Skip to content
Saturday, November 14, 2026 12°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਅਮਰੀਕਾ USA

ਐਲਨ ਮਸਕ ਦਾ ਸੁਪਨਾ ਅੱਧਵਾਟੇ ਟੁੱਟਿਆ: ਸਭ ਤੋਂ ਵੱਡਾ ਰਾਕੇਟ ਪੁਲਾੜ ‘ਚ ਪੁੱਜਾ, ਪਰ ਸਮੁੰਦਰ ‘ਚ ਡਿੱਗ ਕੇ ਤਬਾਹ ਹੋਇਆ ਬੂਸਟਰ

By Admin Published 2 min read
ਐਲਨ ਮਸਕ ਦਾ ਸੁਪਨਾ ਅੱਧਵਾਟੇ ਟੁੱਟਿਆ: ਸਭ ਤੋਂ ਵੱਡਾ ਰਾਕੇਟ ਪੁਲਾੜ ‘ਚ ਪੁੱਜਾ, ਪਰ ਸਮੁੰਦਰ ‘ਚ ਡਿੱਗ ਕੇ ਤਬਾਹ ਹੋਇਆ ਬੂਸਟਰ

ਵਾਸ਼ਿੰਗਟਨ: ਦੁਨੀਆ ਦੀ ਸਭ ਤੋਂ ਵੱਡੀ ਅਤੇ ਸ਼ਕਤੀਸ਼ਾਲੀ ਰਾਕੇਟ ਪ੍ਰਣਾਲੀ ਵਿਕਸਤ ਕਰਨ ਦੀ ਐਲਨ ਮਸਕ ਦੀ ਖਾਹਿਸ਼ ਨੂੰ ਸ਼ੁੱਕਰਵਾਰ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਉਨ੍ਹਾਂ ਦੀ ਕੰਪਨੀ ਸਪੇਸਐਕਸ (SpaceX) ਦਾ ਸਟਾਰਸ਼ਿਪ ਰਾਕੇਟ ਧਰਤੀ ਦੇ ਪੰਧ 'ਚ ਤਾਂ ਸਫਲਤਾਪੂਰਵਕ ਪਹੁੰਚ ਗਿਆ, ਪਰ ਉਸਦੇ ਬੂਸਟਰ ਨੂੰ ਵਾਪਸ ਲਿਆਉਣ ਦੀ ਇਤਿਹਾਸਕ ਕੋਸ਼ਿਸ਼ ਨਾਕਾਮ ਰਹੀ। ਰਾਕੇਟ ਦਾ ਪਹਿਲਾ ਹਿੱਸਾ (ਬੂਸਟਰ) ਮੈਕਸੀਕੋ ਦੀ ਖਾੜੀ ਵਿੱਚ ਡਿੱਗਣ ਤੋਂ ਬਾਅਦ ਇੱਕ ਵੱਡੇ ਧਮਾਕੇ ਨਾਲ ਤਬਾਹ ਹੋ ਗਿਆ। ਇਸ ਨੁਕਸਾਨ ਦੇ ਬਾਵਜੂਦ, ਪੁਲਾੜ ਯਾਨ ਨੇ ਆਪਣੀ ਯਾਤਰਾ ਜਾਰੀ ਰੱਖੀ ਅਤੇ 26 ਆਧੁਨਿਕ ਸਟਾਰਲਿੰਕ ਉਪਗ੍ਰਹਿਆਂ ਨੂੰ ਸਫਲਤਾਪੂਰਵਕ ਉਨ੍ਹਾਂ ਦੀ ਨਿਰਧਾਰਤ ਥਾਂ 'ਤੇ ਛੱਡ ਦਿੱਤਾ। ਹੁਣ ਸਾਰਿਆਂ ਦੀਆਂ ਨਜ਼ਰਾਂ ਸ਼ਨੀਵਾਰ ਨੂੰ ਹੋਣ ਵਾਲੀ ਪੁਲਾੜ ਯਾਨ ਦੀ ਵਾਪਸੀ 'ਤੇ ਟਿਕੀਆਂ ਹੋਈਆਂ ਹਨ।

ਇਸ ਪ੍ਰੀਖਣ ਦਾ ਮੁੱਖ ਮਕਸਦ ਰਾਕੇਟ ਦੇ ਦੋਵਾਂ ਹਿੱਸਿਆਂ (ਬੂਸਟਰ ਅਤੇ ਪੁਲਾੜ ਯਾਨ) ਨੂੰ ਉਡਾਣ ਭਰਨ ਤੋਂ ਬਾਅਦ ਸੁਰੱਖਿਅਤ ਵਾਪਸ ਲਿਆਉਣਾ ਸੀ। ਯੋਜਨਾ ਮੁਤਾਬਕ ਪਹਿਲੇ ਪੜਾਅ ਦੇ ਬੂਸਟਰ ਨੂੰ ਟੈਕਸਾਸ ਸਥਿਤ ਲਾਂਚ ਪੈਡ 'ਤੇ ਵਾਪਸ ਲਿਆ ਕੇ ਵਿਸ਼ਾਲ ਮਸ਼ੀਨੀ ਹੱਥਾਂ ਰਾਹੀਂ ਫੜਿਆ ਜਾਣਾ ਸੀ, ਪਰ ਉਡਾਣ ਦੌਰਾਨ ਬੂਸਟਰ ਨੂੰ ਵਾਪਸ ਲਿਆਉਣ ਦੀ ਬਜਾਏ ਮੈਕਸੀਕੋ ਦੀ ਖਾੜੀ ਵੱਲ ਮੋੜ ਦਿੱਤਾ ਗਿਆ, ਜਿੱਥੇ ਉਹ ਡਿੱਗ ਕੇ ਤਬਾਹ ਹੋ ਗਿਆ। ਕੰਪਨੀ ਵੱਲੋਂ ਇਸ ਗੜਬੜੀ ਦਾ ਕਾਰਨ ਸਪੱਸ਼ਟ ਨਹੀਂ ਕੀਤਾ ਗਿਆ ਹੈ। ਦੂਜੇ ਪਾਸੇ, ਸਟਾਰਸ਼ਿਪ ਦਾ ਦੂਜਾ ਹਿੱਸਾ ਕਰੀਬ 275 ਕਿਲੋਮੀਟਰ ਦੀ ਉਚਾਈ 'ਤੇ ਧਰਤੀ ਦੇ 15 ਚੱਕਰ ਲਗਾਉਣ ਤੋਂ ਬਾਅਦ ਵਾਪਸ ਪਰਤੇਗਾ।

ਜ਼ਿਕਰਯੋਗ ਹੈ ਕਿ ਬੂਸਟਰ ਅਤੇ ਪੁਲਾੜ ਯਾਨ ਨੂੰ ਮਿਲਾ ਕੇ ਸਟਾਰਸ਼ਿਪ ਦੀ ਕੁੱਲ ਉਚਾਈ 407 ਫੁੱਟ ਹੈ, ਜਿਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਅਤੇ ਤਾਕਤਵਰ ਰਾਕੇਟ ਮੰਨਿਆ ਜਾਂਦਾ ਹੈ। ਸਪੇਸਐਕਸ ਦਾ ਟੀਚਾ ਇਨ੍ਹਾਂ ਦੋਵਾਂ ਹਿੱਸਿਆਂ ਨੂੰ ਸੁਰੱਖਿਅਤ ਵਾਪਸ ਲਿਆ ਕੇ ਵਾਰ-ਵਾਰ ਵਰਤਣ ਦੇ ਯੋਗ ਬਣਾਉਣਾ ਹੈ ਤਾਂ ਜੋ ਪੁਲਾੜ ਯਾਤਰਾਵਾਂ ਦਾ ਖਰਚਾ ਘਟਾਇਆ ਜਾ ਸਕੇ। ਕੰਪਨੀ ਪਹਿਲਾਂ ਤਿੰਨ ਵਾਰ ਬੂਸਟਰ ਨੂੰ ਸਫਲਤਾਪੂਰਵਕ ਫੜ ਚੁੱਕੀ ਹੈ, ਇਸ ਲਈ ਇਸ ਵਾਰ ਦੀ ਨਾਕਾਮੀ ਕੰਪਨੀ ਲਈ ਇੱਕ ਅਣਕਿਆਸਿਆ ਝਟਕਾ ਹੈ। ਐਲਨ ਮਸਕ ਦਾ ਮੰਨਣਾ ਹੈ ਕਿ ਇਹ ਤਕਨੀਕ ਚੰਦਰਮਾ ਅਤੇ ਮੰਗਲ ਗ੍ਰਹਿ 'ਤੇ ਇਨਸਾਨਾਂ ਨੂੰ ਭੇਜਣ ਦੇ ਉਨ੍ਹਾਂ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਬੇਹੱਦ ਜ਼ਰੂਰੀ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਅਮਰੀਕਾ USA →
Share on WhatsApp