ਮਨੋਰੰਜਨ ਡੈਸਕ, ਨਵੀਂ ਦਿੱਲੀ : 12 ਨਵੰਬਰ ਨੂੰ ਉੱਤਰਾਖੰਡ ਵਿਚ ਸਿਲਕਿਆਰਾ ਸੁਰੰਗ ਦਾ ਇਕ ਹਿੱਸਾ ਢਹਿ ਜਾਣ ਕਾਰਨ 41 ਮਜ਼ਦੂਰ ਫਸ ਗਏ ਸਨ, ਜਿਨ੍ਹਾਂ ਨੂੰ ਬਚਾਅ ਕਰਮਚਾਰੀਆਂ ਨੇ 17 ਦਿਨਾਂ ਬਾਅਦ ਬਾਹਰ ਕੱਢ ਲਿਆ। ਸਾਰਿਆਂ ਨੇ ਸੁਰੱਖਿਅਤ ਬਾਹਰ ਆ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਸਖ਼ਤ ਮਿਹਨਤ ਤੋਂ ਬਾਅਦ 17ਵੇਂ ਦਿਨ ਮਿਲੀ ਸਫਲਤਾ ‘ਤੇ ਆਮ ਲੋਕ ਹੀ ਨਹੀਂ ਬਾਲੀਵੁੱਡ ਸਿਤਾਰੇ ਵੀ ਆਪਣੀ ਖ਼ੁਸ਼ੀ ਜ਼ਾਹਰ ਕਰ ਰਹੇ ਹਨ। ਇਸ ਦੌਰਾਨ ਅਕਸ਼ੈ ਕੁਮਾਰ ਨੇ ਖ਼ਾਸ ਪੋਸਟ ਸ਼ੇਅਰ ਕੀਤੀ ਹੈ।

41 ਮਜ਼ਦੂਰਾਂ ਦੇ ਬਾਹਰ ਆਉਣ ‘ਤੇ ਅਕਸ਼ੈ ਕੁਮਾਰ ਦੀ ਖ਼ੁਸ਼ੀ

ਅਕਸ਼ੈ ਕੁਮਾਰ ਨੇ 17 ਦਿਨਾਂ ਤੋਂ ਸੁਰੰਗ ‘ਚ ਫਸੇ ਮਜ਼ਦੂਰਾਂ ਦੇ ਜਜ਼ਬੇ ਨੂੰ ਸਲਾਮ ਕੀਤਾ ਹੈ ਤੇ ਉਨ੍ਹਾਂ ਦੇ ਬਾਹਰ ਆਉਣ ‘ਤੇ ਖ਼ੁਸ਼ੀ ਜ਼ਾਹਰ ਕੀਤੀ ਹੈ। ਅਦਾਕਾਰ ਨੇ ਦੇਰ ਰਾਤ ਸੁਰੰਗ ਦੀ ਇਕ ਫੋਟੋ ਸ਼ੇਅਰ ਕੀਤੀ ਤੇ ਲਿਖਿਆ, ਮੈਂ ਇਹ ਜਾਣ ਕੇ ਪੂਰੀ ਤਰ੍ਹਾਂ ਖ਼ੁਸ਼ ਅਤੇ ਰਾਹਤ ਮਹਿਸੂਸ ਕਰ ਰਿਹਾ ਹਾਂ ਕਿ ਫਸੇ 41 ਲੋਕਾਂ ਨੂੰ ਬਚਾ ਲਿਆ ਗਿਆ ਹੈ।

ਬਚਾਅ ਦਲ ਦੇ ਹਰ ਵਿਅਕਤੀ ਨੂੰ ਮੇਰਾ ਸਲਾਮ ਹੈ। ਤੁਸੀਂ ਸਾਰਿਆਂ ਨੇ ਮਿਲ ਕੇ ਬਹੁਤ ਵਧੀਆ ਕੰਮ ਕੀਤਾ ਹੈ। ਇਹ ਨਵਾਂ ਭਾਰਤ ਹੈ ਤੇ ਅਸੀਂ ਸਾਰੇ ਬਹੁਤ ਮਾਣ ਮਹਿਸੂਸ ਕਰਦੇ ਹਾਂ। ਜੈ ਹਿੰਦ।’

ਅਭਿਸ਼ੇਕ ਬੱਚਨ ਦੀ ਪੋਸਟ

ਅਕਸ਼ੈ ਕੁਮਾਰ ਤੋਂ ਇਲਾਵਾ ਹੋਰ ਵੀ ਕਈ ਮਸ਼ਹੂਰ ਹਸਤੀਆਂ ਨੇ ਇਨ੍ਹਾਂ ਲੋਕਾਂ ਨੂੰ ਸਲਾਮ ਕੀਤਾ ਹੈ। ਅਭਿਸ਼ੇਕ ਬੱਚਨ ਨੇ ਵੀ ਫੋਟੋ ਸ਼ੇਅਰ ਕੀਤੀ ਅਤੇ ਲਿਖਿਆ, ਸਾਰੇ ਬਚਾਅ ਕਰਮਚਾਰੀਆਂ ਅਤੇ ਸਾਰੀਆਂ ਏਜੰਸੀਆਂ ਨੂੰ ਬਹੁਤ-ਬਹੁਤ ਧੰਨਵਾਦ ਅਤੇ ਇਸ ਤੋਂ ਵੀ ਵੱਡਾ ਸਲਾਮ ਜਿਨ੍ਹਾਂ ਨੇ ਉੱਤਰਕਾਸ਼ੀ ਸੁਰੰਗ ਵਿਚ ਫਸੇ ਸਾਡੇ 41 ਕਰਮਚਾਰੀਆਂ ਨੂੰ ਬਚਾਉਣ ਲਈ ਹਰ ਕੋਸ਼ਿਸ਼ ਕੀਤੀ। ਜੈ ਹਿੰਦ…

ਰਿਤੇਸ਼ ਦੇਸ਼ਮੁਖ ਦੀ ਪੋਸਟ

ਅਦਾਕਾਰ ਰਿਤੇਸ਼ ਦੇਸ਼ਮੁਖ ਨੇ ਇੰਸਟਾਗ੍ਰਾਮ ‘ਤੇ ਸੁਰੰਗ ਦੀਆਂ ਕਈ ਤਸਵੀਰਾਂ ਸ਼ੇਅਰ ਕਰ ਕੇ ਆਪਣੀ ਖੁਸ਼ੀ ਜ਼ਾਹਰ ਕੀਤੀ ਅਤੇ ਲਿਖਿਆ, ਵਾਹ-ਵਾਹ! ਸਾਡੀ ਬਚਾਅ ਟੀਮ ਨੂੰ ਸਲਾਮ ਜਿਨ੍ਹਾਂ ਨੇ ਪਿਛਲੇ 17 ਦਿਨਾਂ ਤੋਂ ਫਸੇ ਮਜ਼ਦੂਰਾਂ ਨੂੰ ਬਚਾਉਣ ਲਈ ਦਿਨ-ਰਾਤ ਅਣਥੱਕ ਮਿਹਨਤ ਕੀਤੀ ਹੈ। ਪਰਿਵਾਰਾਂ ਤੇ ਕੌਮ ਦੀਆਂ ਅਰਦਾਸਾਂ ਦਾ ਜਵਾਬ ਦਿੱਤਾ ਜਾ ਰਿਹਾ ਹੈ। ਗਣਪਤੀ ਬੱਪਾ ਮੋਰਿਆ।