ਮਨੋਰੰਜਨ ਡੈਸਕ, ਨਵੀਂ ਦਿੱਲੀ : ਵਿੱਕੀ ਜੈਨ ਤੇ ਅੰਕਿਤਾ ਲੋਖੰਡੇ ਨੂੰ ‘ਬਿੱਗ ਬੌਸ 17’ ਦੇ ਮਜ਼ਬੂਤ ​​ਮੁਕਾਬਲੇਬਾਜ਼ ਮੰਨਿਆ ਜਾਂਦਾ ਹੈ। ਇਹ ਪਤੀ-ਪਤਨੀ ਆਪਣੇ ਗੇਮ ਪਲਾਨ ਕਾਰਨ ਲੋਕਾਂ ਦੀਆਂ ਨਜ਼ਰਾਂ ਤੇ ਘਰ ਅੰਦਰ ਬਣੇ ਹੋਏ ਹਨ। ਹਾਲਾਂਕਿ ਸ਼ੋਅ ‘ਚ ਦੋਵਾਂ ਵਿਚਾਲੇ ਕਾਫ਼ੀ ਲੜਾਈਆਂ ਹੁੰਦੀਆਂ ਰਹਿੰਦੀਆਂ ਹਨ, ਜਿਸ ਕਾਰਨ ਵਿੱਕੀ ਅਕਸਰ ਟ੍ਰੋਲਰਸ ਦੇ ਨਿਸ਼ਾਨੇ ‘ਤੇ ਹੁੰਦੇ ਹਨ। ਇਸ ਵਾਰ ਉਨ੍ਹਾਂ ਨੇ ਕੁਝ ਅਜਿਹਾ ਕੀਤਾ ਹੈ, ਜਿਸ ਨਾਲ ਉਸ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ।

ਵਿੱਕੀ ਨੇ ਅੰਕਿਤਾ ਨੂੰ ਦਿੱਤਾ ਸਰਪ੍ਰਾਈਜ਼

ਜੋੜੇ ਨੇ ਹਾਲ ਹੀ ਵਿਚ ਆਪਣੇ ਵਿਆਹ ਦੀ ਦੂਜੀ ਵਰ੍ਹੇਗੰਢ ਮਨਾਈ ਅਤੇ ਹੁਣ ਮੌਕਾ ਸੀ ਅੰਕਿਤਾ ਲੋਖੰਡੇ ਦੇ ਜਨਮਦਿਨ ਦਾ। 19 ਦਸੰਬਰ ਨੂੰ ‘ਪਵਿੱਤਰ ਰਿਸ਼ਤਾ’ ਅਦਾਕਾਰਾ ਦਾ ਜਨਮਦਿਨ ਸੀ। ਆਪਣੀ ਪਤਨੀ ਦੇ ਖ਼ਾਸ ਦਿਨ ‘ਤੇ ਵਿੱਕੀ ਨੇ ਉਸ ਨੂੰ ਅਜਿਹਾ ਸਰਪ੍ਰਾਈਜ਼ ਦਿੱਤਾ, ਜਿਸ ਕਾਰਨ ਨਾ ਸਿਰਫ਼ ਅੰਕਿਤਾ ਨੂੰ ਇਕ ਵਾਰ ਫਿਰ ਉਸ ਨਾਲ ਪਿਆਰ ਹੋ ਗਿਆ, ਸਗੋਂ ਪ੍ਰਸ਼ੰਸਕ ਵੀ ਉਨ੍ਹਾਂ ਦੇ ਫੈਨ ਹੋ ਗਏ। ਹਾਲਾਂਕਿ ਇਸ ਸਰਪ੍ਰਾਈਜ਼ ‘ਚ ਆਇਸ਼ਾ ਖਾਨ ਅਤੇ ਮੁਨੱਵਰ ਫਾਰੂਕੀ ਦੀ ਵੱਡੀ ਭੂਮਿਕਾ ਹੈ।

ਪਤਨੀ ਲਈ ਕਹੀ ਰੋਮਾਂਟਿਕ ਸ਼ਾਇਰੀ

ਸਾਹਮਣੇ ਆਈ ਕਲਿੱਪ ਵਿਚ ਵਿੱਕੀ ਨੂੰ ਅੰਕਿਤਾ ਲਈ ਰੋਮਾਂਟਿਕ ਸ਼ਾਇਰੀ ਬੋਲਦਿਆਂ ਦੇਖਿਆ ਜਾ ਸਕਦਾ ਹੈ। ਆਪਣੀ ਪਤਨੀ ਲਈ ਵਿੱਕੀ ਮਿੱਠੇ ਸ਼ਬਦਾਂ ਦੀ ਚੋਣ ਕਰਿਦਆਂ ਕਹਿੰਦਾ ਹੈ, ‘ਕੋਇਲੇ ਸੀ ਰਾਤ ਮੇਰੀ, ਹੀਰੇ ਸੀ ਐਂਟਰੀ ਤੇਰੀ.. ਇਨ ਹੀ ਮੇਂ ਡੂਬ ਜਾਊਂ, ਆਂਖੇ ਜੋ ਗਹਿਰੀ ਤੇਰੀ… ਮੈਂ ਕਭੀ ਕਹਿ ਨਹੀਂ ਪਾਇਆਂ ਮਗਰ ਤੁਝ ਸੇ ਹੀ ਮੁਕੰਮਲ ਜ਼ਿੰਦਗੀ ਮੇਰੀ।’ ਵਿੱਕੀ ਦੇ ਮੂੰਹੋਂ ਆਪਣੇ ਲਈ ਇਹ ਸ਼ਬਦ ਸੁਣ ਕੇ ਅੰਕਿਤਾ ਦੀ ਖੁਸ਼ੀ ਦੇਖਣ ਲਾਇਕ ਹੁੰਦੀ ਹੈ।

ਵਿੱਕੀ ਇਹ ਕਹਿੰਦਾ ਹੀ ਹੈ ਕਿ ਉਸ ਦੇ ਪਿੱਛੇ ਅਭਿਸ਼ੇਕ ਬੋਲਦਾ ਹੈ, ‘ਆਜ ਤੇਰੇ ਇਸ ਦਿਨ ਪਰ ਤੇਰਾ ਹੀ ਹਾਥ ਮਾਂਗਨਾ ਹੈ, ਤੇਰੇ ਹਰ ਸੁੱਖ-ਦੁੱਖ ਮੇਂ ਅਪਨੇ ਆਪ ਕੋ ਬਾਂਟਨਾ ਹੈ, ਅਬ ਜਬ ਹਮ ਬਿੱਗ ਬੌਸ ਕੇ ਘਰ ਆ ਹੀ ਗਏ, ਤੋ ਤੇਰੇ ਦੁਸ਼ਮਣੋਂ ਕੋ ਏਕ-ਏਕ ਕਰ ਕੇ ਚਾਂਟਨਾ ਹੈ।’

ਪ੍ਰਸ਼ੰਸਕਾਂ ਦਾ ਜਿੱਤਿਆ ਦਿਲ

ਜ਼ਿਕਰਯੋਗ ਹੈ ਕਿ ਮੁਨੱਵਰ ਅਤੇ ਆਇਸ਼ਾ ਨੇ ਅੰਕਿਤਾ ਲਈ ਸ਼ਾਇਰੀ ਲਿਖਣ ਵਿਚ ਵਿੱਕੀ ਦੀ ਮਦਦ ਕੀਤੀ ਸੀ। ਬੋਲ ਵਿੱਕੀ ਦੇ ਸਨ ਪਰ ਸ਼ਬਦਾਂ ‘ਤੇ ਮਿਹਨਤ ਮੁਨੱਵਰ ਨੇ ਵੀ ਕੀਤੀ ਹੈ। ਹਾਲਾਂਕਿ ਵਿੱਕੀ ਦੇ ਕਈ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਪਤਨੀ ਲਈ ਇਹ ਹਾਵ-ਭਾਵ ਪਸੰਦ ਆਇਆ ਹੈ। ਇਸ ਦੇ ਨਾਲ ਹੀ ਪ੍ਰਸ਼ੰਸਕਾਂ ਨੇ ਅਦਾਕਾਰਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੇ ਹੋਰ ਸਫਲ ਹੋਣ ਲਈ ਪ੍ਰਾਰਥਨਾ ਕੀਤੀ।