤਵਾਰ ਸੀ ਤੇ ਸਾਹਿਤ ਸਭਾ ਦੀ ਮਾਸਿਕ ਮੀਟਿੰਗ ਸੀ, ਪਰ ਸ਼ੇਰ ਸਿੰਘ ‘ਡਰਪੋਕ’ ਨੂੰ ਉਸ ਦੀ ਘਰ ਵਾਲੀ ਨੇ ਘਰ ਦੇ ਕੰਮਾਂ ਵਿਚ ਉਲਝਾਈ ਰੱਖਿਆ। ਬਥੇਰੀਆਂ ਲੂੰਬੜਚਾਲਾਂ ਚੱਲੀਆਂ, ਗਿੱਦੜ ਬਚਾਨੀਆਂ ਮਾਰੀਆਂ ਪਰ ਬਸੰਤ ਕੌਰ ਕਬੱਡੀ ਦੇ ਜਾਫੀ ਮੰਗਤ ਸਿੰਘ ਮੰਗੀ ਵਾਂਗ ਉਸ ਨੂੰ ਅੱਗੇ ਤੋਂ ਘੇਰ ਲੈਂਦੀ ḩ ਖੁਸ਼ਕਿਸਮਤੀ ਨੂੰ ਉਨ੍ਹਾਂ ਦੇ ਗੁਆਂਢ ਵਿਚ ਨੂੰ ਹ-ਸੱਸ ਦਾ ਮੈਚ ਹੋ ਗਿਆ ਤੇ ਬਸੰਤ ਕੌਰ ਉਨ੍ਹਾਂ ਦੇ ਲੱਗਦੇ ਚੌਕੇ-ਛੱਕੇ ਵੇਖਣ ਲੱਗ ਗਈ। ਸ਼ੇਰ ਸਿੰਘ ਅੱਖ ਬਚਾ ਕੇ ਲੰਘਦੇ ਟੈਂਪੂ ਵਿਚ ਬੈਠ ਗਿਆ।

ਜਦ ਉਹ ਸ਼ਹਿਰ ਪਹੁੰਚਿਆ ਤਾਂ ਬਾਰਾਂ ਵੱਜ ਚੁੱਕੇ ਸਨ ਤੇ ਬਾਰਿਸ਼ ਵੀ ਜ਼ੋਰਾਂ ‘ਤੇ ਸੀ। ਮੀਟਿੰਗ ਬੱਸ ਅੱਡੇ ਤੋਂ ਇਕ ਕਿਲੋਮੀਟਰ ਲੜਕੀਆਂ ਦੇ ਸਕੂਲ ਵਿਚ ਸੀ। ਉਹ ਦਿਲ ਤਕੜਾ ਕਰਕੇ ਚੌਕ ਵਿਚ ਖੜ੍ਹ ਗਿਆ ਤੇ ਕਿਸੇ ਆਉਂਦੇ ਸਕੂਟਰ, ਮੋਟਰ ਸਾਈਕਲ ਵਾਲੇ ਦੀ ਉਡੀਕ ਕਰਨ ਲੱਗਾ।

ਉਸ ਨੇ ਇਕ ਸਕੂਟਰ ਆਉਂਦਾ ਵੇਖਿਆ ਤੇ ਰੁਕਣ ਲਈ ਹੱਥ ਦਿੱਤਾ, ਪਰ ਸਕੂਟਰ ਵਾਲਾ ਚਿੱਟਾ ਵੇਚਣ ਵਾਲੇ ਵਾਂਗ ਅੱਖ ਬਚਾ ਕੇ ਲੰਘ ਗਿਆ। ਉਸ ਕੋਲ ਦੀ ਕਈ ਮੋਟਰ ਸਾਈਕਲਾਂ ਵਾਲੇ ਲੰਘੇ ਪਰ ਸਾਰੇ ਰਾਣੀ ਖਾਂ ਦੇ ਸਾਲੇ ਬਣ ਕੇ ਨਾ ਖੜ੍ਹੇ। ਉਸ ਦੀ ਬੇਚੈਨੀ ਵਧ ਗਈ ਕਿਉਂਕਿ ਉਸ ਨੂੰ ਤਾਂ ਸਭ ਤੋਂ ਪਹਿਲਾਂ ਪਹੁੰਚਣਾ ਚਾਹੀਦਾ ਸੀ ਸਭਾ ਦੇ ਜਨਰਲ ਸਕੱਤਰ ਦੀ ਹੈਸੀਅਤ ਵਿਚ। ਹੁਣ ਉਹ ਸੜਕ ਦੇ ਵਿਚਾਲੇ ਹੋ ਕੇ ਖੜ੍ਹ ਗਿਆ, ਜਿਵੇਂ ਉਹ ਮਰਨ ਮਾਰਨ ਲਈ ਤੁਲ ਗਿਆ ਹੋਵੇ। ਸਕੂਟਰ ਨੇੜੇ ਆਇਆ ਤਾਂ ਉਹ ਗਿੜਗਿੜਾਂਦਿਆਂ ‘ਬਾਈ ਲੈ ਚੱਲ ਉਏ ਸਕੂਲ ਤਾਈ।’ ਸਕੂਟਰ ਸਵਾਰ ਬਿਜਲੀ ਵਾਂਗ ਕੜਕਿਆ, ‘ਅੰਨ੍ਹਾ ਹੋਇਆਂ ਐਾ, ਪਿੱਛੇ ਤੀਮੀ ਬੈਠੀ ਨਹੀਂ ਦੀਂਹਦੀ।’ ਉਹ ਕਹਿਣ ਲੱਗਾ ਉਏ ਮੈਂ ਤਾਂ ਬਾਹਲਾ ਹੀ ਭਲਾਮਾਣਸ ਹਾਂ, ਮੈਨੂੰ ਵਿਚਾਲੇ ਬਿਠਾ ਲੈ, ਮੈਂ ਤਾਂ ਸਾਹਿਤਕਾਰ ਹਾਂ ਤੇ ਮੀਟਿੰਗ ਤੋਂ ਲੇਟ ਹਾਂ। ਪਰ ਉਸ ਨੂੰ ਵੀ ਤਰਸ ਨਾ ਆਇਆ ਤੇ ਔਹ ਗਿਆ।

ਉਸ ਨੂੰ ਕਿਸੇ ਮਾਈ ਦੇ ਲਾਲ ਨੇ ਲਿਫਟ ਨਾ ਦਿੱਤੀ ḩ ਅਖੀਰ ਵਿਚ ਸਾਈਕਲ ਵਾਲਾ ਖੇਸ ਦਾ ਝੁੰਬ ਮਾਰੀ ਉਸ ਕੋਲ ਆ ਕੇ ਰੁਕਿਆ ਤੇ ਕਹਿਣ ਲੱਗਾ, ਆਓ ਡਰਪੋਕ ਸਾਹਿਬ ਬੈਠੋ ਪਿੱਛੇ। ਸ਼ੇਰ ਸਿੰਘ ਦੇ ਮੂੰਹੋਂ ਅਚਾਨਕ ਨਿਕਲਿਆ, ‘ਜਿਊਾਦਾ ਰਹਿ ਓਏ ਜਿਊਣ ਜੋਗਿਆ, ਤੂੰ ਹੀ ਆਇਆ ਹੈਂ ਨਰ ਬੱਚਾ ਬਾਕੀ ਸਭ ਤਾਂ… ।’ ਸਾਈਕਲ ਸਵਾਰ ਨੇ ਜਦ ਝੁੰਬ ਚੁੱਕਿਆ, ਸ਼ੇਰ ਸਿੰਘ ਭੁਚੱਕਾ ਰਹਿ ਗਿਆ। ਇਹ ਤਾਂ ਕਿੱਕਰ ਸਿੰਘ ਟਾਈਗਰ ਉਨ੍ਹਾਂ ਦੀ ਸਭਾ ਦਾ ਪ੍ਰਧਾਨ ਸੀ। ਹੁਣ ਉਹ ਦੋਵੇਂ ਲੇਟ ਸੀ ਤੇ ਜਕ-ਜਕਾਈ ਵਿਚ ਮੀਟਿੰਗ ਵਾਲੀ ਥਾਂ ਪਹੁੰਚ ਗਏ ḩ ਪਰ ਅਜੇ ਉਥੇ ਕੋਈ ਸਾਹਿਤਕਾਰ ਨਹੀਂ ਸੀ ਆਇਆ। ਤੇ ਹੁਣ ਉਨ੍ਹਾਂ ਦੇ ਸੀਨੇ ਤਣ ਗਏ। ਜਦ ਉਨ੍ਹਾਂ ਨੇ ਸਕੂਲ ਦੇ ਚਪੜਾਸੀ ਤੋਂ ਪੁੱਛਿਆ ਕਿ ਅੱਜ ਸਾਹਿਤਕਾਰ ਕਿਉਂ ਨਹੀਂ ਆਏ ਤਾਂ ਉਸ ਨੇ ਦੱਸਿਆ ਕਿ ‘ਜਨਾਬ ਤੁਹਾਡੀ ਮੀਟਿੰਗ ਹਰ ਮਹੀਨੇ ਪਹਿਲੇ ਐਤਵਾਰ ਦੀ ਹੁੰਦੀ ਹੈ, ਅੱਜ ਤਾਂ ਸਨਿਚਰਵਾਰ ਹੈ ।’ ‘ਅੱਛਾ? ਚੱਲ ਫੇਰ ਡਰਪੋਕ ਸਾਹਿਬ ਚੱਲੀਏ ਬਰਾੜ ਹੋਟਲ ‘ਚ। ਅਗਲੇ ਦਿਨ ਐਤਵਾਰ ਨੂੰ ਉਹ ਸਵੇਰੇ ਦਿਨ ਚੜ੍ਹਦੇ ਨਾਲ ਹੀ ਮੀਟਿੰਗ ਵਾਸਤੇ ਸਕੂਲ ਵਿਚ ਟੁੱਟੀਆਂ ਜਿਹੀਆਂ ਕੁਰਸੀਆਂ ‘ਤੇ ਬੱਬਰ ਸ਼ੇਰ ਬਣੇ ਬੈਠੇ ਸਨ, ਕਿਉਂਕਿ ਅੱਜ ਉਹ ਲੇਟ ਨਹੀਂ ਸਨ।–ਸਰਵਨ ਸਿੰਘ ਪਤੰਗ

Be the first to comment

Leave a Reply